ਪੰਜਾਬ ਵਿੱਚੋ 50,000 ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਵਿੱਚੋ ਜ਼ੀਰਾ ਸ਼ਹਿਰ ਨੰਬਰ 1
ਫਿਰੋਜ਼ਪੁਰ 18 ਜੁਲਾਈ ( ) ਭਾਰਤ ਸਰਕਾਰ ਵੱਲੋਂ ਹਰ ਸਾਲ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਪੱਧਰੀ ਕਰਵਾਏ ਜਾ ਰਹੇ ਸਵੱਛ ਸਰਵੇਖਣ ਦੇ ਨਤੀਜੇ 17 ਜੁਲਾਈ 2025 ਨੂੰ ਘੋਸ਼ਿਤ ਹੋ ਚੁੱਕੇ ਹਨ। ਸਵੱਛ ਸਰਵੇਖਣ 2024 ਵਿੱਚ ਸਰਕਾਰ ਵੱਲੋਂ ਕੈਟਾਗਰੀ ਅਤੇ ਪੈਰਾਮੀਟਰ ਵਿੱਚ ਤਬਦੀਲੀਆ ਕਰਨ ਉਪਰੰਤ ਸ਼ਹਿਰਾਂ ਦੀ ਸਾਫ ਸਫਾਈ, ਕੱਚਰੇ ਦੀ ਕੁਲੈਕਸ਼ਨ, ਕੱਚਰੇ ਦੀ ਪ੍ਰੋਸੈਸਿੰਗ, ਕੱਚਰੇ ਤੋਂ ਖਾਦ ਤਿਆਰ ਕਰਨਾ, ਕੱਚਰੇ ਦੀ ਰੀਸਾਈਕਲਿੰਗ, ਰੀਸੇਲ, ਰੀਯੂਜ, ਪਬਲਿ
ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀਮਤੀ ਦੀਪ ਸਿਖਾ ਸ਼ਰਮਾ ਵੱਲੋਂ ਨਗਰ ਕੌਂਸਲ ਜ਼ੀਰਾ ਦੇ ਸਮੂਹ ਅਧਿਕਾਰੀਆ/ ਕਰਮਚਾਰੀਆ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਬਾਕੀ ਨਗਰ ਕੌਂਸਲ ਨਗਰ ਪੰਚਾਇਤਾਂ ਵੀ ਇਸ ਤਰਜ ਤੇ ਕੰਮ ਕਰਨ ਉਪਰੰਤ ਪੰਜਾਬ ਵਿੱਚ ਚੰਗਾ ਸਥਾਨ ਹਾਸਿਲ ਕਰਨ। ਉਹਨਾਂ ਦੱਸਿਆ ਕਿ ਸਫਾਈ ਕਿਸੇ ਸ਼ਹਿਰ ਦੀ ਦਿੱਖ ਹੁੰਦੀ ਹੈ ਇਸ ਲਈ ਹਰ ਸ਼ਹਿਰ ਦੀ ਸਵੱਛਤਾ ਬਹੁਤ ਜਰੂਰੀ ਹੈ ਉਹਨਾਂ ਨੇ ਜ਼ੀਰਾ ਸ਼ਹਿਰ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਦਮਨਜੀਤ ਸਿੰਘ ਨੇ ਆਪਣੇ ਸਮੂਹ ਨਗਰ ਕੌਂਸਲ ਨਗਰ ਪੰਚਾਇਤਾਂ ਦੇ ਅਧਿਕਾਰੀਆ ਅਤੇ ਕਰਮਚਾਰੀਆ ਦੀ ਪ੍ਰਸ਼ੰਸਾ ਕਰਦੇ ਹੋਏ ਜ਼ੀਰਾ ਦੇ ਸਮੂਹ ਸਟਾਫ ਨੂੰ ਹੋਰ ਜਿਆਦਾ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਦੱਸਿਆ ਕੀ ਨਗਰ ਕੌਂਸਲ ਜ਼ੀਰਾ ਦੀ ਸਮੁੱਚੀ ਟੀਮ ਦੀ ਮਿਹਨਤ ਸਦਕਾ ਫਿਰੋਜ਼ਪੁਰ ਜ਼ਿਲੇ ਦਾ ਨਾਮ ਰੋਸ਼ਨ ਹੋਇਆ ਹੈ।ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਸ੍ਰੀਮਤੀ ਸਰਬਜੀਤ ਕੌਰ ਅਤੇ ਸ੍ਰੀ ਗੁਰਪ੍ਰੀਤ ਸਿੰਘ ਜੱਜ ਵੱਲੋਂ ਆਪਣੇ ਇਸ ਨਤੀਜੇ ਦਾ ਸਿਹਰਾ ਸਮੂਹ ਸਫਾਈ ਕਰਮਚਾਰੀਆਂ ਅਤੇ ਨਗਰ ਕੌਂਸਲ ਜ਼ੀਰਾ ਦੇ ਸਟਾਫ ਨੂੰ ਦਿੱਤਾ ਹੈ।
ਅੰਤ ਵਿੱਚ ਨਗਰ ਕੌਂਸਲ ਜ਼ੀਰਾ ਦੇ ਸੁਪਰਡੈਂਟ ਸੈਨੀਟੇਸ਼ਨ ਸ੍ਰੀ ਸੁਖਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਨਗਰ ਕੌਂਸਲ ਜ਼ੀਰਾ ਦੇ ਹਰ ਕਰਮਚਾਰੀ ਨੇ ਆਪਣਾ ਪੂਰਾ ਯੋਗਦਾਨ ਪਾਇਆ ਹੈ ਉਨਾਂ ਨੇ ਲਗਾਤਾਰ ਦਿਨ ਰਾਤ ਮਿਹਨਤ ਅਤੇ ਲਗਨ ਸਦਕਾ ਜ਼ੀਰਾ ਸ਼ਹਿਰ ਨੂੰ ਇਸ ਸਥਾਨ ਹਾਸਿਲ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਇਸ ਸਵੱਛ ਸਰਵੇਖਣ ਅੰਦਰ ਕੁੱਲ 12500 ਅੰਕ ਸਨ ਜਿਨਾਂ ਵਿੱਚੋਂ 9397 ਅੰਕ ਹਾਸਲ ਕਰਕੇ ਜ਼ੀਰਾ ਨੂੰ ਜੀ.ਐਫ.ਸੀ. 1 ਸਟਾਰ ਅਤੇ ਓ.ਡੀ.ਐਫ + ਦਾ ਦਰਜਾ ਵੀ ਹਾਸਿਲ ਹੋਇਆ ਹੈ ਜ਼ੀਰਾ ਨੇ ਕਈ ਵੱਡੇ ਸ਼ਹਿਰਾਂ ਨੂੰ ਵੀ ਪਛਾੜਿਆ ਹੈ ਅੰਤ ਵਿੱਚ ਉਹਨਾਂ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਉਹ ਇਸੇ ਤਰ੍ਹਾਂ ਹੀ ਨਗਰ ਕੌਂਸਲ ਜ਼ੀਰਾ ਦਾ ਸਹਿਯੋਗ ਕਰਦੇ ਰਹਿਣ ਤਾਂ ਜੇ ਜ਼ੀਰਾ ਹਮੇਸ਼ਾ ਨੰਬਰ ਇੱਕ ਤੇ ਬਣਿਆ ਰਹੇ। ਇਸ ਮੌਕੇ ਤੇ ਨਗਰ ਕੌਂਸਲ ਜ਼ੀਰਾ ਦੇ ਸਟਾਫ ਵਿੱਚ ਸ੍ਰੀ ਅਮਨਦੀਪ ਸਿੰਘ, ਸ੍ਰੀ ਮਨਿੰਦਰ ਸਿੰਘ, ਸ੍ਰੀ ਸੁਸ਼ੀਲ ਕੁਮਾਰ ਸ੍ਰੀਮਤੀ ਬਲਜੀਤ ਕੌਰ,ਸ੍ਰੀਮਤੀ ਸੇਨਮ ਰਾਣੀ, ਸ੍ਰੀਮਤੀ ਜਸਲੀਨ ਕੌਰ ਅਤੇ ਸਮੂਹ ਸਟਾਫ ਮੌਜੂਦ ਸੀ।
Related Posts
Advertisement
