ਮਿਆਂਮਾਰ ਚ ਭੂਚਾਲ ਕਾਰਨ ਮੌਤਾਂ ਦਾ ਅੰਕੜਾ ਹੋਇਆ 2000 ਤੋਂ ਪਾਰ

ਮਿਆਂਮਾਰ ਚ ਭੂਚਾਲ ਕਾਰਨ ਮੌਤਾਂ ਦਾ ਅੰਕੜਾ ਹੋਇਆ 2000 ਤੋਂ ਪਾਰ

ਮਿਆਂਮਾਰ- ਮਿਆਂਮਾਰ ਵਿੱਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ ਹੁਣ 2,000 ਤੋਂ ਪਾਰ ਹੋ ਗਈ ਹੈ। ਮੁਲਕ ਦੀ ਫ਼ੌਜ ਵੱਲੋਂ ਚਲਾਈ ਜਾ ਰਹੀ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਮਲਬੇ ਹੇਠੋਂ ਹੋਰ ਲਾਸ਼ਾਂ ਮਿਲੀਆਂ ਹਨ। ਮੇਜਰ ਜਨਰਲ ਜ਼ਾਅ ਮਿਨ ਤੁਨ ਨੇ ਐੱਮਆਰਟੀਵੀ ਨੂੰ ਦੱਸਿਆ ਕਿ ਹੁਣ ਤੱਕ 3,400 ਜ਼ਖ਼ਮੀਆਂ ਦੀ ਪੁਸ਼ਟੀ ਹੋਈ ਹੈ ਜਦਕਿ 300 ਵਿਅਕਤੀ ਲਾਪਤਾ ਹਨ।

‘ਸਪਰਿੰਗ ਰੈਵੋਲਿਊਸ਼ਨ ਮਿਆਂਮਾਰ ਮੁਸਲਿਮ ਨੈੱਟਵਰਕ’ ਦੀ ਸਟੀਅਰਿੰਗ ਕਮੇਟੀ ਦੇ ਮੈਂਬਰ ਤੁਨ ਕਾਈ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਏ ਭੂਚਾਲ ਦੌਰਾਨ ਮੁਲਕ ਦੇ ਮੁਸਲਿਮ ਘੱਟ ਗਿਣਤੀ ਫ਼ਿਰਕੇ ਦੇ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਕਾਰਨ ਨਮਾਜ਼ ਅਦਾ ਕਰ ਰਹੇ ਸਨ ਤੇ ਜਿਸ ਸਮੇਂ ਮਸਜਿਦਾਂ ਢਹਿ-ਢੇਰੀ ਹੋਈਆਂ, ਉਸ ਸਮੇਂ ਲਗਪਗ 700 ਜਣੇ ਮਾਰੇ ਗਏ। ਦੱਸ ਦਈਏ ਕਿ ਭੂਚਾਲ ਕਾਰਨ 60 ਮਸਜਿਦਾਂ ਨੁਕਸਾਨੀਆਂ ਗਈਆਂ।

download (16)

Read Also- ਮਲੇਸ਼ੀਆ 'ਚ ਗੈਸ ਪਾਈਪ ਫਟਣ ਨਾਲ ਮਚੀ ਤਰਥੱਲੀ

ਜ਼ਿਕਰਯੋਗ ਹੈ ਕਿ ਭੂਚਾਲ ਸਮੇਂ ਮੈਂਡਲੇ ਵਿੱਚ 270 ਬੋਧੀ ਯੂ ਹਲਾ ਥੇਂਅ ਮੱਠ ’ਚ ਧਾਰਮਿਕ ਪ੍ਰੀਖਿਆ ਲੈ ਰਹੇ ਸਨ। ਬਚਾਅ ਦਲ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਦੌਰਾਨ 70 ਜਣੇ ਹੀ ਆਪਣਾ ਬਚਾਅ ਕਰ ਸਕੇ ਜਦਕਿ 50 ਜਣੇ ਮਾਰੇ ਗਏ ਜਦਕਿ ਬਾਕੀ 150 ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਇਸ ਦੌਰਾਨ ਇੰਟਰਨੈਸ਼ਨਲ ਰੈਸਕਿਊ ਕਮੇਟੀ ਲਈ ਮਿਆਂਮਾਰ ’ਚ ਪ੍ਰੋਗਰਾਮਾਂ ਦੇ ਉਪ ਨਿਰਦੇਸ਼ਕ ਲਾਰੇਨ ਇਲੈਰੀ ਨੇ ਕਿਹਾ ਕਿ ਛੇ ਇਲਾਕਿਆਂ ’ਚ ਐਮਰਜੈਂਸੀ ਦੇ ਹਾਲਾਤ ਹਨ ਤੇ ਉਨ੍ਹਾਂ ਦੀਆਂ ਟੀਮਾਂ ਤੇ ਸਥਾਨਕ ਭਾਈਵਾਲ ਲੋਕਾਂ ਦੀ ਲੋੜਾਂ ਦਾ ਪਤਾ ਲਾਉਣ ’ਚ ਜੁਟੇ ਹਨ। ਉਨ੍ਹਾਂ ਦੱਸਿਆ ਕਿ ਮੈਂਡਲੇ ’ਚ 80 ਫ਼ੀਸਦੀ ਇਮਾਰਤਾਂ ਢੇਹ-ਢੇਰੀ ਹੋਣ ਦਾ ਪਤਾ ਲੱਗਾ ਹੈ।

ਮਾਈਕਰੋਸਾਫਟ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਗੁੱਡ ਲੈਬ ਵੱਲੋਂ ਮੈਂਡਲੇ ਦੀਆਂ ਸੈਟੇਲਾਈਟ ਰਾਹੀਂ ਲਾਈਆਂ ਤਸਵੀਰਾਂ ਦੇ ਮੁਲਾਂਕਣ ਤੋਂ 515 ਇਮਾਰਤਾਂ ਦੇ 80 ਤੋਂ 100 ਫ਼ੀਸਦੀ ਨੁਕਸਾਨੇ ਜਾਣ, 1,524 ਦੇ 20 ਤੋਂ 80 ਫ਼ੀਸਦੀ ਅਤੇ 1,80,004 ਇਮਾਰਤਾਂ ਦੇ 0 ਤੋਂ 20 ਫ਼ੀਸਦੀ ਨੁਕਸਾਨੇ ਜਾਣ ਬਾਰੇ ਪਤਾ ਲੱਗਾ ਹੈ।

ਇਸ ਦੌਰਾਨ ਮਿਆਂਮਾਰ ਦੇ ਗੁਆਂਢੀ ਮੁਲਕਾਂ ਤੇ ਭਾਈਵਾਲਾਂ ਵੱਲੋਂ ਰਾਹਤ ਤੇ ਬਚਾਅ ਕਾਰਜਾਂ ’ਚ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ’ਚ ਰੂਸ, ਚੀਨ, ਭਾਰਤ ਤੇ ਕਈ ਦੱਖਣ-ਏਸ਼ਿਆਈ ਮੁਲਕ ਸ਼ਾਮਲ ਹਨ।

Advertisement

Latest

ਅਨੁਸੂਚਿਤ ਜਾਤੀਆਂ ਦੀ ਸੁਰੱਖਿਆ ਲਈ ਅੱਤਿਆਚਾਰ ਰੋਕਥਾਮ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ: ਡਾ. ਬਲਜੀਤ ਕੌਰ
ਪੰਜਾਬ ਸਰਕਾਰ ਨੇ ਜਲਵਾਯੂ ਅਨੁਕੂਲ ਅਤੇ ਟਿਕਾਊ ਬਾਗਬਾਨੀ ਬਾਰੇ ਤਕਨਾਲੋਜੀ ਐਕਸਚੇਂਜ ਵਰਕਸ਼ਾਪ ਦੀ ਕੀਤੀ ਮੇਜ਼ਬਾਨੀ
ਮੁੱਖ ਮੰਤਰੀ ਵੱਲੋਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਬਚਾਅ ਤੇ ਰਾਹਤ ਕਾਰਜਾਂ ਲਈ ਤਾਇਨਾਤ, ਕੈਬਨਿਟ ਸਾਥੀਆਂ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਪੰਜਾਬ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਝੋਕੀ ਪੂਰੀ ਤਾਕਤ: ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਤਰਨ ਤਾਰਨ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨਾਂ ਨੂੰ ਤਰਕਸੰਗਤ ਬਣਾਉਣ ਦਾ ਐਲਾਨ