ਸ੍ਰੀ ਅਨੰਦਪੁਰ ਸਾਹਿਬ ਵਿਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ ਵਿਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ 24 ਜੁਲਾਈ ()

ਸੁਤੰਤਰਤਾ ਦਿਵਸ ਸਮਾਰੋਹ 15 ਅਗਸਤ ਨੂੰ ਉਪ ਮੰਡਲ ਪੱਧਰ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ। 30 ਜੁਲਾਈ ਨੂੰ ਸਵੇਰੇ 10 ਵਜੇ ਆਈਟਮਾਂ ਦੀ ਚੋਣ ਕੀਤੀ ਜਾਵੇਗੀ, 11 ਤੇ 12 ਅਗਸਤ ਨੂੰ ਰਿਹਸਲ ਅਤੇ 13 ਅਗਸਤ ਨੂੰ ਫੁੱਲ ਡਰੈਸ ਰਿਹਸਲ ਕਰਵਾਈ ਜਾਵੇਗੀ।

      ਇਹ ਪ੍ਰਗਟਾਵਾ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਹਰਸਿਮਰਨ ਸਿੰਘ ਤਹਿਸੀਲਦਾਰ ਵੱਲੋਂ  ਦਫਤਰ ਦੇ ਮੀਟਿੰਗ ਹਾਲ ਵਿਚ ਸੁਤੰਤਰਤਾ ਦਿਵਸ ਮਨਾਉਣ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅਜ਼ਾਦੀ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ  ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ  ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਜਾਣ ਵਾਲੇ  ਅਜਾਦੀ ਦਿਵਸ  ਸਮਾਰੋਹ  ਮੌਕੇ ਸਕੂਲਾ ਤੇ ਕਾਲਜਾ ਦੇ ਵਿਦਿਆਰਥੀਆ ਸੱਭਿਆਚਾਰਕ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੇਣਗੇਪਰੇਡਮਾਰਚ ਪਾਸਟਪੀ.ਟੀ.ਸ਼ੋਅ ਸਮਾਰੋਹ ਦੇ ਮੁੱ ਆਕਰਸ਼ਣ ਹੋਣਗੇ ਉਨ੍ਹਾਂ ਨੇ ਕਿਹਾ ਕਿ  ਅਜਾਦੀ ਦਿਹਾੜੇ ਦੇ ਸਮਾਰੋਹ ਸਾਡੇ ਦੇ ਵਿੱਚ ਇੱਕ ਸਮੇਂ ਹਰ ਖੇਤਰ ਵਿੱਚ ਨਾਏ ਜਾਣ ਵਾਲੇ ਸਮਾਰੋਹ ਹਨਜੋ ਸਾਨੂੰ ਦੇਸ਼ਭਗਤੀ ਦੀ ਭਾਵਨਾ ਦੀ ਪ੍ਰੇਰਨਾ ਦਿੰਦੇ ਹਨ  ਉਨ੍ਹਾਂ ਨੇ ਕਿਹਾ ਕਿ ਸਮਾਰੋਹ ਵਾਲੇ ਸਥਾਨ ਤੇ ਸਾਰੀਆਂ  ਤਿਆਰੀਆਂ ਢੁਕਵੇ ਢੰਗ ਨਾਲ ਕੀਤੀਆਂ ਜਾਣ ਇਸ ਮੌਕੇ ਅਜ਼ਾਦੀ ਦਿਵਸ  ਸਮਾਗਮ ਨੂੰ  ਸਫਲਤਾ ਪੂਰਵਕ ਨੇਪਰੇ ਚਾੜਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।

    ਉਨ੍ਹਾਂ ਨੇ ਦੱਸਿਆ ਕਿ ਉਪ ਮੰਡਲ ਦੇ ਅਜਾਦੀ ਦਿਵਸ ਸਮਾਰੋਹ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਵੇਗਾਜਿੱਥੇ ਪਹੁੰਚਣ ਵਾਲੇ ਵਿਦਿਆਰਥੀਆਂਦਰਸ਼ਕਾਂ ਤੇ ਪਤਵੰਤੇ ਸ਼ਹਿਰ ਵਾਸੀਆਂ ਲਈ ਸੁਚਾਰੂ ਟ੍ਰੈਫਿਕ ਤੇ ਸਮਾਰੋਹ ਵਾਲੇ ਸਥਾਨ ਤੇ ਵਿਸੇਸ ਸੁਰੱਖਿਆ ਪ੍ਰਬੰਧ ਹੋਣਗੇ।

      ਇਸ ਮੌਕੇ ਪ੍ਰਿੰ. ਸੁਖਪਾਲ ਕੌਰ ਵਾਲੀਆ, ਸੀਨੀਅਰ ਮੈਡੀਕਲ ਅਫਸਰ ਡਾ.ਕੰਨਵਰਪ੍ਰੀਤ ਸਿੰਘ,ਰਣਜੀਤ ਸਿੰਘ ਐਨ.ਸੀ.ਸੀ.ਅਫਸਰਗੁਰਮਿੰਦਰ ਸਿੰਘ ਭੁੱਲਰ, ਭਾਰਤ ਭੂਸ਼ਣ ਬਾਗਬਾਨੀ ਅਫਸਰਦੀਦਾਰ ਸਿੰਘਮਦਨ ਲਾਲ ਸੈਨੇਟਰੀ ਇੰਸਪੈਕਟਰ, ਰਾਜ ਕੁਮਾਰ, ਕੁਲਜੀਤ ਸਿੰਘ, ਬਲਜੀਤ ਕੌਰ, ਰਾਕੇਸ਼ ਕੁਮਾਰ, ਸੰਜੀਵ ਕੁਮਾਰ, ਬਰਜਿੰਦਰ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ ਤੇ ਵੱਡੀ ਗਿਣਤੀ ਵਿਚ ਅਧਿਕਾਰੀ ਹਾਜਰ ਸਨ।