ਹਰੀਸ਼ ਵਰਮਾ ਦੀ ਨਵੀਂ ਫਿਲਮ 'ਲੁੱਟ ਮੁਬਾਰਕ' ਦਾ ਧਮਾਕਾ, ਕਹਿੰਦੇ - ਪੈਸੇ ਨਹੀਂ ਦਿਲ ਲੁੱਟਾਂਗੇ

ਹਰੀਸ਼ ਵਰਮਾ ਦੀ ਨਵੀਂ ਫਿਲਮ 'ਲੁੱਟ ਮੁਬਾਰਕ' ਦਾ ਧਮਾਕਾ, ਕਹਿੰਦੇ - ਪੈਸੇ ਨਹੀਂ ਦਿਲ ਲੁੱਟਾਂਗੇ

ਪੰਜਾਬੀ ਫਿਲਮ ਇੰਡਸਟਰੀ ਦੇ ਹਰਮਨ ਪਿਆਰੇ ਐਕਟਰ ਹਰੀਸ਼ ਵਰਮਾ ਜਲਦ ਹੀ ਆਪਣੀ ਨਵੀਂ ਫਿਲਮ 'ਲੁੱਟ ਮੁਬਾਰਕ' ਨਾਲ ਦਰਸ਼ਕਾਂ ਦੇ ਦਿਲਾਂ 'ਤੇ ਛਾਉਣ ਵਾਲੇ ਨੇ।

maxresdefault

ਨਿਰਪੱਖ ਪੋਸਟ ਨਾਲ ਖਾਸ ਗੱਲਬਾਤ ਦੌਰਾਨ ਹਰੀਸ਼ ਵਰਮਾ ਨੇ ਫਿਲਮ ਬਾਰੇ ਕਈ ਖੁਲਾਸੇ ਕੀਤੇ। ਇਸ ਇੰਟਰਵਿਊ ਦੌਰਾਨ ਫਿਲਮ ਦੇ ਟਰੇਲਰ ਦੀਆਂ ਝਲਕੀਆਂ ਵੀ ਵਿਖਾਈਆਂ ਗਈਆਂ, ਜਿਸ ਨੇ ਦਰਸ਼ਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।

ਫਿਲਮ ਦੀ ਟੈਗਲਾਈਨ "ਪੈਸੇ ਨਹੀਂ, ਦਿਲ ਲੁੱਟਾਂਗੇ" ਤੋਂ ਸਾਫ ਜ਼ਾਹਿਰ ਹੈ ਕਿ ਇਹ ਇੱਕ ਰੋਮਾਂਟਿਕ ਕਾਮੇਡੀ ਫਿਲਮ ਹੋਣ ਵਾਲੀ ਹੈ। ਹਰੀਸ਼ ਵਰਮਾ ਨੇ ਦੱਸਿਆ ਕਿ ਇਹ ਫਿਲਮ ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਅਤੇ ਮਨੋਰੰਜਨ ਨਾਲ ਭਰਪੂਰ ਹੈ।

ਫਿਲਮ ਦੀ ਕਹਾਣੀ, ਡਾਇਲਾਗ ਅਤੇ ਹਰੀਸ਼ ਵਰਮਾ ਦਾ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆਵੇਗਾ। ਫਿਲਮ ਜਲਦ ਹੀ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਤੁਸੀਂ 'ਲੁੱਟ ਮੁਬਾਰਕ' ਦਾ ਟਰੇਲਰ ਦੇਖਿਆ? ਤੁਹਾਨੂੰ ਕਿਵੇਂ ਲੱਗਿਆ? ਕਮੈਂਟ ਕਰਕੇ ਜਰੂਰ ਦੱਸੋ।

 

Related Posts