ਫਾਜ਼ਿਲਕਾ ਦੇ ਵਿਧਾਇਕ ਨੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਵੰਡਿਆ ਰਾਸ਼ਨ

ਫਾਜ਼ਿਲਕਾ ਦੇ ਵਿਧਾਇਕ ਨੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਵੰਡਿਆ ਰਾਸ਼ਨ

ਫਾਜ਼ਿਲਕਾ 8 ਸਤੰਬਰ 2025………

          ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਬੀਤੀ ਰਾਤ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਨੰਬਰ 1 ਤੋਂ ਸ਼ਿੰਦਰ ਸਿੰਘ ਨੇ ਉਨ੍ਹਾਂ ਨੂੰ ਮੈਸੇਜ ਰਾਹੀਂ ਦੱਸਿਆ ਕਿ ਉਨ੍ਹਾਂ ਦਾ ਘਰ ਪਾਣੀ ਵਿੱਚ ਘਿਰਨ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰ ਕੋਲ ਪਿੰਡ ਹਜ਼ੂਰ ਸਿੰਘ ਵਾਲਾ ਮੰਡੀ ਰਹਿ ਰਹੇ ਹਨ ਤੇ ਹੁਣ ਉਨ੍ਹਾਂ ਨੂੰ ਰਾਸ਼ਨ ਦੀ ਬਹੁਤ ਲੋੜ ਹੈ। ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਸ਼ਿੰਦਰ ਸਿੰਘ ਨੂੰ ਆਪਣੇ ਘਰ ਬੁਲਾ ਕੇ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੋਰ ਵੀ ਹਲਕੇ ਦੇ ਹੋਰ ਹੜ੍ਹ ਪੀੜਤ ਲੋਕ ਜਿਹੜੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਤੇ ਉਹ ਉਨ੍ਹਾਂ ਨਾਲ ਫੋਨ 97813-77710 ਤੇ ਵੀ ਗੱਲ ਕਰ ਜਾਂ ਮੈਸੇਜ ਵੀ ਸਕਦੇ ਤਾਂ ਜੋ ਉਨ੍ਹਾਂ ਨੂੰ ਦਵਾਈਆਂ, ਰਾਸ਼ਨ, ਪਸ਼ੂਆਂ ਲਈ ਫੀਡ ਤੇ ਹੋਰ ਵੀ ਰਾਹਤ ਸਮੱਗਰੀ ਦਿੱਤੀ ਜਾ ਸਕਦੇ।

          ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਰਾਹਤ ਕੇਂਦਰ ਸਰਕਾਰੀ ਪ੍ਰਾਇਮਰੀ ਸਕੂਲ ਨਵਾਂ ਹਸਤਾ ਕਲਾਂ, ਮੌਜਮ, ਮੰਡੀ ਲਾਧੂਕਾ ਅਤੇ ਰਾਣਾ ਵਿਖੇ ਚੱਲ ਰਹੇ ਹਨ, ਲੋਕ ਇਨ੍ਹਾਂ ਰਾਹਤ ਕੇਂਦਰਾਂ ਵਿੱਚ ਵੀ ਪਹੁੰਚਣ ਜਿੱਥੇ ਉਨ੍ਹਾਂ ਦਾ ਖਾਣ ਪੀਣ, ਇਲਾਜ ਤੇ ਰਹਿਣਾ ਸਭ ਕੁੱਝ ਮੁਫਤ ਵਿੱਚ ਕੀਤਾ ਗਿਆ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵੀ ਲੋਕ ਆਪਣੇ ਰਿਸ਼ਤੇਦਾਰ ਕੋਲ ਰਹਿ ਰਹੇ ਹਨ ਉਹ ਹਰ ਤਰ੍ਹਾ ਦੀ ਰਾਹਤ ਸਮੱਗਰੀ ਤੇ ਹੋਰ ਵੀ ਜ਼ਰੂਰਤਾਂ ਲਈ ਉਨ੍ਹਾਂ ਨੂੰ ਦੱਸਣ ਤਾਂ ਜੋ ਰਿਸ਼ਤੇਦਾਰਾਂ ਤੇ ਵੀ ਬੌਝ ਨਾ ਪਵੇ ਤੇ ਉਹ ਵੀ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰ ਸਕਣ।

ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਤੁਹਾਡਾ ਪੁੱਤਰ ਹਾਂ ਤੇ ਅੱਜ ਜਿਹੜੇ ਵੀ ਮੁਕਾਮ ਤੇ ਹਾਂ ਤੁਹਾਡੀ ਬਦੌਲਤ ਹੀ ਹਾਂ ਤੁਸੀਂ ਕਿਸੇ ਵੀ ਲੋੜ ਲਈ ਮੇਰੇ ਨਾਲ ਰਾਬਤਾ ਜਾਂ ਫੋਨ ਕਰ ਸਕਦੇ ਹੋ। ਮੈਂ ਤੁਹਾਡੀ ਹਰ ਸੇਵਾ ਵਿੱਚ ਹਾਜ਼ਰ ਹਾਂ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਖਰਾਬੇ ਦਾ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਵੀ ਦਿੱਤਾ ਜਾਵੇਗਾ। ਪਰਿਵਾਰ ਵੱਲੋਂ ਰਾਸ਼ਨ ਮਿਲਣ ਤੇ ਵਿਧਾਇਕ ਦਾ ਧੰਨਵਾਦ ਕੀਤਾ ਗਿਆ।