ਅਹਿਮਦਾਬਾਦ ਹਾਦਸਾ: ਪੀੜਤ ਪਰਿਵਾਰਾਂ ਨੇ ਵਾਪਸ ਮੋੜ'ਤੀਆਂ ਲਾਸ਼ਾਂ, ਲਾਏ ਗੰਭੀਰ ਦੋਸ਼
ਪੀੜਤ ਪਰਿਵਾਰਾਂ ਨੇ ਵਾਪਸ ਮੋੜ'ਤੀਆਂ ਲਾਸ਼ਾਂ, ਲਾਏ ਗੰਭੀਰ ਦੋਸ਼
Victims' families return bodies, make serious allegations

ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਲੰਡਨ ਵਿੱਚ ਇਨ੍ਹਾਂ ਲਾਸ਼ਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਕਿਸੇ ਹੋਰ ਦੀਆਂ ਹਨ। ਇਸ ਮਾਮਲੇ ਵਿੱਚ ਏਅਰ ਇੰਡੀਆ ਵੱਲੋਂ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਚਾਲਕ ਦਲ ਦੇ ਮੈਂਬਰਾਂ ਅਤੇ ਹੋਰਾਂ ਸਮੇਤ 269 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ 52 ਬ੍ਰਿਟਿਸ਼ ਨਾਗਰਿਕ ਵੀ ਸ਼ਾਮਲ ਸਨ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਦੀ ਪਛਾਣ ਕਰਨਾ ਵੀ ਮੁਸ਼ਕਲ ਸੀ। ਇਸ ਤੋਂ ਬਾਅਦ ਡੀਐੱਨਏ ਟੈਸਟਿੰਗ ਰਾਹੀਂ ਲਾਸ਼ਾਂ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਪੀੜਤ ਪਰਿਵਾਰਾਂ ਨੂੰ ਭੇਜ ਦਿੱਤਾ ਗਿਆ। ਲੰਡਨ ਵਿੱਚ ਇਨ੍ਹਾਂ ਲਾਸ਼ਾਂ ਦੀ ਦੁਬਾਰਾ ਜਾਂਚ ਕੀਤੀ ਗਈ। ਜਦੋਂ ਜਾਂਚ ਅਧਿਕਾਰੀ ਕੋਰੋਨਰ ਨੇ ਡੀਐੱਨਏ ਮੈਚ ਕੀਤਾ ਤਾਂ ਲਾਸ਼ਾਂ ਕਿਸੇ ਹੋਰ ਦੀਆਂ ਨਿਕਲੀਆਂ। ਇਹ ਇੱਕ ਜਾਂ ਦੋ ਨਹੀਂ ਬਲਕਿ 12 ਲਾਸ਼ਾਂ ਨਾਲ ਹੋਇਆ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਲਾਸ਼ਾਂ ਬਦਲ ਦਿੱਤੀਆਂ ਗਈਆਂ ਹਨ, ਬਹੁਤ ਸਾਰੇ ਪਰਿਵਾਰਾਂ ਨੂੰ ਅੰਤਿਮ ਸੰਸਕਾਰ ਪ੍ਰੋਗਰਾਮ ਦਾ ਵੀ ਰੱਦ ਕਰਨਾ ਪਿਆ।