ਹਲਕਾ ਲਹਿਰਾ ਦੀ ਇੱਕ ਵੀ ਸੜਕ ਨਹੀਂ ਰਹੇਗੀ ਕਾਇਆ ਕਲਪ ਤੋਂ ਵਾਂਝੀ: ਬਰਿੰਦਰ ਕੁਮਾਰ ਗੋਇਲ
ਮੂਨਕ/ਲਹਿਰਾਗਾਗਾ, 12 ਅਕਤੂਬਰ
ਮੁੱਖ ਮੰਤਰੀ, ਪੰਜਾਬ, ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਆਵਾਜਾਈ ਸੁਵਿਧਾਵਾਂ ਦੇ ਸੁਧਾਰ ਲਈ ਚੱਲ ਰਹੀ ਮੁਹਿੰਮ ਤਹਿਤ ਅੱਜ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾਗਾਗਾ ਵਿੱਚ ਕਰੀਬ 10 ਕਰੋੜ 36 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਦੀ ਕਾਇਆ ਕਲਪ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਦੱਸਿਆ ਕਿ ਹਲਕਾ ਲਹਿਰਾ ਦੀ ਇਕ ਵੀ ਸੜਕ ਕਾਇਆ ਕਲਪ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ। ਮੌਜੂਦਾ ਪੜਾਅ ਤਹਿਤ ਪਿਛਲੇ ਕਈ ਦਿਨਾਂ ਤੋਂ ਉਹ ਲਗਾਤਾਰ ਨੀਂਹ ਪੱਥਰ ਰੱਖੇ ਕੇ ਸੜਕਾਂ ਦੇ ਕੰਮ ਸ਼ੁਰੂ ਕਰਵਾ ਰਹੇ ਹਨ ਤੇ ਕਰੀਬ 60 ਸੜਕਾਂ ਦੇ ਨੀਂਹ ਰੱਖ ਕੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।
ਇਸ ਮੌਕੇ ਸ਼੍ਰੀ ਗੋਇਲ ਨੇ ਜਿਹੜੀਆਂ ਸੜਕਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖੇ, ਉਹਨਾਂ ਵਿੱਚ ਰਾਜਲਹੇੜੀ ਤੋਂ ਮੂਨਕ-ਪਾਤੜਾਂ ਰੋਡ — ਲਾਗਤ ਕਰੀਬ 43 ਲੱਖ ਰੁਪਏ, ਸਲੇਮਗੜ੍ਹ ਤੋਂ ਦੇਹਲਾਂ-ਭਾਠੂਆਂ ਸੜਕ — ਲਾਗਤ 56.13 ਲੱਖ ਰੁਪਏ, ਮੰਡਵੀ ਤੋਂ ਮਕਰੌੜ ਸਾਹਿਬ ਵਾਇਆ ਸਲੇਮਗੜ੍ਹ ਕਰਤਾਰਪੁਰ ਬਸਤੀ ਸੜਕ — ਲਾਗਤ ਕਰੀਬ 01 ਕਰੋੜ 48 ਲੱਖ ਰੁਪਏ, ਰਾਮਪੁਰ ਗੁੱਜਰਾਂ ਤੋਂ ਹਰਿਆਣਾ ਹੱਦ ਵਾਇਆ ਬਾਜੀਗਰ ਬਸਤੀ ਤੋਂ ਸਿੰਬਲ ਤਕ ਸੜਕ — ਲਾਗਤ 45.04 ਲੱਖ ਰੁਪਏ, ਮੂਨਕ-ਟੋਹਾਣਾ ਰੋਡ ਤੋਂ ਗੁਰਦੁਆਰਾ ਸਾਹਿਬ ਮੰਡਵੀ ਗ੍ਰਿਡ ਤਕ ਸੜਕ — ਲਾਗਤ 4 ਕਰੋੜ 37 ਲੱਖ ਰੁਪਏ, ਕੁਦਨੀ ਤੋਂ ਰਾਮਪੁਰਾ ਵਾਇਆ ਕਬੀਰਪੁਰਾ ਸੜਕ — ਲਾਗਤ 62.28 ਲੱਖ ਰੁਪਏ, ਕਾਲੀਆਂ ਤੋਂ ਸਧਾਣੀ ਜ਼ਿਲ੍ਹਾ ਹੱਦ ਤਕ ਸੜਕ — ਲਾਗਤ 52 ਲੱਖ ਰੁਪਏ, ਕਾਲੀਆਂ ਤੋਂ ਕਾਹਨਗੜ੍ਹ ਸੜਕ — ਲਾਗਤ 21 ਲੱਖ ਰੁਪਏ,
ਅੜਕਵਾਸ ਤੋਂ ਚੰਗਾਲੀਵਾਲਾ ਸੜਕ — ਲਾਗਤ 58.44 ਲੱਖ ਰੁਪਏ, ਪਿੰਡ ਖਾਈ ਤੋਂ ਅੜਕਵਾਸ ਸੜਕ — ਲਾਗਤ 60 ਲੱਖ ਰੁਪਏ ਅਤੇ ਪਿੰਡ
ਪਿੰਡ ਅੜਕਵਾਸ ਤੋਂ ਰਾਮਗੜ੍ਹ ਸੰਧੂਆਂ ਤਕ ਸੜਕ — ਲਾਗਤ 53 ਲੱਖ ਰੁਪਏ, ਸ਼ਾਮਲ ਹਨ।
ਸ਼੍ਰੀ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਪਾਇਦਾਰ ਢਾਂਚਾਗਤ ਵਿਕਾਸ ਕਰਨਾ ਹੈ ਤਾਂ ਜੋ ਲੋਕਾਂ ਨੂੰ ਸੁਚਾਰੂ ਆਵਾਜਾਈ ਦੀ ਸੁਵਿਧਾ ਮਿਲ ਸਕੇ ਅਤੇ ਖੇਤੀਬਾੜੀ ਨਾਲ ਜੁੜੇ ਲੋਕਾਂ ਨੂੰ ਵੀ ਆਪਣੇ ਉਤਪਾਦ ਮੰਡੀ ਤਕ ਆਸਾਨੀ ਨਾਲ ਪਹੁੰਚਾਉਣ ਵਿੱਚ ਕੋਈ ਰੁਕਾਵਟ ਨਾ ਆਵੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸ਼ੁਰੂ ਹੋ ਰਹੇ ਵਿਕਾਸ ਪ੍ਰੋਜੈਕਟ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗੁਣਵੱਤਾ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਪੂਰੇ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸੜਕਾਂ ਦੇ ਨਿਰਮਾਣ ਹੋਣ ਨਾਲ ਪਿੰਡਾਂ ਵਿਚਕਾਰ ਆਵਾਜਾਈ ਤੇ ਵਪਾਰਕ ਗਤੀਵਿਧੀਆਂ ਵਿੱਚ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਬਰਾਬਰ ਤਰਜੀਹ ਦੇ ਰਹੀ ਹੈ ਅਤੇ ਹਰ ਹਲਕੇ ਵਿੱਚ ਸੜਕਾਂ, ਪਾਣੀ ਸਪਲਾਈ, ਸਿਹਤ ਸੇਵਾਵਾਂ ਅਤੇ ਸਿੱਖਿਆ ਸਬੰਧੀ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਨੇ ਖਾਸ ਤੌਰ ’ਤੇ ਪਿੰਡਾਂ ਦੇ ਵਾਸੀਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਵਿਕਾਸ ਪ੍ਰੋਜੈਕਟ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸੰਸਾਧਨਾਂ ਦੀ ਸੰਭਾਲ ਕਰਨ ਅਤੇ ਵਿਕਾਸ ਕਾਰਜਾਂ ਵਿੱਚ ਸਰਕਾਰ ਨਾਲ ਭਾਗੀਦਾਰ ਬਣਨ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਖਨੌਰੀ ਜੋਗੀ ਰਾਮ ਭੁੱਲਣ, ਚੇਅਰਮੈਨ ਮਾਰਕਿਟ ਕਮੇਟੀ ਲਹਿਰਾ ਡਾ. ਸ਼ੀਸ਼ਪਾਲ ਅਨੰਦ, ਕਰਮਜੀਤ ਸਿੰਘ ਬਲਾਕ ਪ੍ਰਧਾਨ, ਮਨੀ ਸਿੰਘ, ਲਖਵੀਰ ਸਿੰਘ, ਭਗਵੰਤ ਸਿੰਘ ਮੰਡਵੀ, ਹਰਦੀਪ ਸਿੰਘ, ਗੁਲਜ਼ਾਰੀ, ਸ਼ਮਸ਼ੇਰ ਸਿੰਘ, ਮੱਖਣ ਸਿੰਘ, ਭਗਤ ਸਿੰਘ, ਮੰਗਤ ਰਾਮ, ਸੁੱਖੀ ਸਰਪੰਚ, ਮੋਨਾ ਸਰਪੰਚ, ਅਮਰੀਕ ਸਿੰਘ, ਐਕਸੀਅਨ ਮੰਡੀ ਬੋਰਡ ਪੁਨੀਤ ਕੁਮਾਰ, ਐਸ.ਡੀ.ਓ. ਮੰਡੀ ਬੋਰਡ ਲਲਿਤ ਬਜਾਜ, ਐਸ.ਡੀ.ਓ. ਪੀ.ਡਬਲਿਊ.ਡੀ. ਸੁਖਵੀਰ ਸਿੰਘ, ਕੈਬਨਿਟ ਮੰਤਰੀ ਦੇ ਪੀ.ਏ.ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਡੀ ਗਿਣਤੀ ਵਲੰਟੀਅਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।