ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ, ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ

Rains of the month of Sawan will begin in Punjab from today

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਮੌਸਮ ਨੇ ਅਚਾਨਕ ਰੂਖ ਬਦਲਿਆ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਅਨੁਸਾਰ ਅੱਜ ਰਾਤ ਪੰਜਾਬ ਦੇ ਮੱਧ ਅਤੇ ਉੱਤਰੀ ਹਿੱਸਿਆਂ 'ਚ ਦਰਮਿਆਨੀ ਮੀਂਹ ਨਾਲ ਅਸਮਾਨੀ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਦੇ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਲਈ ਅਗਲੇ ਪੰਜ ਦਿਨਾਂ ਦੀ ਮੌਸਮ ਰਿਪੋਰਟ ਜਾਰੀ ਕਰਦਿਆਂ ਕਈ ਜ਼ਿਲ੍ਹਿਆਂ ਲਈ ਮੀਂਹ ਦੀ ਭਾਰੀ ਚਿਤਾਵਨੀ ਦਿੱਤੀ ਹੈ। ਯਾਨੀ ਕਿ ਅਗਲੇ ਪੰਜ ਦਿਨ ਸਾਉਣ ਦੇ ਮਹੀਨੇ ਦੀ ਝੜੀ ਲੱਗੇਗੀ। ਇਸ ਦੇ ਨਾਲ ਹੀ ਅੱਜ ਰਾਤ ਤੋਂ 25 ਜੁਲਾਈ ਤੱਕ ਵੱਖ-ਵੱਖ ਜ਼ਿਲ੍ਹਿਆਂ ਲਈ ਵੱਖ-ਵੱਖ ਦਰਜੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ ਸੰਗਰੂਰ, ਪਟਿਆਲਾ, ਫਤਹਿਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਮੋਗਾ, ਜਲੰਧਰ, ਕਪੂਰਥਲਾ, ਤਰਨ ਤਾਰਨ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਅੱਜ ਮੌਸਮ ਵਿੱਚ ਤਬਦੀਲੀ ਦੇ ਆਸਾਰ ਹਨ। ਇਨ੍ਹਾਂ ਇਲਾਕਿਆਂ ਵਿੱਚ ਦਰਮਿਆਨੀ ਮੀਂਹ ਪੈ ਸਕਦੀ ਹੈ, ਜਿਸ ਨਾਲ ਕੁਝ ਥਾਵਾਂ 'ਤੇ ਅਸਮਾਨੀ ਬਿਜਲੀ ਚਮਕਣ ਅਤੇ 30 ਤੋਂ 40 ਕਿ.ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਵਗਣ ਦੀ ਸੰਭਾਵਨਾ ਵੀ ਹੈ।

22 ਜੁਲਾਈ ਨੂੰ ਰੂਪਨਗਰ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਲਈ ਹਲਕੀ ਚਿਤਾਵਨੀ ਜਾਰੀ ਹੈ, ਜਦਕਿ ਬਾਕੀ ਪੰਜਾਬ ਲਈ ਕੋਈ ਚਿਤਾਵਨੀ ਨਹੀਂ ਹੈ। 23 ਅਤੇ 24 ਜੁਲਾਈ ਨੂੰ ਵੀ ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ ਅਤੇ ਹੋਰ ਉੱਤਰੀ ਜ਼ਿਲ੍ਹਿਆਂ 'ਚ ਮੀਂਹ ਹੋਣ ਦੀ ਸੰਭਾਵਨਾ ਜਤਾਈ ਗਈ ਹੈ। 25 ਜੁਲਾਈ 2025 ਨੂੰ ਪੂਰੇ ਪੰਜਾਬ ਵਿੱਚ ਮੌਸਮ ਸਧਾਰਨ ਰਹਿਣ ਦੀ ਉਮੀਦ ਹੈ।

ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗੀ ਸਾਉਣ ਮਹੀਨੇ ਦੀ ਝੜੀ
Rains of the month of Sawan will begin in Punjab from today