ਸਾਬਕਾ CM ਬੀਬੀ ਰਾਜਿੰਦਰ ਕੌਰ ਭੱਠਲ ਦੀ ਵਿਗੜੀ ਸਿਹਤ, ਹਸਪਤਾਲ ਦਾਖਲ
Former CM Bibi Rajinder Kaur Bhattal's health deteriorates, admitted to hospital
ਸਾਬਕਾ CM ਬੀਬੀ ਰਾਜਿੰਦਰ ਕੌਰ ਭੱਠਲ ਦੀ ਵਿਗੜੀ ਸਿਹਤ, ਹਸਪਤਾਲ ਦਾਖਲ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਸਾਬਕਾ ਮੁੱਖ ਮੰਤਰੀ ਬੀਬੀ ਭੱਠਲ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਇਸ ਦੌਰਾਨ ਹਸਪਤਾਲ ਅੰਦਰੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈਆਂ ਹਨ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਬੀਬੀ ਭੱਠਲ ਹਸਪਤਾਲ ਦੇ ਬੈਠ ਉੱਤੇ ਪਏ ਹਨ। ਉਨ੍ਹਾਂ ਦੀ ਇਕ ਬਾਂਹ ਉੱਤੇ ਪਲੱਸਤਰ ਲੱਗਿਆ ਹੋਇਆ ਹੈ। ਹਾਲਾਂਕਿ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਬੀਬੀ ਭੱਠਲ ਨੂੰ ਆਖਰ ਹੋਇਆ ਕੀ ਹੈ ਪਰ ਉਨ੍ਹਾਂ ਦਾ ਹਾਲ ਚਾਲ ਜਾਨਣ ਲਈ ਵੱਖ ਵੱਖ ਕਾਂਗਰਸੀ ਆਗੂ ਹਸਪਤਾਲ ਪਹੁੰਚ ਰਹੇ ਹਨ।
ਦੱਸ ਦਈਏ ਕਿ ਇਹ ਇੱਕ ਭਾਰਤੀ ਰਾਜਨੀਤਿਕ ਆਗੂ ਅਤੇ ਕਾਂਗਰਸ ਦੇ ਮੈਂਬਰ ਰਹੇ ਹਨ, ਜਿਨ੍ਹਾਂ ਨੇ 1996 ਤੋਂ 1997 ਤੱਕ ਪੰਜਾਬ ਦੀ 14ਵੀਂ ਮੁੱਖ ਮੰਤਰੀ ਅਤੇ 2004 ਤੋਂ 2007 ਤੱਕ ਪੰਜਾਬ ਦੀ ਦੂਜੀ ਉਪ ਮੁੱਖ ਮੰਤਰੀ ਵਜੋਂ ਕੰਮ ਕੀਤਾ। ਉਹ ਪੰਜਾਬ ਵਿੱਚ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਅਤੇ ਹੁਣ ਤੱਕ ਦੀ ਇਕੱਲੀ ਮਹਿਲਾ ਹਨ।

ਮੁਲਾਕਾਤ ਕਰਨ ਵਾਲਿਆਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਬੀਬੀ ਰਜਿੰਦਰ ਕੌਰ ਭੱਠਲ ਨੂੰ ਜਲਦ ਤੋਂ ਜਲਦ ਪੂਰੀ ਤਰ੍ਹਾਂ ਸਿਹਤਯਾਬੀ ਪ੍ਰਾਪਤ ਹੋਵੇ। ਉਨ੍ਹਾਂ ਦਾ ਸਿਹਤਮੰਦ ਹੋਣਾ ਨਾ ਸਿਰਫ਼ ਪਰਿਵਾਰ ਲਈ, ਸਗੋਂ ਪੰਜਾਬ ਦੀ ਸਿਆਸਤ ਅਤੇ ਸਮਾਜ ਲਈ ਵੀ ਮਹੱਤਵ ਰੱਖਦਾ ਹੈ।