ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਤੋ ਇਲਾਵਾ ਪਸ਼ੂਆਂ ਲਈ ਚਾਰਾ ਵੀ ਕਰਵਾਇਆ ਜਾ ਰਿਹਾ ਉਪਲੱਬਧ- ਹਰਜੋਤ ਬੈਂਸ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਤੋ ਇਲਾਵਾ ਪਸ਼ੂਆਂ ਲਈ ਚਾਰਾ ਵੀ ਕਰਵਾਇਆ ਜਾ ਰਿਹਾ ਉਪਲੱਬਧ- ਹਰਜੋਤ ਬੈਂਸ

ਕੀਰਤਪੁਰ ਸਾਹਿਬ 10 ਸਤੰਬਰ ()

ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਹਿ ਰਹੇ ਲੋਕਾਂ ਦੀ ਮੱਦਦ ਲਈ ਵੱਡੇ ਪੱਧਰ ਤੇ ਅੱਗੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇ ਸਹਿਯੋਗ ਹੜ੍ਹ ਪੀੜਤ ਪਰਿਵਾਰਾਂ ਅਤੇ ਪਸ਼ੂਆਂ ਲਈ ਬੇਹੱਦ ਕੀਮਤੀ ਹੈ। ਅਸੀ ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂਆਂ ਅਤੇ ਖਾਸ ਤੋਰ ਤੇ ਬੇਸਹਾਰਾ ਪਸ਼ੂਆਂ ਦੇ ਰੱਖ ਰਖਾਓ ਅਤੇ ਉਨ੍ਹਾਂ ਦੇ ਖਾਣ ਲਈ ਚਾਰੇ ਦਾ ਪ੍ਰਬੰਧ ਵੀ ਕਰ ਰਹੇ ਹਾਂ। ਸਾਡੇ ਵਲੰਟੀਅਰ ਨਿਰੰਤਰ ਪ੍ਰਭਾਵਿਤ ਇਲਾਕਿਆਂ ਵਿੱਚ ਚਾਰਾ ਅਤੇ ਅਚਾਰ ਚਾਰਾ ਵਿਤਰਣ ਕਰ ਰਹੇ ਹਨ।

      ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਸਵੇਰ ਤੋ ਹੀ ਚਾਰੇ/ਅਚਾਰ ਚਾਰਾ ਭੇਜ ਰਹੇ ਹਾਂ, ਜਿਹਨਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਚਾਰੇ/ਚਾਰਾ ਅਚਾਰ ਦੀ ਵੱਡੀ ਸਪਲਾਈ ਵੰਡੀ ਜਾ ਚੁੱਕੀ ਹੈ। ਹੜ੍ਹ ਕਾਰਨ ਫਸਲਾਂ ਅਤੇ ਪੱਠਿਆਂ ਦਾ ਨੁਕਸਾਨ ਹੋਇਆ ਹੈਇਸ ਲਈ ਪਸ਼ੂਆਂ ਲਈ ਚਾਰਾ ਹੀ ਸਭ ਤੋਂ ਵੱਡੀ ਰਾਹਤ ਹੈ।

       ਸ.ਬੈਂਸ ਨੇ ਕਿਹਾ ਕਿ ਛੋਟੀ ਝੱਖੀਆਂ, ਤਿੜਕ ਕਰਮਾਂ, ਮੀਆਪੁਰ ਅੱਪਰ, ਮੀਆਪੁਰ ਹੰਡੂਰ, ਗਊਸ਼ਾਲਾ ਡਾਢੀ, ਗਊਸ਼ਾਲਾ ਕੀਰਤਪੁਰ ਸਾਹਿਬ, ਕੋਟਲਾ  ਅਤੇ ਹੋਰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਇਹ ਪਸ਼ੂ ਚਾਰਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਹੋਰ ਟਰੱਕ ਵੀ ਰਵਾਨਾ ਕੀਤੇ ਜਾ ਰਹੇ ਹਨ, ਜੇ ਕਿਸੇ ਨੂੰ ਵੀ ਚਾਰੇਰਾਸ਼ਨ ਜਾਂ ਹੋਰ ਸਮਾਨ ਦੀ ਲੋੜ ਹੋਵੇ ਤਾਂ ਉਹ ਬੇਝਿਜਕ ਸਾਨੂੰ ਦੱਸ ਸਕਦਾ ਹੈ।

      ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਘਰਾਂ ਅਤੇ ਫਸਲਾਂ ਦੀ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਇਹ ਔਖੀ ਘੜੀ ਹੈ ਪਰ ਅਸੀਂ ਸਾਰੇ ਮਿਲ ਕੇ ਇਸਨੂੰ ਪਾਰ ਕਰਾਂਗੇ, ਹਾਲਾਤ ਸੁਧਰ ਰਹੇ ਹਨਪਾਣੀ ਘੱਟ ਰਿਹਾ ਹੈ

    ਮੰਤਰੀ ਬੈਂਸ ਨੇ ਆਪਣੇ ਹਲਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਲੋੜ ਬੇਝਿਜਕ ਸਾਂਝੀ ਕਰਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਹਰ ਸੰਭਵ ਮੱਦਦ ਕਰਨ ਲਈ ਵਚਨਬੱਧ ਹੈ। ਕੈਬਨਿਟ ਮੰਤਰੀ ਨੇ ਹਰੀਵਾਲ ਵਿੱਚ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਸਾਰੇ ਇਲਾਕੇ ਵਿੱਚ ਦਿਨ ਰਾਤ ਘੁੰਮ ਕੇ ਲੋਕਾਂ ਦੇ ਨੁਕਸਾਨ ਅਤੇ ਉਨ੍ਹਾਂ ਦੇ ਲਈ ਕੀਤੇ ਜਾ ਰਹੇ ਰਾਹਤ ਪ੍ਰਬੰਧਾਂ, ਸੜਕਾਂ ਦੇ ਨੈਟਵਰਕ ਦੀ ਮਜਬੂਤੀ, ਜਲ ਸਪਲਾਈ ਅਤੇ ਪਾਵਰ ਸਪਲਾਈ ਦੀ ਬਹਾਲੀ ਵਿੱਚ ਲੱਗੇ ਵਿਭਾਗਾਂ ਦੀ ਨਿਗਰਾਨੀ ਖੁੱਦ ਕਰ ਰਹੇ ਹਨ ਤਾਂ ਜੋ ਜਲਦੀ ਤੋ ਜਲਦੀ ਲੋਕਾਂ ਨੂੰ ਆਮ ਵਰਗੇ ਹਾਲਾਤ ਉਪਲੱਬਧ ਕਰਵਾਏ ਜਾਣ, ਜਿਸ ਵਿਚ ਅਸੀ ਸਫਲ ਹੋਏ ਹਾਂ।

   ਇਸ ਮੌਕੇ ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਸੋਹਣ ਸਿੰਘ ਨਿੱਕੂਵਾਲ, ਪਰਮਿੰਦਰ ਸਿੰਘ ਜਿੰਮੀ, ਗੁਰਪ੍ਰੀਤ ਸਿੰਘ ਅਰੋੜਾ, ਕੇਸਰ ਸਿੰਘ ਸੰਧੂ, ਬਲਵਿੰਦਰ ਸਿੰਘ ਫੋਜੀ ਸਰਪੰਚ, ਧਰਮ ਸਿੰਘ, ਜਸਵੀਰ ਰਾਣਾ, ਗਫੂਰ ਮੁਹੰਮਦ, ਪ੍ਰਕਾਸ਼ ਕੌਰ, ਬਚਨ ਸਿੰਘ ਸਰਪੰਚ, ਜੁਨਿਸ਼ ਖਾਨ, ਸਰਬਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।