ਪਿੰਡ ਪੱਖੋਂ ਕਲਾਂ ਅਤੇ ਕੋਠੇ ਚੂੰਘਾਂ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ

ਪਿੰਡ ਪੱਖੋਂ ਕਲਾਂ ਅਤੇ ਕੋਠੇ ਚੂੰਘਾਂ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ

 ਬਰਨਾਲਾ, 15 ਨਵੰਬਰ
 
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬਾਨ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਬਰਨਾਲਾ ਦੇ ਪੱਖੋਂ ਕਲਾਂ ਅਤੇ ਕੋਠੇ ਚੂੰਘਾਂ ਵਿਖੇ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸਾਹਿਬ 'ਚ ਗੁਰਮਤਿ ਸਮਾਗਮ ਕਰਵਾਏ ਗਏ। ਸਮਾਗਮ ਮੌਕੇ ਸੰਗਤ ਨੇ ਗੁਰੂ ਘਰ ਵਿਖੇ ਨਤਮਸਤਕ ਹੁੰਦੀ ਹੋਈ ਗੁਰੂ ਇਤਿਹਾਸ ਨੂੰ ਸਰਵਣ ਕੀਤਾ। ਜ਼ਿਲ੍ਹਾ ਬਰਨਾਲਾ ਦੇ ਉੱਘੇ ਕਵੀਆਂ ਨੇ ਗੁਰੂ ਸਾਹਿਬਾਨ ਸਬੰਧੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
 
ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ (ਪੱਖੋਂ ਕਲਾਂ) ਵਿਖੇ ਕਾਵਿ ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ
ਡਾ.ਸੰਪੂਰਨ ਸਿੰਘ ਟੱਲੇਵਾਲੀਆ ਸਿੰਘ ਨੇ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਸਾਹਿਬਾਨ ਦੀ ਉਸਤਤ ਕੀਤੀ। ਇਸੇ ਤਰ੍ਹਾਂ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਚੂੰਘਾਂ ਵਿਖੇ ਕਾਵਿ ਸ਼੍ਰੀ ਦਰਸ਼ਨ ਸਿੰਘ ਗੁਰੂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। 
 
ਭਲਕੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਫਰਵਾਹੀ ਅਤੇ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਪਾਤਸ਼ਾਹੀ ਨੌਵੀਂ ਭੈਣੀ ਮਹਿਰਾਜ ਵਿਖੇ ਧਾਰਮਿਕ ਸਮਾਗਮ ਹੋਣਗੇ।
 
ਇਸ ਮੌਕੇ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਭਾਸ਼ਾ ਵਿਭਾਗ ਤੋਂ ਸ਼੍ਰੀ ਬਿੰਦਰ ਸਿੰਘ ਖੁੱਡੀ ਕਲਾਂ ਅਤੇ ਹੋਰ ਅਫ਼ਸਰ ਵੀ ਹਾਜ਼ਰ ਸਨ।