ਛੇ ਭੈਣਾਂ, ਇਕ ਮੰਚ, ਬੇਅੰਤ ਜਜ਼ਬਾਤ — "ਬੜਾ ਕਰਾਰਾ ਪੂਦਣਾ" ਪੰਜਾਬੀ ਸਿਨੇਮਾ ‘ਚ ਔਰਤਪੁਣੇ ਨੂੰ ਇੱਕ ਨਵੀਂ ਪਰਿਭਾਸ਼ਾ ਦਵੇਗਾ

ਛੇ ਭੈਣਾਂ, ਇਕ ਮੰਚ, ਬੇਅੰਤ ਜਜ਼ਬਾਤ —

ਚੰਡੀਗੜ੍ਹ, 29 ਅਕਤੂਬਰ 2025: ਆਉਣ ਵਾਲੀ ਪੰਜਾਬੀ ਫਿਲਮ "ਬੜਾ ਕਰਾਰਾ ਪੂਦਣਾ" ਦੀ ਟੀਮ ਚੰਡੀਗੜ੍ਹ ‘ਚ ਇਕ ਰੌਣਕਭਰੀ ਪ੍ਰੈੱਸ ਕਾਨਫਰੰਸ ਲਈ ਇਕੱਠੀ ਹੋਈ ਜਿੱਥੇ ਫਿਲਮ ਦਾ ਨਵਾਂ ਗੀਤ ਲਾਂਚ ਕੀਤਾ ਗਿਆ। ਟ੍ਰੇਲਰ ਨੂੰ ਮਿਲੀ ਵੱਡੀ ਪ੍ਰਤੀਕਿਰਿਆ ਤੋਂ ਬਾਅਦ, ਇਸ ਇਵੈਂਟ ਨੇ ਫਿਲਮ ਦੀ ਯਾਤਰਾ ਵਿੱਚ ਇਕ ਹੋਰ ਮਹੱਤਵਪੂਰਨ ਪੜਾਅ ਜੋੜ ਦਿੱਤਾ, ਜਿੱਥੇ ਪ੍ਰਸ਼ੰਸਕਾਂ ਨੂੰ ਫਿਲਮ ਦੇ ਰੰਗੀਲੇ ਸੰਗੀਤ ਅਤੇ ਭਾਵੁਕ ਪਲਾਂ ਦੀ ਝਲਕ ਮਿਲੀ।

ਇਸ ਵਿੱਚ ਫਿਲਮ ਦੇ ਕਲਾਕਾਰ — ਉਪਾਸਨਾ ਸਿੰਘ, ਕੁਲਰਾਜ ਰੰਧਾਵਾ,  ਤੇ ਮੰਨਤ ਸਿੰਘ ਮੌਜੂਦ ਸਨ। ਨਾਲ ਹੀ ਫਿਲਮ ਦੀ ਨਿਰਮਾਤਾ ਮਾਧੁਰੀ ਵਿਸ਼ਵਾਸ ਭੋਸਲੇ ਅਤੇ ਨਿਰਦੇਸ਼ਕ ਪਰਵੀਨ ਕੁਮਾਰ ਨੇ ਵੀ ਪ੍ਰੋਜੈਕਟ ਬਾਰੇ ਆਪਣੀ ਖੁਸ਼ੀ ਤੇ ਵਿਚਾਰ ਸਾਂਝੇ ਕੀਤੇ।

ਨਵਾਂ ਜਾਰੀ ਕੀਤਾ ਗਿਆ ਗੀਤ, ਜੋ ਦਲੇਰ ਮਹਿੰਦੀ ਅਤੇ ਸਿਮਰਨ ਭਾਰਦਵਾਜ ਦੀ ਆਵਾਜ਼ ਵਿੱਚ ਹੈ, ਜਿਸਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ ਅਤੇ ਬੋਲ ਗੁਰਦੇਵ ਸਿੰਘ ਮਾਨ ਤੇ ਕਿੰਗ ਰਿੱਕੀ ਨੇ ਲਿਖੇ ਹਨ, ਫ਼ਿਲਮ ਦੇ ਜਜ਼ਬਾਤੀ ਮੂਲ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕਰਦਾ ਹੈ — ਪੰਜਾਬੀ ਔਰਤਾਂ ਦੀ ਤਾਕਤ, ਏਕਤਾ ਅਤੇ ਜਜ਼ਬੇ ਦਾ ਜਸ਼ਨ ਮਨਾਉਂਦਾ ਹੈ।

ਨਿਰਮਾਤਾ ਮਾਧੁਰੀ ਵਿਸ਼ਵਾਸ ਭੋਸਲੇ ਨੇ ਕਿਹਾ, “ਇਹ  ਟਾਈਟਲ ਟਰੈਕ ਬੜਾ ਕਰਾਰਾ ਪੂਦਣਾ ਦੀ ਰੂਹ ਹੈ। ਇਹ ਪਰਿਵਾਰਾਂ ਨੂੰ ਜੋੜਨ ਵਾਲੀ ਹਾਸੇ ਤੇ ਪਿਆਰ ਦੀ ਭਾਵਨਾ ਨੂੰ ਦਰਸਾਉਂਦਾ ਹੈ। ਸਾਨੂੰ ਉਮੀਦ ਹੈ ਕਿ ਹਰ ਦਰਸ਼ਕ ਇਸ ਗੀਤ ਦੀ ਗਰਮੀ ਅਤੇ ਜੁੜਾਵ ਮਹਿਸੂਸ ਕਰੇਗਾ।”

ਡਾਇਰੈਕਟਰ ਪ੍ਰਵੀਨ ਕੁਮਾਰ ਨੇ ਕਿਹਾ, “ਬੜਾ ਕਰਾਰਾ ਪੂਦਣਾ ਸਿਰਫ਼ ਇੱਕ ਕਹਾਣੀ ਨਹੀਂ — ਇਹ ਇੱਕ ਭਾਵਨਾ ਹੈ। ਇਸ ਫ਼ਿਲਮ ਰਾਹੀਂ ਅਸੀਂ ਭੈਣਾਂ ਦੇ ਰਿਸ਼ਤੇ ਨੂੰ ਸਭ ਤੋਂ ਖ਼ਰੀ ਪੰਜਾਬੀ ਢੰਗ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਦਾ ਹਰ ਇਕ ਸੀਨ ਸਾਡੀ ਸਭਿਆਚਾਰ, ਸਾਡੇ ਸੰਗੀਤ ਅਤੇ ਪੰਜਾਬ ਦੀ ਪਰਿਵਾਰਕ ਰੂਹ ਨੂੰ ਦਰਸਾਉਂਦਾ ਹੈ।”

ਐਮਵੀਬੀ ਮੀਡੀਆ ਦੇ ਬੈਨਰ ਹੇਠ ਬਣੀ ਇਹ ਫਿਲਮ ਛੇ ਭੈਣਾਂ ਦੀ ਕਹਾਣੀ ਹੈ ਜੋ ਕਿਸਮਤ ਦੇ ਮਾਰਿਆਂ ਮੁੜ ਇਕੱਠੀਆਂ ਹੁੰਦੀਆਂ ਹਨ ਇਕ ਗਿੱਧਾ ਮੁਕਾਬਲੇ ਲਈ — ਜਿੱਥੇ ਹਾਸਾ, ਯਾਦਾਂ ਅਤੇ ਜਜ਼ਬਾਤ ਇਕੱਠੇ ਹੋ ਜਾਂਦੇ ਹਨ।
"ਬੜਾ ਕਰਾਰਾ ਪੂਦਣਾ" 7 ਨਵੰਬਰ 2025 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਵੇਗੀ, ਜੋ ਹਾਸੇ, ਸੰਗੀਤ ਅਤੇ ਦਿਲ ਦੇ ਜਜ਼ਬਾਤਾਂ ਦਾ ਸ਼ਾਨਦਾਰ ਮਿਲਾਪ ਵਾਅਦਾ ਕਰਦੀ ਹੈ।  

Latest

ਛੇ ਭੈਣਾਂ, ਇਕ ਮੰਚ, ਬੇਅੰਤ ਜਜ਼ਬਾਤ — "ਬੜਾ ਕਰਾਰਾ ਪੂਦਣਾ" ਪੰਜਾਬੀ ਸਿਨੇਮਾ ‘ਚ ਔਰਤਪੁਣੇ ਨੂੰ ਇੱਕ ਨਵੀਂ ਪਰਿਭਾਸ਼ਾ ਦਵੇਗਾ
'ਯੁੱਧ ਨਸ਼ਿਆਂ ਵਿਰੁੱਧ’ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹੈਰੋਇਨ ਅਤੇ 1.8 ਕਿਲੋ ਅਫ਼ੀਮ ਸਮੇਤ 87 ਨਸ਼ਾ ਤਸਕਰ ਕਾਬੂ
ਪੰਜਾਬ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ: ਸੰਜੀਵ ਅਰੋੜਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ
ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ