ਹਰਨਾਮ ਸਿੰਘ ਧੁੰਮਾ ਨੂੰ ਡੇਰਾ ਖਾਲੀ ਕਰਨ ਦੇ ਹੁਕਮ, ਅਦਾਲਤ ਨੇ ਸੁਣਾਇਆ ਫ਼ੈਸਲਾ
The court has pronounced its verdict.
ਅਦਾਲਤ ਨੇ ਸੁਣਾਇਆ ਫ਼ੈਸਲਾ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸੂਸ 'ਚ ਸਥਿਤ ਗੁਰਦੁਆਰੇ ਨੂੰ ਲੈ ਕੇ ਚੱਲ ਰਹੇ ਇਕ ਮਾਮਲੇ 'ਚ ਅਦਾਲਤ ਵੱਲੋਂ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਇਹ ਮਾਮਲਾ ਗੁਰਦੁਆਰੇ 'ਤੇ ਕਬਜ਼ੇ ਨੂੰ ਲੈ ਕੇ ਸੀ, ਜਿਸ 'ਚ ਬਾਬਾ ਗੁਰਨਾਮ ਸਿੰਘ ਧੁੰਮਾ ਨੂੰ ਡੇਰਾ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਮਾਮਲਾ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ 'ਚ ਚੱਲ ਰਿਹਾ ਸੀ, ਜਿੱਥੇ ਪਿੰਡ ਵਾਸੀਆਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਗੁਰਦੁਆਰਾ ਪਿੰਡ ਦੀ ਸਾਂਝੀ ਜਾਇਦਾਦ ਹੈ ਅਤੇ ਉਸ 'ਤੇ ਕਿਸੇ ਵਿਅਕਤੀ ਜਾਂ ਡੇਰੇ ਦਾ ਨਿੱਜੀ ਕਬਜ਼ਾ ਗੈਰ-ਕਾਨੂੰਨੀ ਹੈ। ਲੰਬੀ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਪਿੰਡ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਹੈ।
ਅਦਾਲਤ ਨੇ ਸਾਫ਼ ਕੀਤਾ ਕਿ ਗੁਰਦੁਆਰਾ ਕਿਸੇ ਇਕ ਵਿਅਕਤੀ ਦੀ ਜਾਇਦਾਦ ਨਹੀਂ, ਸਗੋਂ ਪਿੰਡ ਦੇ ਸਮੂਹ ਸਿੱਖ ਸੰਗਤ ਨਾਲ ਸਬੰਧਤ ਧਾਰਮਿਕ ਥਾਂ ਹੈ। ਇਸੇ ਮੱਦੇਨਜ਼ਰ ਬਾਬਾ ਗੁਰਨਾਮ ਸਿੰਘ ਧੁੰਮਾ ਨੂੰ ਤੁਰੰਤ ਡੇਰਾ ਖਾਲੀ ਕਰਨ ਅਤੇ ਪਿੰਡ ਵਾਸੀਆਂ ਨੂੰ ਗੁਰਦੁਆਰੇ ਦੀ ਸੰਭਾਲ ਸੌਂਪਣ ਦੇ ਹੁਕਮ ਦਿੱਤੇ ਗਏ ਹਨ।
ਫ਼ੈਸਲੇ ਤੋਂ ਬਾਅਦ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਨੇ ਅਦਾਲਤ ਦੇ ਇਨਸਾਫ਼ 'ਤੇ ਭਰੋਸਾ ਜਤਾਇਆ ਹੈ। ਸਥਾਨਕ ਸਰਪੰਚ ਅਤੇ ਸੰਗਤ ਨੇ ਕਿਹਾ ਕਿ ਹੁਣ ਗੁਰਦੁਆਰੇ ਦੀ ਮੈਨੇਜਮੈਂਟ ਗੁਰਮਤ ਅਨੁਸਾਰ ਚਲਾਈ ਜਾਵੇਗੀ ਅਤੇ ਥਾਂ ਨੂੰ ਵਿਵਾਦ ਤੋਂ ਮੁਕਤ ਰੱਖਿਆ ਜਾਵੇਗਾ। ਉਥੇ ਹੀ ਡੇਰੇ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ
Advertisement
