ਹੁਸ਼ਿਆਰਪੁਰ ਨੂੰ ਨੈੱਟ-ਜ਼ੀਰੋ ਅਤੇ ਕਲਾਈਮੇਟ ਰੇਜ਼ੀਲੀਅੰਟ ਸਿਟੀ ਬਣਾਉਣ ਵੱਲ ਵੱਡਾ ਕਦਮ

ਹੁਸ਼ਿਆਰਪੁਰ ਨੂੰ ਨੈੱਟ-ਜ਼ੀਰੋ ਅਤੇ ਕਲਾਈਮੇਟ ਰੇਜ਼ੀਲੀਅੰਟ ਸਿਟੀ ਬਣਾਉਣ ਵੱਲ ਵੱਡਾ ਕਦਮ

ਹੁਸ਼ਿਆਰਪੁਰ, 29 ਅਕਤੂਬਰ:
ਜਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਅੱਜ ਇੱਕ ਮਹੱਤਵਪੂਰਣ ਵਾਤਾਵਰਣੀਕ ਪਹਿਲ ਕਰਦਿਆਂ ਬੈਂਗਲੁਰੂ ਦੀ ਪ੍ਰਸਿੱਧ ਗੈਰ-ਮੁਨਾਫਾ ਸੰਗਠਨ ਸੈਂਟਰ ਫੋਰ ਸਟਡੀ ਆਫ ਸਾਇੰਸ, ਟੈਕਨਾਲੋਜੀ ਐਂਡ ਪਾਲਸੀ (ਸੀਐਸਟੀਈਪੀ) ਨਾਲ ਐਮਓਯੂ ਸਾਈਨ ਕੀਤਾ ਗਿਆ। ਇਸ ਸਮਝੌਤੇ ਦਾ ਮਕਸਦ ਹੁਸ਼ਿਆਰਪੁਰ ਨੂੰ ਇੱਕ ਨੈੱਟ-ਜ਼ੀਰੋ ਅਤੇ ਕਲਾਈਮੇਟ ਰੇਜ਼ੀਲੀਅੰਟ ਸਿਟੀ ਵਜੋਂ ਵਿਕਸਤ ਕਰਨ ਲਈ ਵਿਸਤ੍ਰਿਤ ਰੋਡਮੈਪ ਤਿਆਰ ਕਰਨਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਹ ਭਾਗੀਦਾਰੀ ਜਿਲ੍ਹੇ ਦੇ ਸਥਾਈ ਵਿਕਾਸ ਵੱਲ ਇਕ ਇਤਿਹਾਸਕ ਕਦਮ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਹੇਠ ਸੀਐਸਟੀਈਪੀ ਸੰਗਠਨ ਹੁਸ਼ਿਆਰਪੁਰ ਲਈ ਇੱਕ ਸੰਪੂਰਨ ਕਲਾਈਮੇਟ ਐਕਸ਼ਨ ਯੋਜਨਾ ਤਿਆਰ ਕਰੇਗਾ, ਜਿਸ ਵਿੱਚ ਡਿਜੀਟਲ ਸਰਵੇਅ ਅਤੇ ਸੋਲਰ ਰੂਫ਼ਟਾਪ ਸਮਰਥਾ ਮੈਪਿੰਗ ਵੀ ਸ਼ਾਮਲ ਹੈ। ਇਸ ਸਰਵੇਅ ਰਾਹੀਂ ਸ਼ਹਿਰ ਦੀਆਂ ਇਮਾਰਤਾਂ 'ਤੇ ਸੂਰਜੀ ਉਰਜਾ ਉਤਪਾਦਨ ਦੀ ਸੰਭਾਵਨਾ ਦਾ ਵਿਗਿਆਨਕ ਮੁਲਾਂਕਣ ਕੀਤਾ ਜਾਵੇਗਾ, ਜਿਸ ਨਾਲ ਭਵਿੱਖ 'ਚ ਸੂਰਜੀ ਉਰਜਾ ਦੇ ਉਪਯੋਗ ਨੂੰ ਪ੍ਰੋਤਸਾਹਨ ਮਿਲੇਗਾ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਦਾ ਟੀਚਾ ਆਉਣ ਵਾਲੇ ਸਾਲਾਂ ਵਿੱਚ ਹੁਸ਼ਿਆਰਪੁਰ ਨੂੰ ਪੰਜਾਬ ਦਾ ਪਹਿਲਾ ਕਲਾਈਮੇਟ ਰੇਜ਼ੀਲੀਅੰਟ ਮਾਡਲ ਜਿਲ੍ਹਾ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਉਰਜਾ ਦੱਖਤਾ ਵਧੇਗੀ, ਕਾਰਬਨ ਉਤਸਰਜਨ ਵਿੱਚ ਕਮੀ ਆਵੇਗੀ ਅਤੇ ਵਾਤਾਵਰਣ ਸੁਰੱਖਿਆ ਨੂੰ ਨਵੀਂ ਦਿਸ਼ਾ ਮਿਲੇਗੀ।

ਆਸ਼ਿਕਾ ਜੈਨ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ ਮੌਸਮੀ ਤਬਦੀਲੀ ਨਾਲ ਨਿਪਟਣ ਵਿੱਚ ਸਹਾਇਕ ਹੋਵੇਗੀ, ਸਗੋਂ ਹੁਸ਼ਿਆਰਪੁਰ ਦੇ ਨਾਗਰਿਕਾਂ ਨੂੰ ਸਾਫ, ਹਰੇ-ਭਰੇ ਅਤੇ ਸਥਾਈ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰੇਗੀ।

ਇਸ ਮੌਕੇ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਵੀ ਮੌਜੂਦ ਸਨ। ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਯੋਜਨਾਵਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੁਰੱਖਿਆ ਯਕੀਨੀ ਕਰਨਗੀਆਂ। ਇਸ ਮੌਕੇ ਸੀਐਸਟੀਈਪੀ ਵਲੋਂ ਸਪਤਕ ਘੋਸ਼ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ। 

Latest

ਛੇ ਭੈਣਾਂ, ਇਕ ਮੰਚ, ਬੇਅੰਤ ਜਜ਼ਬਾਤ — "ਬੜਾ ਕਰਾਰਾ ਪੂਦਣਾ" ਪੰਜਾਬੀ ਸਿਨੇਮਾ ‘ਚ ਔਰਤਪੁਣੇ ਨੂੰ ਇੱਕ ਨਵੀਂ ਪਰਿਭਾਸ਼ਾ ਦਵੇਗਾ
'ਯੁੱਧ ਨਸ਼ਿਆਂ ਵਿਰੁੱਧ’ ਦੇ 242ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.4 ਕਿਲੋ ਹੈਰੋਇਨ ਅਤੇ 1.8 ਕਿਲੋ ਅਫ਼ੀਮ ਸਮੇਤ 87 ਨਸ਼ਾ ਤਸਕਰ ਕਾਬੂ
ਪੰਜਾਬ ਵਿੱਚ 1,400 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਆਈ.ਓ.ਐਲ. ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ ਕੰਪਨੀ: ਸੰਜੀਵ ਅਰੋੜਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਸ਼ੁਰੂਆਤ
ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਸੀ.ਐਮ. ਮਾਨ ਨੇ ਆਰ.ਟੀ.ਓ. ਦਫ਼ਤਰ ‘ਤੇ ਲਾਇਆ ਤਾਲਾ, ਹੁਣ 1076 ਡਾਇਲ ਕਰਨ ‘ਤੇ ਘਰ ਆ ਕੇ ਕੰਮ ਕਰਨਗੇ ਆਰ.ਟੀ.ਓ. ਕਰਮਚਾਰੀ