ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਦੇ ਪੀ.ਸੀ.ਏ. ਐਪੈਕਸ ਕੌਂਸਲ ਦੇ ਮੈਂਬਰ ਬਣਨ ਤੇ ਹਲਕਾ ਵਿਧਾਇਕ ਦੀ ਅਗਵਾਈ ਹੇਠ ਹਲਕੇ ਦੀਆਂ ਪੰਚਾਇਤਾਂ ਵੱਲੋਂ ਵਿਸ਼ੇਸ ਸਨਮਾਨ
ਮੋਹਾਲੀ (ਹਰਸ਼ਦੀਪ ਸਿੰਘ ) : ਸੀਨੀਅਰ ਆਪ ਆਗੂ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਪੈਕਸ ਕੌਂਸਲ ਮੈਂਬਰ ਬਣਾਏ ਜਾਣ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ।
ਦੱਸਣਯੋਗ ਹੈ ਕਿ ਪੀਸੀਏ ਅਪੈਕਸ ਕੌਂਸਲ ਸਿਖਰਲੀ ਪ੍ਰਬੰਧਕੀ ਸੰਸਥਾ ਹੈ, ਜੋ ਸੂਬੇ ਵਿੱਚ ਕ੍ਰਿਕਟ ਨਾਲ ਸਬੰਧਤ ਮੁੱਖ ਫੈਸਲੇ ਲੈਣ ਲਈ ਜ਼ਿੰਮੇਵਾਰ ਹੈ l
ਉਧਰ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਨੂੰ ਕੌਂਸਲ ਮੈਂਬਰ ਬਣਾਏ ਜਾਣ 'ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਹਲਕੇ ਦੀਆਂ ਗ੍ਰਾਮ ਪੰਚਾਇਤਾਂ ਅਤੇ ਸਮੂਹ ਇਲਾਕਾ ਵਾਸੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ "ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ, ਸਾਡੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਮਾਣਯੋਗ ਵਿਧਾਇਕ ਡਾ.ਚਰਨਜੀਤ ਸਿੰਘ ਦਾ ਧੰਨਵਾਦ ਕਰਦਾ ਅਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆਂ , ਇੰਨੀ ਪਵਿੱਤਰ ਖੇਡ ਆ ਕ੍ਰਿਕਟ , ਜਿਸਦੇ ਨਾਲ ਹਰ ਭਾਰਤੀ ਹਰ ਪੰਜਾਬੀ ਜੁੜਿਆ ਹੋਇਆ ਹੈ , ਹਰ ਇੱਕ ਦੇ ਖੂਨ 'ਚ ਕ੍ਰਿਕਟ ਦੌੜਦੀ ਹੈ,ਮੈਨੂੰ ਮੌਕਾ ਮਿਲਿਆ ਨੌਜਵਾਨਾਂ ਦੇ ਨਾਲ ਜੁੜਨ ਦਾ ਕ੍ਰਿਕਟ ਖੇਡ ਦੀ ਸੇਵਾ ਕਰਨ ਦਾ ਤੇ ਉਸਦੇ ਸੰਬੰਧ ਵਿਚ ਹੀ ਅੱਜ ਸਾਡੇ ਬੜੇ ਹੀ ਸਤਿਕਾਰਯੋਗ ਸਰਪੰਚ ਯੂਨੀਅਨ ਪਿੰਡਾਂ ਤੋਂ ਸਰਪੰਚ ਸਹਿਬਾਨਾਂ ਨੇ ਬਹੁਤ ਵੱਡਾ ਇਕੱਠ ਇੱਥੇ ਰੱਖਿਆਂ ਸੀ ,ਤੇ ਮੈਨੂੰ ਮੈਂਬਰ ਚੁਣਿਆ ਗਿਆ, ਮੈਂ ਸਭ ਦਾ ਧੰਨਵਾਦ ਕਰਦਾ ਹਾਂ ਮੇਰੀ ਛੋਟੀ ਜਿਹੀ ਪੱਦਵੀ ਨੂੰ ਇੰਨਾ ਵੱਡਾ ਬਣਾ ਦਿੱਤਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਮੈਂ ਇਨ੍ਹਾਂ ਦਾ ਧੰਨਵਾਦ ਕਰਾ."
Read Also : ਸਾਬਕਾ CM ਬੀਬੀ ਰਾਜਿੰਦਰ ਕੌਰ ਭੱਠਲ ਦੀ ਵਿਗੜੀ ਸਿਹਤ, ਹਸਪਤਾਲ ਦਾਖਲ
Related Posts
Advertisement
