ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 28 ਜੁਲਾਈ ਨੂੰ ਲਗਾਇਆ ਜਾ ਰਿਹਾ ਹੈ ਪਲੇਸਮੈਂਟ ਕੈਂਪ
ਮੁਕਤਸਰ ਸਾਹਿਬ, 25 ਜੁਲਾਈ:
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਕੰਵਲਪੁਨੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ 28 ਜੁਲਾਈ 2025 ਦਿਨ ਸੋਮਵਾਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਦੋ ਵੱਖ-ਵੱਖ ਕੰਪਨੀਆਂ ਵੱਲੋਂ 150 ਅਸਾਮੀਆਂ ਲਈ ਇੰਟਰਵਿਊ ਲਈ ਜਾਣੀ ਹੈ। ਇਟਰਵਿਊ ਲਈ ਲੜਕਿਆਂ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਪਾਸ, ਉਮਰ 25 ਤੋਂ 40 ਸਾਲ ਅਤੇ ਮੈਰਿਡ ਹੋਣਾ ਜ਼ਰੂਰੀ ਹੈ। ਇਟਰਵਿਊ ਲਈ ਲੜਕੀਆਂ ਲਈ ਘੱਟ ਤੋਂ ਘੱਟ ਵਿੱਦਿਅਕ ਯੋਗਤਾ 10ਵੀਂ, 12ਵੀਂ, ਗ੍ਰੈਜੂਏਸ਼ਨ ਪਾਸ ਅਤੇ ਉਮਰ 18 ਤੋਂ 30 ਸਾਲ ਹੋਣਾ ਜ਼ਰੂਰੀ ਹੈ।
ਪਲੇਸਮੈਂਟ ਅਫ਼ਸਰ ਦਲਜੀਤ ਸਿੰਘ ਬਰਾੜ ਨੇ ਦੱਸਿਆ ਗਿਆ ਕਿ ਪ੍ਰਾਰਥੀ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਸਮੇਂ ਆਪਣੇ ਵਿੱਦਿਅਕ ਯੋਗਤਾ ਦੇ ਦਸਤਾਵੇਜ, ਰਜ਼ਿਊਮ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਆਦਿ ਅਸਲ ਅਤੇ ਉਨ੍ਹਾਂ ਦੀ ਫੋਟੋ ਕਾਪੀ ਸੈੱਟ ਜ਼ਰੂਰ ਨਾਲ ਲੈ ਕੇ ਆਉਣ ਅਤੇ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਈਨ ਨੰਬਰ 98885-62317 ’ਤੇ ਸੰਪਰਕ ਕਰ ਸਕਦੇ ਹਨ।