ਵੱਡੀ ਖ਼ਬਰ: ਪਠਾਨਕੋਟ ਦਾ ਕਈ ਪਿੰਡਾਂ ਨਾਲੋਂ ਸੰਪਰਕ ਟੁੱਟਿਆ
Pathankot lost contact with many villages
ਪਠਾਨਕੋਟ ਦਾ ਕਈ ਪਿੰਡਾਂ ਨਾਲੋਂ ਸੰਪਰਕ ਟੁੱਟਿਆ
ਚੱਕੀ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਪਿੰਡਾਂ ਨੂੰ ਪਠਾਨਕੋਟ ਨਾਲ ਜੋੜਨ ਵਾਲਾ ਮੁੱਖ ਰਸਤਾ ਪੂਰੀ ਤਰ੍ਹਾਂ ਰੁੜ ਗਿਆ ਹੈ। ਇਸ ਕਾਰਨ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਸਤੇ ਰਾਹੀਂ ਪਠਾਨਕੋਟ ਸ਼ਹਿਰ ਅਤੇ ਨੇੜਲੇ ਹਸਪਤਾਲ, ਸਕੂਲ ਤੇ ਮਾਰਕੀਟਾਂ ਤੱਕ ਪਹੁੰਚਣ ਇਹ ਵੱਡੀ ਸਹੂਲਤ ਸੀ ਪਰ ਰਸਤਾ ਹੀ ਰੁੜ ਗਿਆ ਹੈ ਅਤੇ ਵੱਡੀ ਮੁਸ਼ਕਿਲ ਪੈਦਾ ਹੋ ਗਈ ਹੈ। ਖਾਸ ਕਰਕੇ ਬਜ਼ੁਰਗ, ਬੀਮਾਰ ਅਤੇ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਆ ਰਹੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਹਰ ਸੀਜ਼ਨ 'ਚ ਇਹ ਰਸਤਾ ਰੁੜ ਜਾਂਦਾ ਹੈ। ਉਹ ਕਈ ਦਿਨਾਂ ਤੋਂ ਪ੍ਰਸ਼ਾਸਨ ਨੂੰ ਨਵਾਂ ਰਸਤਾ ਬਣਾਉਣ ਜਾਂ ਆਸਥਾਈ ਪੁਲ ਬਣਵਾਉਣ ਦੀ ਮੰਗ ਕਰ ਰਹੇ ਹਨ। ਮਾਜਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਕ ਪੁਲ ਦਾ ਪੱਕਾ ਕੰਮ ਕਰਾਇਆ ਜਾਵੇ ਤਾਂ ਕਿ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਹੋਰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਾਨਾ ਸ਼ਹਿਰ ਜਾਂਦਿਆਂ 30-35 ਕਿਲੋਮੀਟਰ ਦਾ ਰਸਤਾ ਤੈਅ ਕਰਨਾ ਪੈ ਰਿਹਾ ਹੈ, ਇੱਥੋਂ ਤੱਕ ਕੇ ਘਰ ਦਾ ਜ਼ਰੂਰੀ ਸਾਮਾਨ ਵੀ ਲੈਣ ਦੀ ਔਖ ਹੋ ਰਹੀ ਹੈ।
