ਸਿਹਤ ਵਿਭਾਗ ਵੱਲੋਂ ਸਟੋਪ ਡਾਇਰੀਆ (ਦਸਤ ਰੋਕੂ) ਮੁਹਿੰਮ ਸਬੰਧੀ ਕੈਲੰਡਰ ਜਾਰੀ

ਸਿਹਤ ਵਿਭਾਗ ਵੱਲੋਂ ਸਟੋਪ ਡਾਇਰੀਆ (ਦਸਤ ਰੋਕੂ) ਮੁਹਿੰਮ ਸਬੰਧੀ ਕੈਲੰਡਰ ਜਾਰੀ

ਤਰਨ ਤਾਰਨ, 24 ਜੁਲਾਈ

ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਦੀ ਯੋਗ ਅਗਵਾਈ ਹੇਠ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਦਸਤ ਰੋਕੂ ਮੁਹਿੰਮ ਸਬੰਧੀ ਵਿਸ਼ਵ ਸਿਹਤ ਸੰਸਥਾ ਦਾ ਸਟੋਪ ਡਾਇਰੀਆ ਮੁਹਿੰਮ ਬਾਰੇ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ  ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਸਤ ਰੋਕੋ ਮੁਹਿਮ ਨੂੰ ਇਕ ਜੁਲਾਈ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਮੁਹਿੰਮ ਆਉਣ ਵਾਲੀ 31 ਜੁਲਾਈ ਤੱਕਰ ਜਾਰੀ ਰਹੇਗੀ।

 ਉਹਨਾਂ ਦੱਸਿਆ ਕਿ ਆਈ ਡੀ ਸੀ ਐਫ ਪ੍ਰੋਗਰਾਮ ਸਬੰਧੀ ਜਾਗਰੂਕਤਾ ਫੈਲਾਉਣ ਵਾਲੇ ਕਲੰਡਰ ਵਿੱਚ ਦਸਤ ਤੇ ਲੱਛਣਾਂ ਅਤੇ ਬਚਾਅ ਬਾਰੇ ਵਿਸਤਾਰ ਜਾਣਕਾਰੀ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਮਾਸ ਮੀਡੀਆ ਵਿੰਗ ਵੱਲੋਂ ਇਸ ਮੁਹਿੰਮ ਦੀ ਸਫਲਤਾ ਲਈ ਆਪਣੇ ਆਪਣੇ ਬਲਾਕਾਂ ਦੇ ਵਿੱਚ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਦਸਤ ਰੋਗ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਦਸਤ ਰੋਕੋ ਪ੍ਰੋਗਰਾਮ ਬੱਚਿਆਂ ਦੀ ਚੰਗੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਬਹੁਤ ਅਹਿਮ ਹੈ।

ਡਾ. ਰਾਏ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲੇ ਦੀਆਂ ਸਾਰੀਆਂ ਹੀ ਸਿਹਤ ਸੰਸਥਾਵਾਂ ਵਿਖੇ ਆਈ. ਡੀ. ਸੀ. ਐਫ ਕਾਰਨਰ ਤਿਆਰ ਕੀਤੇ ਗਏ ਹਨ, ਜਿੱਥੇ ਸਿਹਤ ਕਰਮੀਆਂ ਵੱਲੋਂ ਬੱਚਿਆਂ ਦੇ ਲਈ ਓ ਆਰ ਐਸ ਦਾ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਮੁਹੱਈਆ ਕਰਵਾਈਆਂ ਜਾਂ ਰਹੀਆਂ ਹਨ। ਇਸ ਮੌਕੇ ਜ਼ਿਲਾ  ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਦਸਤ ਰੋਕੂ ਮੁਹਿੰਮ ਦੌਰਾਨ ਸਿਹਤ ਕਰਮੀਆਂ ਵੱਲੋ ਜ਼ਿਲੇ ਦੇ ਵਿੱਚ  0 ਤੋਂ 5 ਸਾਲ ਦੇ ਬੱਚਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਜੋ ਦਸਤ ਰੋਗ ਤੋਂ ਪੀੜਤ ਹਨ,  ਤਾਂ ਜੋ ਉਨ੍ਹਾਂ ਦਾ ਸਮਾਂ ਰਹਿੰਦਿਆਂ ਉਹਨਾਂ ਦਾ ਇਲਾਜ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਉਹਨਾਂ ਨੂੰ ਦੱਸਿਆ ਕਿ ਓ ਆਰ ਐਸ ਕੇਂਦਰ ਆਂਗਣਵਾੜੀ ਕੇਂਦਰਾਂ ਵਿਖ਼ੇ ਵੀ ਤਿਆਰ ਕੀਤੇ ਗਏ ਹਨ।

ਡਾ. ਵਰਿੰਦਰ ਪਾਲ ਕੌਰ ਨੇ ਦਸਤ ਤੋ ਪੀੜਤ ਬੱਚਿਆਂ ਨੂੰ ਆਉਣ ਵਾਲੇ ਲੱਛਣਾਂ ਬਾਰੇ ਵੀ ਵਿਸ਼ੇਸ਼ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਜਿਹੜਾ ਵੀ ਬੱਚਾ ਦਸਤ ਤੋਂ ਪੀੜਿਤ ਹੋਵੇਗਾ, ਉਸ ਦੇ ਸਰੀਰ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਵ ਆਉਂਦੇ ਹਨ, ਜਿਵੇਂ ਕਿ ਬੁਖਾਰ ਹੋਣਾਕਮਜ਼ੋਰੀ ਆਉਣੀ,  ਪਾਚਨ ਕਮਜ਼ੋਰ ਹੋਣਾਸੁਸਤੀ ਦਾ ਨਿਰੰਤਰ ਰਹਿਣਾਪੇਟ ਦੇ ਵਿੱਚ ਦਰਦ ਰਹਿਣਾਅਚਾਨਕ ਭਾਰ ਦਾ ਘਟਨਾਬੱਚੇ ਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਣਾਬੱਚੇ ਨੂੰ ਭੁੱਖ ਨਾ ਲੱਗਣਾ ਅਤੇ ਚਿਚੜਾਪਨ ਆਦਿ ਹਨ।

ਇਸ ਮੌਕੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਰਾਘਵ ਗੁਪਤਾਐਸ ਐਮ ਓ ਕੈਰੋਂ ਡਾ. ਜੇ ਪੀ ਸਿੰਘਡਾ. ਰਣਦੀਪ ਸਿੰਘਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੁਖਵੰਤ ਸਿੰਘ ਸਿੱਧੂਸੀਨੀਅਰ ਸਹਾਇਕ ਨਵਤੇਜ ਸਿੰਘਏ. ਐਮ. ਓ ਕੰਵਲ ਬਲਰਾਜ ਸਿੰਘਅਕਾਊਂਟ ਅਫਸਰ ਸ੍ਰੀ ਮਲਵਿੰਦਰ ਸਿੰਘ,  ਕੰਪਿਊਟਰ ਐਸਿਸਟੈਂਟ ਸੰਦੀਪ ਸਿੰਘ ਆਦਿ ਮੌਜੂਦ ਰਹੇ।