ਜਸਵੀਰ ਸਿੰਘ ਗੜ੍ਹੀ ਵੱਲੋਂ ਭਾਰਤੀ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ
By NIRPAKH POST
On
ਚੰਡੀਗਡ੍ਹ/ਆਕਲੈਂਡ, 24 ਜੁਲਾਈ:
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਨਿਊਜ਼ੀਲੈਂਡ ਵਿੱਚ ਭਾਰਤ ਦੇ ਸਫ਼ੀਰ ਡਾ. ਮਦਨ ਮੋਹਨ ਸੇਠੀ ਨਾਲ ਮੁਲਾਕਾਤ ਕੀਤੀ ਗਈ ।
ਇਸ ਮੁਲਾਕਾਤ ਦੌਰਾਨ ਸ੍ਰੀ ਗੜ੍ਹੀ ਨੇ ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਮਸਲਿਆਂ ਬਾਰੇ ਸ੍ਰੀ ਸੇਠੀ ਨਾਲ ਗੱਲਬਾਤ ਕੀਤੀ।
ਉਨ੍ਹਾਂ ਭਾਰਤੀ ਸਫ਼ੀਰ ਨੂੰ ਬੇਨਤੀ ਕੀਤੀ ਕਿ ਅਤੇ ਨਿਊਜ਼ੀਲੈਂਡ ਅਤੇ ਪੰਜਾਬ ਦਰਮਿਆਨ ਵਪਾਰਕ ਗਤੀਵਿਧੀਆਂ ਨੂੂੰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਤਾਂ ਜੋ ਪੰਜਾਬ ਦੇ ਕਿਸਾਨ ਹੋਰ ਖੁਸ਼ਹਾਲ ਹੋ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆ ਕੇ ਨਿਊਜ਼ੀਲੈਂਡ ਵਿੱਚ ਵਸੇ ਬਹੁਤੇ ਲੋਕ ਖੇਤੀਬਾੜੀ ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ।
ਡਾ. ਸੇਠੀ ਨੇ ਸ੍ਰੀ ਗੜ੍ਹੀ ਨੂੰ ਕਿਹਾ ਕਿ ਪੰਜਾਬ ਅਤੇ ਨਿਊਜ਼ੀਲੈਂਡ ਦਰਮਿਆਨ ਨਿਵੇਸ਼ ਵਧਾਉਣ ਲਈ ਪੰਜਾਬ ਸਰਕਾਰ ਆਪਣਾ ਵਫਦ ਭੇਜੇ ।