ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਸਕੂਲ ਦੇ ਨਵੇਂ ਕੇ.ਜੀ. ਬਲਾਕ ਦਾ ਉਦਘਾਟਨ
By NIRPAKH POST
On
ਫ਼ਰੀਦਕੋਟ, 5 ਜੁਲਾਈ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੇਂਟ ਮੈਰੀਜ਼ ਕਾਨਵੈਂਟ ਸਕੂਲ, ਫ਼ਰੀਦਕੋਟ ਵਿੱਚ ਨਵੀਂ ਬਣੀ ਕੇ.ਜੀ. ਬਲਾਕ ਦੀ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਕੂਲ ਇੱਕ ਐਸਾ ਪਵਿੱਤਰ ਸਥਾਨ ਹੈ ਜਿੱਥੇ ਬੱਚਿਆਂ ਦੇ ਜੀਵਨ ਦੀ ਨੀਂਹ ਰੱਖੀ ਜਾਂਦੀ ਹੈ। ਇਥੇ ਮਿਲਣ ਵਾਲੀ ਸਿੱਖਿਆ ਉਨ੍ਹਾਂ ਦੇ ਭਵਿੱਖ ਦਾ ਰੂਪ ਨਿਰਧਾਰਤ ਕਰਦੀ ਹੈ।
ਸ. ਸੰਧਵਾਂ ਨੇ ਸਕੂਲ ਪ੍ਰਬੰਧਨ ਨੂੰ ਨਵੇਂ ਬਲਾਕ ਦੀ ਸਫਲ ਤਿਆਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਸੇਂਟ ਮੈਰੀਜ਼ ਕਾਨਵੈਂਟ ਸਕੂਲ ਇਲਾਕੇ ਦੀ ਇੱਕ ਪ੍ਰਤਿਸ਼ਠਤ ਅਤੇ ਗੁਣਵੱਤਾਪੂਰਨ ਸੰਸਥਾ ਹੈ, ਜੋ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਵਿਦਿਆਰਥੀਆਂ ਨੂੰ ਉੱਜਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਨਾਲ ਜੁੜੀਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ।
ਸਕੂਲ ਦੇ ਪ੍ਰਿੰਸੀਪਲ ਰੈਵਰੈਂਡ ਫਾਦਰ ਬੈਨੀ ਥਾਮਸ ਨੇ ਕਿਹਾ ਕਿ ਨਵਾਂ ਕੇ.ਜੀ. ਬਲਾਕ ਸਾਬਕਾ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਦੇ ਲੰਬੇ ਸਮੇਂ ਤੋਂ ਚਲੇ ਆ ਰਹੇ ਸੁਪਨੇ ਦੀ ਪੂਰਤੀ ਹੈ। ਕ੍ਰਿਸਚੀਅਨ ਜੋਤੀ ਪ੍ਰਾਂਤ (ਪੰਜਾਬ-ਰਾਜਸਥਾਨ) ਦੇ ਪ੍ਰਧਾਨ ਅਤੇ ਸੂਬਾਈ ਸੁਪੀਰੀਅਰ ਫਾਦਰ ਜਾਰਜ ਅਲੂਕਾ ਨੇ ਨਵੀਂ ਇਮਾਰਤ ਦੇ ਅੰਦਰਲੇ ਹਿੱਸਿਆਂ ਨੂੰ ਆਧਿਆਤਮਿਕ ਆਸ਼ੀਰਵਾਦ ਦਿੱਤਾ।
ਇਸ ਮੌਕੇ ’ਤੇ ਫਾਦਰ ਸਿਲਵੀਨੋਸ (ਮੈਨੇਜਰ), ਫਾਦਰ ਦੀਪਕ ਸਬੈਸਟੀਅਨ (ਬਰਸਰ ਤੇ ਅਸਿਸਟੈਂਟ ਮੈਨੇਜਰ), ਸਕੂਲ ਸਟਾਫ, ਵਿਦਿਆਰਥੀ, ਅਤੇ ਉਨ੍ਹਾਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
Tags: