ਫਰੀਦਕੋਟ ਨਗਰ ਕੌਂਸਲ ਨੂੰ 4 ਕਰੋੜ 22 ਲੱਖ ਦੇ ਵਿਕਾਸ ਕਾਰਜਾਂ ਦੀ ਮਿਲੀ ਮਨਜ਼ੂਰੀ: ਵਿਧਾਇਕ ਸ. ਸੇਖੋਂ

ਫਰੀਦਕੋਟ ਨਗਰ ਕੌਂਸਲ ਨੂੰ 4 ਕਰੋੜ 22 ਲੱਖ ਦੇ ਵਿਕਾਸ ਕਾਰਜਾਂ ਦੀ ਮਿਲੀ ਮਨਜ਼ੂਰੀ: ਵਿਧਾਇਕ ਸ. ਸੇਖੋਂ

ਫਰੀਦਕੋਟ 16 ਜੁਲਾਈ ()
 
ਪੰਜਾਬ ਸਰਕਾਰ ਵੱਲੋਂ ਫਰੀਦਕੋਟ ਨਗਰ ਕੌਂਸਲ ਨੂੰ ਕਈ ਵਿਕਾਸ ਕਾਰਜਾਂ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੀ ਟੈਂਡਰ ਪ੍ਰਕਿਰਿਆ 26 ਅਪ੍ਰੈਲ 2025 ਨੂੰ ਪੂਰੀ ਹੋ ਚੁੱਕੀ ਹੈ ਅਤੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਅਨੁਸਾਰ ਹੁਣ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਜਲਦ ਕਰਵਾਈ ਜਾਵੇਗੀ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ ਵਿੱਚ ਤਲਵੰਡੀ ਰੋਡ ਡੈਂਟਲ ਕਾਲਜ ਤੋਂ ਗ੍ਰੀਨ ਐਵਨਿਊ ਤੱਕ 60 ਐਮ.ਐਮ ਮੋਟੇ ਆਰ.ਸੀ.ਸੀ. ਪਾਈਪ ਉੱਤੇ ਇੰਟਰਲਾਕਿੰਗ ਟਾਈਲਾਂ ਪਾਉਣ ਦਾ ਕੰਮ 44.09 ਲੱਖ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸਦੇ ਨਾਲ ਹੀ ਟੀ.ਸੀ.ਪੀ. ਗੇਟ ਨੰਬਰ 3 ਤੋਂ ਸੰਦੂ ਸ਼ਾਹ ਚੌਕ ਤੱਕ ਏਅਰਡ੍ਰੋਮ ਰੋਡ ਦੇ ਨਿਰਮਾਣ ਕਾਰਜ 303.01 ਲੱਖ ਦੀ ਲਾਗਤ ਨਾਲ ਹੋਵੇਗਾ। ਅਨਾਜ ਮੰਡੀ ਤੋਂ ਜੁਬਲੀ ਸਿਨੇਮਾ ਚੌਂਕ ਤੱਕ ਬੀ.ਐਮ. ਅਤੇ ਪੀ.ਸੀ. ਰੋਡ 14.25 ਲੱਖ ਵਿਚ ਬਣਾਇਆ ਜਾਵੇਗਾ ਅਤੇ ਡਾਲਫਿਨ ਚੌਂਕ ਤੋਂ ਤਾਰਾ ਪਲੇਸ ਤੱਕ ਪੁਰਾਣੀ ਕਨਾਲ ਰੋਡ ਦਾ ਵਿਕਾਸ 61.35 ਲੱਖ ਵਿਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਲ 4 ਕਰੋੜ 22 ਲੱਖ ਦੀ ਲਾਗਤ ਨਾਲ ਇਹ ਵਿਕਾਸ ਕੰਮ ਫਰੀਦਕੋਟ ਨਗਰ ਕੌਂਸਲ ਵਿੱਚ ਸ਼ੁਰੂ ਕੀਤੇ ਜਾ ਰਹੇ ਹਨ।
 ਵਿਧਾਇਕ ਸ. ਗੁਰਦਿਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਸਾਰੇ ਕੰਮ ਲੋਕਾਂ ਦੀ ਸੁਵਿਧਾ, ਆਵਾਜਾਈ ਅਤੇ ਆਰਥਿਕ ਤਰੱਕੀ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਲੋਕ-ਕੇਂਦਰਤ ਨੀਤੀਆਂ ਅਨੁਸਾਰ ਹਰ ਹਲਕੇ ਵਿੱਚ ਵਿਅਕਤੀਗਤ ਨਹੀਂ ਸਗੋਂ ਸਮੂਹਿਕ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਹਲਕੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। 

Latest

ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਪਰਿਵਾਰਕ ਪਾਰਟੀ ਬਣਾ ਦਿੱਤਾ, ਨਿੱਜੀ ਏਜੰਡੇ ਲਈ ਸਿੱਖ ਸੰਸਥਾਵਾਂ ਦੀ ਵਰਤੋਂ ਕੀਤੀ: ਬਲਤੇਜ ਪੰਨੂ
5 ਤਰਜੀਹਾਂ, ਇੱਕ ਮਿਸ਼ਨ: ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਬਿਗ 5’ ਮੁਹਿੰਮ
ਏਸ਼ੀਅਨ ਹਾਕੀ ਫੈਡਰੇਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਪਾਨ ਵਿੱਚ ਏਸ਼ੀਆਈ ਖੇਡਾਂ ਦੇ ਹਾਕੀ ਸੈਮੀਫਾਈਨਲ ਅਤੇ ਫਾਈਨਲ ਦੇਖਣ ਦਾ ਸੱਦਾ ਦਿੱਤਾ
ਗੁਰਮੀਤ ਸਿੰਘ ਖੁੱਡੀਆਂ ਨੇ ਗੁਰਦਾਸਪੁਰ ਦੇ ਖੇਤਾਂ ਵਿੱਚ ਪਰਾਲੀ ਦੀਆਂ ਗੱਠਾਂ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 244ਵਾਂ ਦਿਨ: ਪੰਜਾਬ ਪੁਲਿਸ ਵੱਲੋਂ 559 ਥਾਵਾਂ ’ਤੇ ਛਾਪੇਮਾਰੀ; 333 ਵਿਅਕਤੀ ਕਾਬੂ