ਪੰਜਾਬ ਵਿਧਾਨ ਸਭਾ ਦਾ ਇਜਲਾਸ 10 ਜੁਲਾਈ ਤੋਂ

ਪੰਜਾਬ ਵਿਧਾਨ ਸਭਾ ਦਾ ਇਜਲਾਸ 10 ਜੁਲਾਈ ਤੋਂ

ਚੰਡੀਗੜ 6 ਜੁਲਾਈ:

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਦਾ ਇਜਲਾਸ, ਜੋ 5 ਮਈ, 2025 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ, 10 ਜੁਲਾਈ, 2025 ਨੂੰ ਵੀਰਵਾਰ, ਸਵੇਰੇ 11.00 ਵਜੇ  ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਭਵਨ ਚੰਡੀਗੜ ਵਿਖੇ  ਸੱਦਿਆ ਹੈ। ਇਹ ਸੈਸ਼ਨ ਪੰਜਾਬ ਵਿਧਾਨ ਸਭਾ  ਵਿੱਚ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਸੰਚਾਲਨ  ਨਿਯਮਾਂ ਦੇ ਨਿਯਮ 16 ਦੇ ਦੂਜੇ ਉਪਬੰਧ ਦੇ ਤਹਿਤ ਬੁਲਾਇਆ ਗਿਆ ਹੈ।

----------