ਨੰਗਲ ਸੇਵਾ ਸਦਨ ਵਿੱਚ ਜਨਤਾ ਦਰਬਾਰ ਮੌਕੇ ਪਹੁੰਚੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਸਾਡਾ ਧਰਮ ਤੇ ਫਰਜ਼- ਹਰਜੋਤ ਬੈਂਸ
ਨੰਗਲ 12 ਅਕਤੂਬਰ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਆਪਣੇ ਹਫਤਾਵਾਰੀ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ.ਵਿੱਚ ਤਹਿਤ ਨੰਗਲ 2 ਆਰਵੀਆਰ ਵਿਖੇ ਜਨਤਾ ਦਰਬਾਰ ਮੌਕੇ ਸੇਵਾ ਸਦਨ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ, ਸਮੱਸਿਆਵਾ ਹੱਲ ਕਰਨ ਲਈ ਪਹੁੰਚੇ ਸਨ। ਉਨ੍ਹਾ ਨੇ ਕਿਹਾ ਕਿ ਹਰ ਐਤਵਾਰ ਨੰਗਲ ਵਿਖੇ ਇਹ ਕੈਂਪ ਲਗਾ ਕੇ ਇਲਾਕੇ ਦੇ ਲੋਕਾਂ ਦੀ ਗੱਲ ਨੇੜੇ ਹੋ ਕੇ ਸੁਣ ਕੇ ਉਸ ਦਾ ਢੁਕਵਾ ਹੱਲ ਕਰਕੇ ਆਪਣਾ ਧਰਮ ਤੇ ਫਰ਼ਜ ਨਿਭਾਇਆ ਜਾ ਰਿਹਾ ਹੈ। ਸੈਕੜੇ ਲੋਕ ਇਸ ਕੈਂਪ ਵਿਚ ਪਹੁੰਚਦੇ ਹਨ ਅਤੇ ਮੌਕੇ ਤੇ ਹੀ ਸਬੰਧਿਤ ਵਿਭਾਗਾ ਤੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਦੇ ਹਨ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੀਆਂ ਪੰਚਾਇਤਾ, ਸਮਾਜ ਸੇਵੀ ਸੰਗਠਨ, ਯੂਥ ਕਲੱਬ, ਨੋਜਵਾਨ, ਵਿਦਿਆਰਥੀ, ਬਜੁਰਗ ਸਾਡੇ ਕੋਲ ਬਿਨਾ ਸ਼ਿਫਾਰਿਸ਼ ਇੱਥੇ ਪਹੁੰਚਦੇ ਹਨ ਅਤੇ ਹਰ ਵਰਗ ਦੇ ਲੋਕਾਂ ਲਈ ਇੱਥੇ ਆਪਣੀਆਂ ਸਮੱਸਿਆਵਾ ਹੱਲ ਕਰਵਾਉਣ ਦਾ ਰਾਹ ਖੁੱਲਾ ਹੈ।
ਇਹ ਸੇਵਾ ਸਦਨ, ਜੋ ਕਿ 2 ਆਰਵੀਆਰ ਨੰਗਲ ਵਿਖੇ ਬਣਾਇਆ ਗਿਆ ਹੈ, ਹੁਣ ਜਨਤਾ ਲਈ ਇੱਕ ਸਮਾਧਾਨ ਕੇਂਦਰ ਬਣ ਚੁੱਕਾ ਹੈ। ਹਰ ਐਤਵਾਰ ਸੈਂਕੜੇ ਲੋਕ ਇੱਥੇ ਪਹੁੰਚਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਉਣ ਤੋਂ ਬਾਅਦ ਉਹਨਾਂ ਨੂੰ ਇਹ ਯਕੀਨ ਰਹਿੰਦਾ ਹੈ ਕਿ ਉਹਨਾਂ ਦੀ ਆਵਾਜ਼ ਸੁਣੀ ਜਾਵੇਗੀ ਅਤੇ ਸਮੱਸਿਆ ਦਾ ਹੱਲ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਹੋਰ ਇਲਾਕਿਆਂ ਦੇ ਪ੍ਰਤੀਨਿਧੀ ਵੀ ਇਸ ਤਰਾਂ ਦੇ ਕੈਂਪ ਲਗਾਉਣ ਲਈ ਉਪਰਾਲੇ ਕਰ ਰਹੇ ਹਨ।
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਬੈਂਸ ਦੀ ਇਸ ਪਹਿਲ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ, ਹੁਣ ਸ਼ਿਕਾਇਤਾਂ/ਸਮੱਸਿਆਵਾ/ਮੁਸ਼ਕਿਲਾਂ ਦਰਜ ਨਹੀਂ ਕੀਤੀਆ ਜਾਂਦੀਆਂ, ਸਗੋਂ ਤੁਰੰਤ ਢੁਕਵੀ ਤੇ ਯੋਗ ਕਾਰਵਾਈ ਕੀਤੀ ਜਾਦੀ ਹੈ। ਹਰ ਕਿਸੇ ਦੀ ਨਿੱਜੀ ਜਾਂ ਸਾਂਝੀ ਸਮੱਸਿਆ ਸੁਣਦੇ ਹੋਏ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਦੇ ਹਨ ਅਤੇ ਸਮਾਂ ਸੀਮਾਂ ਤਹਿ ਕਰਦੇ ਹਨ।
ਹਰ ਐਤਵਾਰ ਅਨੁਮਾਨਤ 500 ਤੋਂ ਵੱਧ ਇਲਾਕਾ ਵਾਸੀ ਇਸ ਜਨਤਾ ਦਰਬਾਰ ਵਿਚ ਪਹੁੰਚਦੇ ਹਨ। ਇਨ੍ਹਾਂ ਲੋਕਾਂ ਦੀਆ ਪ੍ਰਮੁੱਖ ਸਮੱਸਿਆਵਾ ਵਿੱਚ ਬਿਜਲੀ, ਪਾਣੀ, ਸੀਵਰੇਜ, ਨਾਲੀਆਂ, ਸੜਕਾ, ਸਕੂਲ, ਹਸਪਤਾਲਾਂ ਨਾਲ ਸੰਬੰਧਿਤ ਆਮ ਲੋਕਾਂ ਦੀਆਂ ਜਰੂਰਤਾਂ, ਰੋਜ਼ਗਾਰ ਅਤੇ ਨੌਜਵਾਨਾਂ ਨਾਲ ਜੁੜੇ ਮੁੱਦੇ ਸ਼ਾਮਲ ਹੁੰਦੇ ਹਨ। ਸੇਵਾ ਸਦਨ ਦੇ ਅੰਦਰ ਐਤਵਾਰ ਨੂੰ ਮੇਲੇ ਵਰਗਾ ਮਾਹੌਲ ਬਣ ਜਾਦਾ ਹੈ।
ਇਸ ਤੋ ਪਹਿਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਤਰਾਂ ਦੇ ਪ੍ਰੋਗਰਾਮ ਪਿੰਡਾਂ ਦੀਆਂ ਸਾਝੀਆ ਸੱਥਾ ਵਿਚ ਜਾ ਕੇ ਕਰ ਚੁੱਕੇ ਹਨ, ਉਨ੍ਹਾਂ ਵੱਲੋਂ ਜਨ ਸੁਣਵਾਈ ਕੈਂਪ ਲਗਾ ਕੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾ ਹੱਲ ਕੀਤੀਆ ਗਈਆਂ ਹਨ, ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਸ.ਬੈਂਸ ਸੈਂਕੜੇ ਪਿੰਡਾਂ ਦੇ ਦੌਰੇ ਕਰ ਚੁੱਕੇ ਹਨ। ਜਿੱਥੇ ਉਨ੍ਹਾਂ ਨੇ ਇਲਾਕੇ ਦੇ ਵਿਕਾਸ ਲਈ ਗ੍ਰਾਟਾਂ ਤੇ ਫੰਡ ਵੀ ਉਪਲੱਬਧ ਕਰਵਾਏ ਹਨ। ਕੈਬਨਿਟ ਮੰਤਰੀ ਦਾ ਆਮ ਲੋਕਾਂ ਨਾਲ ਸਿੱਧਾ ਸੰਵਾਦ ਸੋਸ਼ਲ ਮੀਡੀਆ ਤੇ ਵੱਡੀ ਵਾਹੋਵਾਹੀ ਵਟੋਰ ਰਿਹਾ ਹੈ। ਸੇਵਾ ਦੀ ਭਾਵਨਾ ਨਾਲ ਚੱਲ ਰਹੇ ਇਸ ਪ੍ਰੋਗਰਾਮ ਦੀ ਹਰ ਪਾਸੀਓ ਭਰਵੀ ਸ਼ਲਾਘਾ ਹੋ ਰਹੀ ਹੈ।
ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਪੱਮੂ ਢਿੱਲੋਂ ਸਰਪੰਚ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਹਰਕੀਰਤ ਸਿੰਘ ਡੀ.ਐਸ.ਪੀ ਨੰਗਲ, ਡੀ.ਐੱਸ.ਪੀ ਸ਼੍ਰੀ ਅੰਨਦਪੁਰ ਸਾਹਿਬ ਜਸ਼ਨ ਦੀਪ, ਰਕੇਸ਼ ਵਰਮਾ ਮੈਂਬਰ ਸਵਰਣਕਰ ਬੋਰਡ, ਬਲਾਕ ਪ੍ਰਧਾਨ ਨਿਤਿਨ ਪੂਰੀ, ਦਲਜੀਤ ਸਿੰਘ, ਕੰਵਲਜੀਤ ਸਿੰਘ, ਗੁਰਵਿੰਦਰ ਕੌਰ ਸੇਖੋਂ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।