ਸੰਸਾਰ ਵਿੱਚ ਮਨੁੱਖੀ ਖੂਨ ਦਾ ਕੋਈ ਬਦਲ ਨਹੀ, ਕੇਵਲ ਦਾਨ ਕੀਤਾ ਖੂਨ ਹੀ ਇਨਸਾਨੀ ਜੀਵਨ ਨੂੰ ਬਚਾਉਣ ਦੇ ਸਮਰੱਥ- ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ 12 ਅਕਤੂਬਰ ()
ਨੋਜਵਾਨਾਂ ਨੇ ਖੂਨਦਾਨ ਕਰਨ ਦਾ ਉਪਰਾਲਾ ਕਰਕੇ ਲੋਕਾਂ ਦੀ ਭਲਾਈ ਦਾ ਇੱਕ ਸ਼ਲਾਘਾਯੋਗ ਉਦੱਮ ਕੀਤਾ ਹੈ। ਲੋਕ ਕਲਿਆਣ ਲਈ ਖੂਨਦਾਨ ਨੂੰ ਬਹੁਤ ਉੱਤਮ ਕਿਹਾ ਗਿਆ ਹੈ, ਅੱਜ ਦੇ ਸਮੇਂ ਵਿੱਚ ਜਿੰਦਗੀ ਬਚਾਉਣ ਲਈ ਇਹ ਸਭ ਤੋਂ ਵੱਧ ਜਰੂਰੀ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਰਦੇ ਹੋਏ ਕਿਹਾ ਹੈ ਕਿ ਅੱਜ ਸਚਖੱਡ ਵਾਸੀ ਬਾਬਾ ਲਾਭ ਸਿੰਘ ਜੀ ਦੀ ਯਾਦ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਢੇਰ ਦੇ ਨੌਜਵਾਨਾਂ ਵਲੋਂ ਲਗਾਏ ਖੂਨਦਾਨ ਕੈਂਪ ਵਿੱਚ ਵਿਸੇਸ ਤੋਰ ਸ਼ਿਰਕਤ ਕਰਨ ਮੌਕੇ ਕੀਤਾ। ਇਸ ਕੈਂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਦੇ ਮੈਡੀਕਲ ਸਟਾਫ ਵਲੋਂ ਦਰਜਨਾਂ ਯੂਨਿਟ ਖੂਨ ਇਕੱਤਰਤ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਦੇ ਨੋਜਵਾਨਾ ਨੇ ਖੂਨਦਾਨ ਕੈਂਪ ਵਿੱਚ ਵੱਧ ਚੜ ਕੇ ਸਮੁਲੀਅਤ ਕੀਤੀ ਹੈ। ਮਾਨਵ ਕਲਿਆਣ ਇਹ ਇਕ ਚੰਗਾ ਉਪਰਾਲਾ ਹੈ। ਉਹਨਾਂ ਕਿਹਾ ਕਿ ਸਾਡੇ ਲੋਕਾਂ ਵਿੱਚ ਭਾਈਚਾਰਕ ਸਾਂਝ ਬਹੁਤ ਮਜਬੂਤੀ ਨਾਲ ਕਾਈਮ ਹੈ ਅਤੇ ਅਜਿਹੇ ਕੈਂਪ ਇਸ ਗੱਲ ਦੇ ਪ੍ਰਮਾਣ ਹਨ।
ਸ.ਬੈਂਸ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਅੱਗੇ ਤੋਂ ਹੋਰ ਵੱਧ ਚੱੜ ਕੇ ਅਜਿਹੇ ਕੈਂਪ ਲਗਾਉਣ ਦੇ ਯਤਨ ਕੀਤੇ ਜਾਣ ਤਾਂ ਜੋ ਕੀਮਤੀ ਮਨੁਖੀ ਜਾਨਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਖੂਨਦਾਨ ਮਹਾਦਾਨ ਹੈ, ਇਨਸਾਨ ਦੇ ਖੂਨ ਦਾ ਦੁਨੀਆਂ ਵਿਚ ਕੋਈ ਬਦਲ ਨਹੀ ਹੈ। ਉਨ੍ਹਾਂ ਨੇ ਕਿਹਾ ਕਿ ਖੂਨ ਦਾ ਮਹੱਤਵ ਲੋੜ ਪੈਣ ਤੇ ਹੀ ਪਤਾ ਲੱਗਦਾ ਹੈ, ਜਦੋਂ ਕਿ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਵਿੱਚ ਕੋਈ ਮੁਸ਼ਕਿਲ ਨਹੀ ਹੁੰਦੀ।
ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸੋਨੂੰ ਚੋਧਰੀ ਹਲਕਾ ਮੀਡੀਆ ਕੋਆਰਡੀਨੇਟਰ, ਲਖਵੀਰ ਸਿੰਘ ਪ੍ਰਧਾਨ, ਹਰਜੀਤ ਸਿੰਘ ਵਾਇਸ ਪ੍ਰਧਾਨ, ਅਰਸਪ੍ਰੀਤ ਸਿੰਘ ਵਾਇਸ ਪ੍ਰਧਾਨ, ਅਮਨ ਢੇਰ ਖਜਾਨਚੀ, ਜਸ਼ਨਪ੍ਰੀਤ ਸਿੰਘ ਸੈਕਟਰੀ, ਹਰਪ੍ਰੀਤ ਸਿੰਘ ਜੁ.ਸੈਕਟਰੀ, ਅਭੈ ਗੋਤਮ ਸਲਾਹਕਾਰ, ਮੱਖਣ ਸਿੰਘ, ਜਤਿੰਦਰ ਸਿੰਘ, ਗੁਰਪਾਲ ਸਿੰਘ ਕੂਨਰ ਸਰਪੰਚ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।