ਪੁਸ਼ਪਿੰਦਰ ਬਾਠ ਮਾਮਲੇ 'ਚ CBI ਦਾ ਵੱਡਾ ਐਕਸ਼ਨ! ਦਰਜ ਕੀਤੀਆਂ 2 FIR
CBI's big action in Pushpinder Bath case
CBI's big action in Pushpinder Bath case
ਕਰਨਲ ਪੁਸ਼ਪਿੰਦਰ ਬਾਠ ਮਾਮਲੇ ਵਿਚ ਵੱਡੀ ਖਬਰ ਸਾਹਮਣੇ ਆਈ ਹੈ। ਬਾਠ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ 2 ਐੱਫਆਈਆਰ ਦਰਜ ਕਰ ਲਈਆਂ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਐੱਫਆਈਆਰ ਵਿਚ ਰੋਨੀ ਸਿੰਘ ਸਣੇ ਤਿੰਨ ਹੋਰ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ ਤੇ ਦੂਜੀ ਐੱਫਆਈਆਰ ਅਣਪਛਾਤਿਆਂ ਦੇ ਖਿਲਾਫ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਟਿਆਲਾ 'ਚ ਮਾਰਚ ਮਹੀਨੇ ਦੌਰਾਨ ਕਰਨਲ ਪੁਸ਼ਪਿੰਦਰ ਬਾਠ ਅਤੇ ਉਨ੍ਹਾਂ ਦੇ ਬੇਟੇ ਨਾਲ ਹੋਈ ਕੁੱਟਮਾਰ ਦੇ ਮਾਮਲੇ 16 ਜੁਲਾਈ ਨੂੰ ਪੰਜਾਬ‑ਹਰਿਆਣਾ ਹਾਈਕੋਰਟ ਨੇ ਇਹ ਕੇਸ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਇਸ ਤੋਂ ਪਹਿਲਾਂ ਜਾਂਚ ਚੰਡੀਗੜ੍ਹ ਪੁਲਸ ਕੋਲ ਸੀ, ਪਰ ਅਦਾਲਤ ਨੇ ਮੰਨਿਆ ਕਿ ਪੁਲਸ ਨਿਰਪੱਖ ਅਤੇ ਪ੍ਰਭਾਵਸ਼ਾਲੀ ਜਾਂਚ ਕਰਨ ‘ਚ ਅਸਫਲ ਰਹੀ।
ਕੇਸ ਦੀ ਜਾਂਚ ਕਰ ਰਹੇ ਐੱਸਪੀ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਜਾਂਚ ਜਾਰੀ ਹੈ ਅਤੇ ਨਿਰਧਾਰਤ ਸਮੇਂ ਵਿੱਚ ਪੂਰੀ ਹੋ ਜਾਵੇਗੀ। ਇਸ 'ਤੇ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਤੁਹਾਡੀ ਜਾਂਚ ਚੱਲ ਰਹੀ ਹੈ, ਪਰ ਇਹ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਜਾਪਦੀ। ਇਸ ਦੌਰਾਨ ਬਾਠ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਦੇ ਦੋਸ਼ੀ ਇੰਸਪੈਕਟਰ ਰੌਨੀ ਸਿੰਘ ਦੀ ਜ਼ਮਾਨਤ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਸ ਨੇ ਕਿਹਾ ਸੀ ਕਿ ਉਹ ਰੌਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਅਤੇ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਪਰ ਇਸ ਦੇ ਬਾਵਜੂਦ, ਅੱਜ ਤੱਕ ਚੰਡੀਗੜ੍ਹ ਪੁਲਿਸ ਇੰਸਪੈਕਟਰ ਰੌਨੀ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ, ਇਹ ਸਪੱਸ਼ਟ ਹੈ ਕਿ ਪੁਲਸ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ।