ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ਵਿੱਚ ਪੰਜਾਬੀਆਂ ਦੀਆਂ ਭਾਵਨਾਵਾਂ ਪ੍ਰਗਟ ਕੀਤੀਆਂ- ਆਗੂ
ਸ੍ਰੀ ਅਨੰਦਪੁਰ ਸਾਹਿਬ 17 ਜੁਲਾਈ ()
ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਾਸੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਇਲਾਕੇ ਦੀ ਵਿਧਾਨ ਸਭਾ ਵਿੱਚ ਪ੍ਰਤੀਨਿਧਤਾ ਕਰ ਰਹੇ ਆਗੂ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਜਦੋਂ ਆਪਣੀ ਭਾਵੁਕਤਾ ਭਰਪੂਰ ਤਕਰੀਰ ਕੀਤੀ ਤਾਂ ਪੰਜਾਬ ਦੇ ਵਿਰਸੇ ਅਤੇ ਇਤਿਹਾਸ ਦੇ ਕੋਨੇ ਕੋਨੇ ਨੂੰ ਜੱਗ ਜਾਹਰ ਕੀਤਾ, ਜਿਸ ਨਾਲ ਇਲਾਕਾ ਵਾਸੀਆਂ ਦਾ ਮਾਣ ਵਧਿਆ ਹੈ।
ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਰਾਮ ਕੁਮਾਰ ਮੁਕਾਰੀ ਸੈਕਟਰੀ, ਦੀਪਕ ਸੋਨੀ ਮੀਡੀਆ ਕੋਆਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਜਸਪਾਲ ਸਿੰਘ ਢਾਹੇ ਬਲਾਕ ਪ੍ਰਧਾਨ, ਇੰ.ਜਸਪ੍ਰੀਤ ਜੇ.ਪੀ, ਦਰਸ਼ਨ ਸਿੰਘ ਅਟਾਰੀ, ਜਗੀਰ ਭਾਓਵਾਲ, ਕੇਸਰ ਸੰਧੂ, ਜੁਝਾਰ ਸਿੰਘ ਆਸਪੁਰ, ਮੈਡਮ ਹਰਵਿੰਦਰ ਕੌਰ, ਸੋਹਣ ਸਿੰਘ, ਸੁਰਿੰਦਰ ਸਿੰਘ ਸ਼ਿੰਦੂ ਬਲਾਕ ਪ੍ਰਧਾਨ, ਰਾਜਪਾਲ ਮੋਹੀਵਾਲ ਬਲਾਕ ਪ੍ਰਧਾਨ, ਬਲਵੀਰ ਸਿੰਘ ਮੋੜਾ, ਰਾਮਪਾਲ ਕਾਹੀਵਾਲ ਬਲਾਕ ਪ੍ਰਧਾਨ, ਤਰਲੋਚਨ ਸਿੰਘ ਲੋਚੀ ਬਲਾਕ ਪ੍ਰਧਾਨ, ਮੈਡਮ ਹਰਜੀਤ ਕੌਰ ਬਲਾਕ ਪ੍ਰਧਾਨ, ਗੁਰਮੀਤ ਕਲੋਤਾ ਨੇ ਅੱਜ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੋਜਵਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅਜਿਹੇ ਵਿਚਾਰ ਅਤੇ ਵਡਮੁੱਲੇ ਤੱਥ ਵਿਧਾਨ ਸਭਾ ਵਿੱਚ ਰੱਖੇ ਹਨ, ਜਿਨ੍ਹਾਂ ਦੇ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਾਣਕਾਰੀ ਹੋਣੀ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਪੰਜਾਬੀਆਂ ਦਾ ਸੰਸਾਰ ਭਰ ਵਿੱਚ ਨਾਮ ਉੱਚਾ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਸ.ਹਰਜੋਤ ਸਿੰਘ ਬੈਂਸ ਨੇ ਆਪਣੇ ਭਾਵੁਕ ਤੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਵਿਧਾਨ ਸਭਾ ਵਿੱਚ ਕਿਹਾ ਹੈ ਕਿ ਪੰਜਾਬ ਦਾ ਇਤਿਹਾਸ, ਪੰਜਾਬ ਦੀ ਹਸਤੀ ਪੰਜਾਬ ਦਾ ਅਹਿਸਾਸ ਪੰਜਾਬ ਦੇ ਧਾਰਮਿਕ ਗ੍ਰੰਥਾਂ ਦੀ ਸ੍ਰੇਸ਼ਟਾ ਤੋ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਦੁਨੀਆਂ ਦਾ ਸਭ ਤੋ ਪਹਿਲਾ ਗ੍ਰੰਥ ਰਿਗਵੇਦ ਇੱਸ ਧਰਤੀ ਤੇ ਲਿਖਿਆ ਗਿਆ ਤੇ ਭਗਵਾਨ ਵਾਲਮੀਕਿ ਜੀ ਨੇ ਰਮਾਇਣ ਦੀ ਰਚਨਾ ਵੀ ਇਸ ਧਰਤੀ ਤੇ ਕੀਤੀ ਤੇ ਦੁਨੀਆਂ ਦਾ ਸਭ ਤੋ ਵੱਡਾ ਸੰਪਾਦਿਤ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇੱਥੇ ਸੰਪਾਦਿਕ ਹੋਏ। ਵਿਧਾਨ ਸਭਾ ਵਿੱਚ ਸ.ਬੈਂਸ ਨੇ ਕਿਹਾ ਕਿ ਪੰਜਾਬ ਉਹ ਧਰਤੀ ਹੈ ਜਿੱਥੋ ਗੁਰੂ ਨਾਨਕ ਦੇਵ ਜੀ ਨੇ ਚਾਰ ਦਿਸ਼ਾਵਾ ਵਿੱਚ ਚਾਰ ਉਦਾਸੀਆਂ ਕੀਤੀਆਂ ਤੇ ਚਾਰੋ ਦਿਸ਼ਾਵਾ ਦੀਆਂ ਵੱਖ ਵੱਖ ਭਾਸ਼ਾਵਾ, ਵੱਖ ਵੱਖ ਸੱਭਿਆਚਾਰਾ ਤੇ ਵੱਖ ਵੱਖ ਧਾਰਾਵਾਂ ਤੇ ਵੱਖ ਵੱਖ ਅਕਿਦੀਆਂ ਨਾਲ ਜੁੜੇ ਰਹਿਬਰ ਸੰਤਾਂ ਮਹਾਂਪੁਰਖਾਂ ਭਗਤਾਂ ਦੀ ਗੁਰਬਾਣੀ ਦੀ ਰੱਬੀ ਬਾਣੀ ਹੱਥੀ ਉਤਾਰੀ। ਉਨ੍ਹਾਂ ਕਿਹਾ ਕਿ ਇਹ ਉਹ ਮਹਾਨ ਧਰਤੀ ਹੈ, ਜਿੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਨੂੰ ਇਕੱਠਾ ਕੀਤਾ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਜੋੜੀ ਤੇ ਉਸਦੇ ਵਿੱਚ ਉਹਨਾਂ ਰਹਿਬਰਾਂ ਪੀਰਾਂ ਭਗਤਾਂ ਦੀ ਬਾਣੀ ਜੋੜ ਕੇ ਦੁਨੀਆਂ ਦੇ ਸਭ ਤੋਂ ਰਮਣੀਕ ਸਥਾਨ ਜਿਸਦੇ ਦਰਵਾਜੇ ਚਾਰੋ ਦਿਸ਼ਾਵਾਂ ਵੱਲ ਖੁੱਲਦੇ ਹੋਣ, ਉਸਦੇ ਕੇਂਦਰ ਵਿੱਚ ਉਸ ਆਦਿ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕੀਤਾ ਤੇ ਉਸਦਾ ਨਾਮ ਸ਼੍ਰੀ ਹਰਿਮੰਦਰ ਸਾਹਿਬ ਰੱਖਿਆ।
ਸ.ਬੈਂਸ ਨੇ ਪੰਜਾਬ ਵਾਸੀਆਂ ਨੂੰ ਦੱਸਿਆ ਹੈ ਕਿ ਇਸ ਦੁਨੀਆ ਨੂੰ ਸਭ ਤੋਂ ਵੱਡਾ ਤੋਹਫਾ ਦੇਣ ਵਾਲੇ ਖਾਲਸੇ ਦੇ ਰੂਪ ਦੇ ਵਿੱਚ ਦਸਮੇਸ਼ ਪਿਤਾ ਪਾਤਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਵਿੱਤਰ ਗ੍ਰੰਥ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਜੋੜ ਕੇ ਉਸਨੂੰ ਸੰਪੂਰਨ ਕਰ ਦਿੱਤਾ ਤੇ ਹਰ ਇਕ ਸਿੱਖ ਨੂੰ ਹਰ ਇੱਕ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਸ.ਬੈਂਸ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਲਈ ਬਹੁਤ ਸਾਰੇ ਸਿੰਘਾਂ ਨੇ ਸ਼ਹਾਦਤਾਂ ਦੇ ਦਿੱਤੀਆਂ। ਦੋਨੋਂ ਵਿਸਵ ਯੁਧਾਂ ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵੱਲੋਂ ਹਜ਼ਾਰਾਂ ਸਿੱਖ ਸੈਨਿਕ ਲੜੇ ਪਹਿਲੇ ਵਿਸ਼ਵ ਯੁੱਧ ਵਿੱਚ 1914 ਤੋਂ ਲੈ ਕੇ 1919 ਤੱਕ ਉਦੋਂ ਵੀ ਜਿੱਥੇ ਜਿੱਥੇ ਸਿੱਖ ਫੌਜਾਂ ਗਈਆਂ, ਉੱਥੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾਬੀਆਂ, ਦੇਸ਼ ਵਾਸੀਆਂ ਤੇ ਸਿੱਖਾਂ ਦੇ ਜੀਵਨ ਵਿਚ ਮਹੱਤਵ ਅਤੇ ਸਮੇਂ ਸਮੇਂ ਤੇ ਹੋਏ ਹਮਲਿਆ ਬਾਰੇ ਵੀ ਦੱਸਿਆ। ਉਨ੍ਹਾਂ ਨੇ ਪੰਜਾਬੀਆਂ ਦਾ ਮਾਣ ਵਧਾਉਦੇ ਹੌਏ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਸੇਵਾ ਦੀ ਭਾਵਨਾ ਨਾਲ ਹੀ ਜੀਵਨ ਬਤੀਤ ਕੀਤਾ ਹੈ, ਜਦੋਂ ਕਿ ਧਰਮ ਤੇ ਸੋੜੀ ਸਿਆਸਤ ਕਰਨ ਵਾਲੇ ਪੰਜਾਬ ਨੂੰ ਨਸ਼ਿਆ ਦੀ ਦਲਦਲ ਵਿਚ ਧੱਕਣ ਵਾਲੇ, ਪੰਜਾਬੀਆਂ ਦੀ ਲੁੱਟ ਖਸੁੱਟ ਕਰਨ ਵਾਲਿਆ ਦਾ ਅੱਜ ਇੱਥੇ ਨਾਮੋ ਨਿਸ਼ਾਨ ਨਹੀ ਹੈ। ਸ.ਬੈਂਸ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਯਤਨਾ ਅਤੇ ਕਾਨੂੰਨ ਦੀ ਪ੍ਰਰਿਭਾਸ਼ਾ ਦਾ ਵੀ ਵਰਨਣ ਕੀਤਾ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਵਿਰੁੱਧ ਕੀਤੀਆ ਕਾਰਵਾਈਆਂ ਬਾਰੇ ਵੀ ਦੱਸਿਆ। ਆਗੂਆਂ ਨੇ ਕਿਹਾ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀ ਅਜਿਹਾ ਆਗੂ ਚੁਣਿਆ ਹੈ, ਜੋ ਸਾਡੇ ਹਲਕੇ ਤੋ ਇਲਾਵਾ ਸੰਸਾਰ ਭਰ ਵਿੱਚ ਵਸ ਰਹੇ ਪੰਜਾਬੀਆਂ ਦੀ ਅਵਾਜ਼ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਸਮਰੱਥ ਹੈ। ਅੱਜ ਪੰਜਾਬ ਵਿੱਚ ਹਰਜੋਤ ਬੈਂਸ ਵੱਲੋਂ ਪ੍ਰਗਟਾਏ ਵਿਚਾਰਾਂ, ਇਤਿਹਾਸ ਬਾਰੇ ਦਿੱਤੀ ਜਾਣਕਾਰੀ, ਸਾਡੇ ਮਹਾਨ ਗ੍ਰੰਥਾਂ ਦੀ ਰਚਨਾ ਅਤੇ ਸਾਡੇ ਉੱਤੇ ਆਸਰੀਵਾਦ ਬਾਰੇ ਕੀਤੇ ਪ੍ਰਗਟਾਵੇ ਨੇ ਸਾਡਾ ਮਾਣ ਵਧਾਇਆ ਹੈ।
Related Posts
Advertisement
