ਪੰਜਾਬ ਪਾਵਰਕਾਮ ਨੇ ਫੀਲਡ ਸਟਾਫ਼ ਦੀਆਂ ਛੁੱਟੀਆਂ ਕੀਤੀਆਂ ਰੱਦ

ਪੰਜਾਬ ਪਾਵਰਕਾਮ ਨੇ ਫੀਲਡ ਸਟਾਫ਼ ਦੀਆਂ ਛੁੱਟੀਆਂ ਕੀਤੀਆਂ ਰੱਦ

ਤੇਜ਼ ਗਰਮੀ ਕਾਰਨ ਬਿਜਲੀ ਦੀ ਖ਼ਪਤ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲਾਈਨਾਂ ’ਤੇ ਲੋਡ ਵਧ ਰਿਹਾ ਹੈ ਅਤੇ ਬਿਜਲੀ ਦੇ ਫਾਲਟ ਵਧ ਰਹੇ ਹਨ। ਅਜਿਹੇ ਹਾਲਾਤ ਵਿਚ ਸਟਾਫ਼ ਦੀ ਕਮੀ ਵਿਭਾਗ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਰਹੀ ਹੈ। ਪਾਵਰਕਾਮ ਨੇ ਗਰਮੀ ਦੇ ਮੌਸਮ ਅਤੇ ਝੋਨੇ ਦੀ ਲਵਾਈ ਨੂੰ ਮੁੱਖ ਰੱਖਦਿਆਂ ਫੀਲਡ ਸਟਾਫ਼ ਦੀਆਂ […]

ਤੇਜ਼ ਗਰਮੀ ਕਾਰਨ ਬਿਜਲੀ ਦੀ ਖ਼ਪਤ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲਾਈਨਾਂ ’ਤੇ ਲੋਡ ਵਧ ਰਿਹਾ ਹੈ ਅਤੇ ਬਿਜਲੀ ਦੇ ਫਾਲਟ ਵਧ ਰਹੇ ਹਨ। ਅਜਿਹੇ ਹਾਲਾਤ ਵਿਚ ਸਟਾਫ਼ ਦੀ ਕਮੀ ਵਿਭਾਗ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਰਹੀ ਹੈ। ਪਾਵਰਕਾਮ ਨੇ ਗਰਮੀ ਦੇ ਮੌਸਮ ਅਤੇ ਝੋਨੇ ਦੀ ਲਵਾਈ ਨੂੰ ਮੁੱਖ ਰੱਖਦਿਆਂ ਫੀਲਡ ਸਟਾਫ਼ ਦੀਆਂ ਛੁੱਟੀਆਂ ’ਤੇ ਰੋਕ ਲਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਵਧ ਰਹੀ ਬਿਜਲੀ ਦੀ ਡਿਮਾਂਡ ਕਾਰਨ ਪਾਵਰਕਾਮ ਦਾ ਸਿਸਟਮ ਡਾਵਾਂਡੋਲ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਵਿਭਾਗੀ ਅਧਿਕਾਰੀਆਂ ਨੂੰ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਖ਼ਤ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਘਰੇਲੂ ਖਪਤਕਾਰਾਂ ਦੇ ਪੱਧਰ ’ਤੇ ਬਿਜਲੀ ਦੀ ਮੰਗ ਵਧਣ ਕਾਰਨ ਟਰਾਂਸਫਾਰਮਰ ਵਾਰ-ਵਾਰ ਓਵਰਲੋਡ ਹੋ ਰਹੇ ਹਨ, ਜਿਸ ਕਾਰਨ ਫਾਲਟ ਦੇ ਮਾਮਲੇ ਵਧ ਰਹੇ ਹਨ।Staff holidays cancelled

ਇਸੇ ਲੜੀ ਤਹਿਤ ਅੱਜ ਉੱਤਰੀ ਜ਼ੋਨ ਅਧੀਨ ਬਿਜਲੀ ਦੇ ਫ਼ਾਲਟ ਦੀਆਂ 3800 ਤੋਂ ਵੱਧ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ। ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗੀ ਅਮਲੇ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ। ਇਸ ਦੇ ਨਾਲ ਹੀ ਮੁਰੰਮਤ ਦੇ ਨਾਂ ’ਤੇ ਕਈ ਇਲਾਕਿਆਂ ’ਚ 4-5 ਤੋਂ ਲੈ ਕੇ 7-8 ਘੰਟੇ ਤੱਕ ਬਿਜਲੀ ਬੰਦ ਰੱਖਣੀ ਪਈ। ਤੇਜ਼ ਗਰਮੀ ’ਚ ਘਰਾਂ ’ਚ ਫਸੇ ਲੋਕਾਂ ਲਈ ਏ. ਸੀ. ਹੀ ਇਕਲੌਤਾ ਸਹਾਰਾ ਸਾਬਤ ਹੋ ਰਿਹਾ ਹੈ। ਅਜਿਹੇ ’ਚ ਫਾਲਟ ਪੈਣ ਨਾਲ ਏ. ਸੀ. ਬੰਦ ਹੋ ਜਾਂਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। ਸ਼ਹਿਰ ਦੇ ਮੁੱਖ ਇਲਾਕਿਆਂ, ਦਿਹਾਤੀ ਅਤੇ ਨੇੜਲੇ ਛੋਟੇ ਸ਼ਹਿਰਾਂ ਵਿਚ ਰੋਜ਼ਾਨਾ ਲੱਗਣ ਵਾਲੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।Staff holidays cancelled

also read :- ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਰੱਦ, ਲਏ ਲਾਭ ਹੋਣਗੇ ਵਾਪਸ: ਡਾ.ਬਲਜੀਤ ਕੌਰ

ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਫਾਲਟ ਠੀਕ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। ਇਸ ਲਈ ਵਿਭਾਗ ਨੂੰ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਵਿਚਕਾਰ ਪਾਵਰਕਾਮ ਨੇ ਝੋਨੇ ਦੇ ਸੀਜ਼ਨ ਦਾ ਹਵਾਲਾ ਦਿੰਦਿਆਂ ਫੀਲਡ ਸਟਾਫ਼ ਦੀਆਂ ਛੁੱਟੀਆਂ ’ਤੇ ਰੋਕ ਲਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸ਼ਿਫਟ ਅਨੁਸਾਰ ਕਿਸਾਨਾਂ ਨੂੰ 8 ਘੰਟੇ ਸਪਲਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਕਾਰਨ ਫੀਲਡ ਸਟਾਫ਼ ਨੂੰ ਛੁੱਟੀ ਨਾ ਲੈਣ ਲਈ ਕਿਹਾ ਜਾ ਰਿਹਾ ਹੈ, ਇਸ ਕਾਰਨ ਡਿਵੀਜ਼ਨ ਪੱਧਰ ’ਤੇ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ।Staff holidays cancelled

Related Posts