ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਦਰਦਨਾਕ ਮੌਤ

Mansa youth dies tragically in Canada

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਦਰਦਨਾਕ ਮੌਤ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਦਰਦਨਾਕ ਮੌਤ

ਮਾਨਸਾ ਦੇ ਮੁੰਡੇ ਦੀ ਕੈਨੇਡਾ ‘ਚ ਦਰਿਆ ਚ ਡੁੱਬ ਕੇ ਮੌਤ, ਬਾਲ ਚੁੱਕਦੇ ਦਰਿਆ ਚ ਰੁੜਿਆ। ਕਰੀਬ 11 ਮਹੀਨੇ ਪਹਿਲਾਂ ਵਿਦਿਆਰਥੀ ਵੀਜੇ ‘ਤੇ ਕੈਨੇਡਾ ਗਏ ਮਾਨਸਾ ਦੇ ਇਕ ਨੌਜਵਾਨ ਜਤਿਨ ਗਰਗ ਦੀ ਵਾਲੀਬਾਲ ਖੇਡਦੇ ਸਮੇਂ ਉਥੇ ਡੂੰਘੇ ਦਰਿਆ ਚ ਡੁੱਬ ਕੇ ਮੌਤ ਹੋ ਗਈ ਹੈ। ਵਾਲੀਬਾਲ ਖੇਡਦੇ ਸਮੇਂ ਜਤਿਨ ਬਾਲ ਚੁੱਕਦਿਆਂ ਘਟਨਾ ਦਾ ਸ਼ਿਕਾਰ ਹੋ ਗਿਆ। ਕਈ ਦਿਨ ਤੱਕ ਉਸਦਾ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਆਖਿਰ ਉਥੋਂ ਦੀ ਪੁਲਿਸ ਵਲੋਂ ਕੀਤੀ ਜਾਂਦੀ ਜਤਿਨ ਦੀ ਭਾਲ ਦੌਰਾਨ ਲਾਸ਼ ਕਰੀਬ ਇਕ ਹਫਤੇ ਬਾਅਦ 4 ਕਿਲੋਮੀਟਰ ਦੂਰ ਦਰਿਆ ਚੋਂ ਮਿਲੀ ਹੈ।ਜਿਸਨੂੰ ਇੱਥੇ ਮਾਨਸਾ (ਭਾਰਤ) ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਮੰਦਭਾਗੀ ਖਬਰ ਜਦੋਂ ਜਤਿਨ ਦੇ ਮਾਪਿਆਂ ਕੋਲ ਪਹੁੰਚੀ ਤਾਂ ਉਹਨਾਂ ਪੈਰਾਂ ਹੇਠਿੳ ਜਮੀਨ ਨਿਕਲ ਗਈ ਤੇ ਇਸ ਤੇ ਯਕੀਨ ਨਾ ਹੋਇਆ। ਇਸ ਘਟਨਾ ਨੂੰ ਲੈ ਕੇ ਸ਼ਹਿਰ ਮਾਨਸਾ ‘ਚ ਮਾਹੌਲ ਗਮਗੀਨ ਹੈ ਤੇ ਮੱਤੀ ਪਰਿਵਾਰ ‘ਚ ਮਾਤਮ ਛਾਇਆ ਹੋਇਆ ਹੈ।ਜਤਿਨ ਗਰਗ ਕੈਨੇਡਾ ਜਾਣ ਤੋਂ ਪਹਿਲਾਂ ਗੁੜਗਾਉ ਵਿਖੇ ਇੰਜੀਨੀਅਰ ਵਜੋਂ ਨੌਕਰੀ ਕਰਦਾ ਸੀ। ਪਰ ਬਾਅਦ ਚ ਉਹ ਪੜਾਈ ਕਰਨ ਕੈਨੇਡਾ ਚਲਾ ਗਿਆ ਸੀ।

 
WhatsApp Image 2025-07-17 at 3.17.48 PM
Mansa youth dies tragically in Canada