ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਅਤੇ ਫੁੱਟਬਾਲ ਟੂਰਨਾਮੈਂਟ ਦੇ ਟਰਾਇਲ 26 ਨੂੰ
By NIRPAKH POST
On
ਚੰਡੀਗੜ੍ਹ, 24 ਨਵੰਬਰ
ਖੇਡ ਵਿਭਾਗ ਪੰਜਾਬ ਵੱਲੋਂ 26 ਨਵੰਬਰ ਨੂੰ ਪਟਿਆਲਾ ਅਤੇ ਮੋਹਾਲੀ ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ (ਪੁਰਸ਼ ਅਤੇ ਮਹਿਲਾ) ਅਤੇ ਫੁੱਟਬਾਲ (ਪੁਰਸ਼) ਲਈ ਟਰਾਇਲ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਐਥਲੈਟਿਕ ਟੂਰਨਾਮੈਂਟ 13 ਤੋਂ 15 ਦਸੰਬਰ ਤੱਕ ਪਟਨਾ ਵਿਖੇ ਕਰਵਾਇਆ ਜਾ ਰਿਹਾ ਹੈ, ਜਦੋਂ ਕਿ ਫੁੱਟਬਾਲ ਟੂਰਨਾਮੈਂਟ 8 ਤੋਂ 15 ਦਸੰਬਰ ਤੱਕ ਗੋਆ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਥਲੈਟਿਕ ਈਵੈਂਟਸ ਲਈ ਟਰਾਇਲ 26 ਨਵੰਬਰ ਨੂੰ ਸਵੇਰੇ 11 ਵਜੇ ਪੋਲੋ ਗਰਾਊਂਡ, ਪਟਿਆਲਾ ਵਿਖੇ ਹੋਣਗੇ ਅਤੇ ਫੁੱਟਬਾਲ ਟਰਾਇਲ 26 ਨਵੰਬਰ ਨੂੰ ਸਵੇਰੇ 11 ਵਜੇ ਮਲਟੀਪਰਪਜ਼ ਸਪੋਰਟਸ ਕੰਪਲੈਕਸ, ਸੈਕਟਰ-78, ਐਸ.ਏ.ਐਸ. ਨਗਰ ਵਿਖੇ ਕਰਵਾਏ ਜਾਣਗੇ।


