ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਕੀਤੀ ਹਦਾਇਤ
ਨੰਗਲ 09 ਸਤੰਬਰ ()
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਕਿਸਾਨਾਂ ਦੇ ਖੇਤਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ, ਨੁਕਸਾਨੇ ਮਕਾਨਾਂ ਦਾ ਜਾਇਜਾ ਲੈਣ, ਸੜਕਾਂ ਦੀ ਮੁਰੰਮਤ, ਜਲ ਸਪਲਾਈ ਅਤੇ ਬਿਜਲੀ ਸਪਲਾਈ ਨਿਰਵਿਘਨ ਸੁਰੂ ਕਰਨ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਹਦਾਇਤ ਕੀਤੀ ਗਈ।
ਅਧਿਕਾਰੀਆਂ ਨਾਲ ਨੰਗਲ ਵਿਚ ਹੋਈ ਵਿਸੇਸ਼ ਮੀਟਿੰਗ ਦੌਰਾਨ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਾਣੀ ਦਾ ਪੱਧਰ ਨਿਰੰਤਰ ਘੱਟ ਰਿਹਾ ਹੈ ਅਤੇ ਭਾਖੜਾਂ ਡੈਮ ਤੋ ਪਾਣੀ ਛੱਡਣ ਵਿਚ ਵੀ ਕਮੀ ਆਈ ਹੈ। ਮੌਸਮ ਵੀ ਅਨੁਕੂਲ ਹੋ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਕਿਸਾਨਾ ਦੇ ਹੋਏ ਨੁਕਸਾਨ ਦਾ ਮੁਆਵਜਾਂ ਦੇਣ ਦੀ ਰਾਹਤ ਭਰਿਆ ਫੈਸਲਾ ਲਿਆ ਗਿਆ ਹੈ, ਇਸ ਲਈ ਤੁਰੰਤ ਕਾਰਵਾਈ ਕਰਕੇ ਸਮੁੱਚੇ ਇਲਾਕੇ ਦਾ ਜ਼ਮੀਨੀ ਪੱਧਰ ਤੇ ਜਾਇਜ਼ਾ ਲੈ ਕੇ ਹੋਏ ਹਰ ਤਰਾਂ ਦੇ ਨੁਕਸਾਨ ਦੀ ਰਿਪੋਰਟ ਅਗਲੇ ਤਿੰਨ ਦਿਨ ਵਿਚ ਤਿਆਰ ਕਰਨੀ ਹੈ, ਇਸ ਦੇ ਲਈ ਅਧਿਕਾਰੀ/ਕਰਮਚਾਰੀ, ਪਟਵਾਰੀ, ਪੰਚਾਇਤ ਸੈਕਟਰੀ ਅਤੇ ਲੋਕ ਨਿਰਮਾਣ ਵਿਭਾਗ, ਜਲ ਸਪਲਾਈ, ਪਾਵਰ ਕਾਮ ਤੇ ਹੋਰ ਵਿਭਾਗਾ ਦੇ ਅਧਿਕਾਰੀ ਆਪਣੇ ਆਪਣੇ ਕੰਮ ਵਿਚ ਜੁਟ ਜਾਣ ਲਈ ਪੰਚਾਂ, ਸਰਪੰਚਾਂ ਨਾਲ ਤਾਲਮੇਲ ਕੀਤਾ ਜਾਵੇ ਅਤੇ ਨੌਜਵਾਨਾਂ ਨਾਲ ਵਿਸੇਸ਼ ਰਾਬਤਾ ਰੱਖਿਆ ਜਾਵੇ, ਕਿਉਕਿ ਉਨ੍ਹਾਂ ਨੇ ਹੜ੍ਹਾਂ ਦੋਰਾਨ ਮਿਸਾਲੀ ਸੇਵਾ ਕਰਕੇ ਇਲਾਕੇ ਦੇ ਲੋਕਾਂ ਲਈ ਰਾਹਤ ਤੇ ਬਚਾਅ ਕਾਰਜ ਕਰਵਾਏ ਹਨ। ਉਨ੍ਹਾਂ ਨੇ ਕਿਹਾ ਕਿ ਜਿਹੜੇ ਰਾਹਤ ਦੇ ਕੰਮ ਤੁਰੰਤ ਹੋ ਸਕਦੇ ਹਨ। ਉਹ ਤੁਰੰਤ ਸੁਰੂ ਕੀਤੇ ਜਾਣ ਜਿਸ ਦੇ ਲਈ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੈਂ ਖੁੱਦ ਇਨ੍ਹਾਂ ਇਲਾਕਿਆ ਦੇ ਦੌਰੇ ਤੇ ਹਾਂ ਅਤੇ ਮੇਰੀ ਟੀਮ ਵੀ ਇਸ ਕੰਮ ਵਿੱਚ ਪੂਰਾ ਸਹਿਯੋਗ ਕਰੇਗੀ, ਆਪ ਵਲੰਟੀਅਰ ਹਰ ਮੌਕੇ ਤੇ ਹਾਜ਼ਰ ਹੋਣਗੇ। ਮੈਡੀਕਲ ਟੀਮਾਂ ਅਤੇ ਵੈਟਨਰੀ ਡਾਕਟਰ ਲੋਕਾਂ ਦੀ ਸਿਹਤ ਜਾਂਚ ਅਤੇ ਪਸ਼ੂਆਂ ਦੀ ਵੈਕਸੀਨੇਸ਼ਨ ਕਰਨਗੇ ਤਾਂ ਜੋ ਕਿਸੇ ਵੀ ਤਰਾਂ ਦੀ ਮਹਾਂਮਾਰੀ ਤੋ ਬਚਿਆ ਜਾ ਸਕੇ।
ਸ.ਬੈਂਸ ਨੇ ਕਿਹਾ ਕਿ ਜਿੱਥੇ ਵੀ ਜਿਸ ਤਰਾਂ ਦਾ ਵੀ ਨੁਕਸਾਨ ਹੋਇਆ ਹੋਵੇ, ਉਸ ਦੀ ਰਿਪੋਰਟ ਭੇਜੀ ਜਾਵੇ। ਉਨ੍ਹਾਂ ਨੇ ਕਿਹਾ ਕਿ ਨੰਗਲ ਦੇ ਪਿੰਡ ਹਰਸਾਬੇਲਾ, ਸ਼ਿਵ ਸਿੰਘ ਬੇਲਾ, ਪੱਤੀ ਡੁਲਚੀ, ਐਲਗਰਾਂ, ਸੈਸੋਵਾਲ, ਪੱਤੀ ਟੇਕ ਸਿੰਘ, ਬੇਲਾ ਰਾਮਗੜ੍ਹ, ਬੇਲਾ ਦਰਗਾਹੀ, ਭਲਾਣ, ਭਨਾਮ, ਬੇਲਾ ਧਿਆਨੀ ਲੋਅਰ, ਬੇਲਾ ਦਰਗਾਹੀ, ਭੰਗਲਾਂ, ਮਹਿੰਦਪੁਰ, ਮਜਾਰੀ, ਖੇੜਾ ਕਲਮੋਟ, ਦਬਖੇੜਾ ਲੋਅਰ, ਕਲਿੱਤਰਾਂ, ਦੜੋਲੀ,ਜਿੰਦਵੜੀ, ਨੰਗਲੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਦਸਗਰਾਂਈ, ਮਹੈਣ, ਖਮੇੜਾ, ਲੋਦੀਪੁਰ, ਲੋਦੀਪੁਰ ਬਾਸ, ਹਰੀਵਾਲ, ਬੁਰਜ, ਨਿੱਕੂਵਾਲ, ਚੰਦਪੁਰ ਬੇਲਾ, ਗੱਜਪੁਰ ਬੇਲਾ, ਸਾਹਪੁਰ ਬੇਲਾ, ਬਣੀ, ਲੰਮਲੈਹੜ ਤੇ ਜੱਜਰ ਵਿੱਚ ਤੁਰੰਤ ਅਧਿਕਾਰੀ ਕੰਮ ਸੁਰੂ ਕਰਨ ਤਾਂ ਜੋ ਲੋਕਾਂ ਨੂੰ ਇਸ ਕੁਦਰਤੀ ਆਫਤ ਦੇ ਹੋਏ ਨੁਕਸਾਨ ਤੇ ਮੱਲਮ ਲਗਾਉਣ ਦਾ ਕੰਮ ਸੁਰੂ ਕੀਤਾ ਜਾ ਸਕੇ।
ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ ਨੰਗਲ, ਜਸਪ੍ਰੀਤ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਐਕਸੀਅਨ ਪੀ.ਡਬਲਯੂ.ਡੀ, ਜਸਵੀਰ ਸਿੰਘ ਤਹਿਸੀਲਦਾਰ ਨੰਗਲ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।