ਆਪਣਾ ਕਾਰੋਬਾਰ, ਆਪਣੀ ਪਹਿਚਾਣ' ਤਹਿਤ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਸੈਂਕੜੇ ਉਦਮੀ ਔਰਤਾਂ ਦਾ ਸਨਮਾਨ

ਆਪਣਾ ਕਾਰੋਬਾਰ, ਆਪਣੀ ਪਹਿਚਾਣ' ਤਹਿਤ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਸੈਂਕੜੇ ਉਦਮੀ ਔਰਤਾਂ ਦਾ ਸਨਮਾਨ

 ਬੁਢਲਾਡਾ, 4 ਮਾਰਚ: 
ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਬੁਢਲਾਡਾ ਵਿਖੇ 'ਆਪਣਾ ਕਾਰੋਬਾਰ ਆਪਣੀ ਪਹਿਚਾਣ' ਦੇ ਸਿਰਲੇਖ ਹੇਠ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਹਲਕਾ ਬੁਢਲਾਡਾ ਦੀਆਂ ਉਨਾਂ ਔਰਤਾਂ ਦਾ ਪ੍ਰਸ਼ੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਮਾਣ ਸਨਮਾਨ ਕੀਤਾ ਗਿਆ, ਜਿਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕਰਕੇ ਸਮਾਜ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। 
 
ਇਸ ਸਬੰਧੀ ਬੁਢਲਾਡਾ ਦੀ ਬੀ.ਪੀ.ਐਮ ਜਸਵੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਦੀਆਂ ਔਰਤਾਂ ਨੂੰ ਸਿਖਲਾਈ ਦੇ ਕੇ ਪੰਜਾਬ ਸਰਕਾਰ ਵੱਲੋਂ ਕਿੱਤਾਮੁਖੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਨਾਲ ਇਹ ਔਰਤਾਂ, ਆਪਣੇ ਘਰੇਲੂ ਖਰਚਿਆਂ ਨੂੰ ਚਲਾਉਣ ਦੇ ਨਾਲ ਨਾਲ ਆਪਣੀ ਆਜਿਵਕਾ ਨੂੰ ਵੀ ਮਜ਼ਬੂਤ ਕਰ ਰਹੀਆਂ ਹਨ।
 
ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁਧ ਰਾਮ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡਾਂ ਵਿੱਚ ਔਰਤਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ, ਜੋ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਚਲਾ ਕੇ ਔਰਤਾਂ ਨੂੰ ਕਿਸੇ ਨਾ ਕਿਸੇ ਖੇਤਰ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰਕੇ ਚੰਗਾ ਧਨ ਕਮਾਉਂਦੀਆਂ ਹਨ ਤੇ ਉਨਾਂ ਔਰਤਾਂ ਨੂੰ ਸਨਮਾਨ ਪੱਤਰ ਪ੍ਰਦਾਨ ਕੀਤੇ ਗਏ ਹਨ।
 
ਜ਼ਿਕਰਯੋਗ ਹੈ ਕਿ ਪਿੰਡ ਬੀਰੋ ਕੇ ਕਲਾਂ ਤੋਂ ਸੁਖਪਾਲ ਕੌਰ ਤੇ ਸਤਵਿੰਦਰ ਕੌਰ ਜੋ ਕਿ ਆਰਗੈਨਿਕ ਪ੍ਰੋਡਕਟ ਤਿਆਰ ਕਰਕੇ ਵੇਚਦੀਆਂ ਹਨ, ਪਿੰਡ ਗਾਮੀਵਾਲ ਤੋਂ ਬੇਅੰਤ ਕੌਰ ਜੋ ਕਿ ਵੇਰਕਾ ਡੇਅਰੀ ਚਲਾ ਰਹੀ ਹੈ, ਅਮਨਜੀਤ ਕੌਰ ਕੁਲਰੀਆਂ ਜੋ ਕਿ ਫੁੱਲਾਂ ਦੀ ਖੇਤੀ ਕਰ ਰਹੀ ਹੈ, ਕਿਰਨਪਾਲ ਕੌਰ ਪਿੰਡ ਬਖਸੀ ਵਾਲਾ ਵਿੱਚ ਬੁਟੀਕ ਚਲਾ ਕੇ ਆਪਣੇ ਘਰ ਦਾ ਆਰਥਿਕ ਪੱਧਰ ਉੱਚਾ ਚੁੱਕਿਆ ਹੈ, ਸਮੇਤ ਵੱਡੀ ਗਿਣਤੀ ਔਰਤਾਂ ਦਾ, ਟਰਾਫੀਆਂ ਦੇ ਕੇ ਬੁਢਲਾਡਾ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਐਸ.ਡੀ.ਐਮ. ਗਗਨਦੀਪ ਸਿੰਘ, ਬੀ.ਡੀ.ਪੀ.ਓ. ਮਨਪ੍ਰੀਤ ਸਿੰਘ , ਸਤੀਸ਼ ਸਿੰਗਲਾ ਚੇਅਰਮੈਨ ਨੇ ਮਾਣ ਸਨਮਾਨ ਕੀਤਾ। 
 
ਇਸ ਮੌਕੇ ਲਾਭਪਾਤਰੀਆਂ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੀਆਂ ਹਨ ਜਿਨਾਂ ਨੇ ਟ੍ਰੇਨਿੰਗ ਦੇ ਕੇ ਉਹਨਾਂ ਦਾ ਰੁਜ਼ਗਾਰ ਚਲਾਇਆ ਹੈ ਤੇ ਅਜਿਹੀਆਂ ਸਕੀਮਾਂ ਹੋਰ ਵੀ ਚੱਲਣੀਆਂ ਚਾਹੀਦੀਆਂ ਹਨ ਤਾਂ ਜੋ ਵੱਧ ਤੋਂ ਵੱਧ ਔਰਤਾਂ ਨੂੰ ਰੁਜ਼ਗਾਰ ਪ੍ਰਾਪਤ ਹੋ ਸਕੇ।
 
ਇਸ ਮੌਕੇ ਰਵਿੰਦਰ ਕੌਰ ਕਲਸਟਰ ਐਜੂਕੇਸ਼ਨ, ਸ਼ਰਨਜੀਤ ਕੌਰ ਜਿਲਾ ਪ੍ਰਧਾਨ ਮਹਿਲਾ ਵਿੰਗ  ਸਮੇਤ ਆਲ ਕਾਡਰ ਪੀ.ਆਰ. ਐਸ. ਐਲ. ਐਮ. ਦੀਆਂ ਵਰਕਰਾਂ ਮੌਜੂਦ ਸਨ। 
 
ਇਸ ਮੌਕੇ ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ, ਬਲਜਿੰਦਰ ਕੌਰ ਸਮਰਾ ਵੀ ਪਹੁੰਚੇ।