ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਵੱਖ ਵੱਖ ਥਾਵਾਂ 'ਤੇ ਲਗਭਗ 14 ਪਰਾਲੀ ਦੇ ਸਟੋਰ ਸਥਾਪਿਤ ਕੀਤੇ ਗਏ ਹਨ - ਡਿਪਟੀ ਕਮਿਸ਼ਨਰ

ਜ਼ਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਵੱਖ ਵੱਖ ਥਾਵਾਂ 'ਤੇ ਲਗਭਗ 14 ਪਰਾਲੀ ਦੇ ਸਟੋਰ ਸਥਾਪਿਤ ਕੀਤੇ ਗਏ ਹਨ - ਡਿਪਟੀ ਕਮਿਸ਼ਨਰ

ਬਰਨਾਲਾ, 26 ਅਕਤੂਬਰ
 
ਪਰਾਲੀ ਪ੍ਰਬੰਧਨ 2025 ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਗਰਾਊਂਡ ਲੈਵਲ 'ਤੇ ਲਾਗੂ ਕਰਨ ਲਈ ਪਿੰਡਾਂ ਵਿੱਚ ਕਿਸਾਨਾਂ ਨਾਲ ਮਿਲਣੀ ਕਰਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਤੱਕ ਪਹੁੰਚ ਕਰਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਕੇ ਸੀਜ਼ਨ ਦੌਰਾਨ ਕੋਈ ਮੁਸ਼ਕਲ ਨਾ ਆਵੇ ਤੇ ਪਰਾਲੀ ਪ੍ਰਬੰਧਨ ਲਾਗੂ ਕੀਤਾ ਜਾ ਸਕੇ। 
ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਪਿੰਡ ਮੂੰਮ ਵਿਖੇ ਕਿਸਾਨਾਂ ਨਾਲ ਸਿੱਧੀ ਮਿਲਣੀ ਕਰਕੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ। ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਵਿੱਚ ਵੱਡੀ ਮਾਤਰਾ ਵਿੱਚ ਖੇਤੀ ਮਸ਼ੀਨਰੀ ਉਪਧਬਧ ਹੈ, ਇਸ ਮਸ਼ੀਨਰੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਅਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਨਾਂ ਵੱਲੋਂ ਪਿੰਡ ਪੱਧਰ ਤੱਕ ਵੱਧ ਤੋਂ ਵੱਧ ਸਟਾਫ਼ ਨਿਯੁਕਤ ਕੀਤਾ ਗਿਆ ਹੈ ਜੋ ਕਿਸਾਨਾਂ ਨਾਲ ਮਿਲ ਕੇ ਉਹਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਲਈ ਪੂਰਾ ਸਹਿਯੋਗ ਦੇਣਗੇ, ਜਿਨ੍ਹਾਂ ਕਿਸਾਨਾਂ ਕੋਲ ਖੇਤੀ ਮਸ਼ੀਨਰੀ ਨਹੀਂ ਹੈ,  ਉਹਨਾਂ ਨੂੰ ਖੇਤੀ ਮਸ਼ੀਨਰੀ ਉਪਲੱਬਧ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਪਿੰਡ ਦੀਆਂ ਸੁਸਾਇਟੀਆਂ ਵਿੱਚ, ਪਿੰਡਾਂ ਵਿੱਚ ਉਪਲੱਬਧ ਖੇਤੀ ਮਸ਼ੀਨਰੀ ਅਤੇ ਜ਼ਿਲ੍ਹੇ ਵਿੱਚ ਉਪਲਬਧ ਬੇਲਰਾਂ ਦੀਆਂ ਲਿਸਟਾਂ ਲਗਾਈਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। 
ਪਿੰਡ ਦੀ ਪੰਚਾਇਤ ਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਗਾਕੇ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਭਰਵਾਂ ਹੁੰਗਾਰਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਮਾਨਸਾ, ਸੰਗਰੂਰ ਦੀਆਂ ਪਰਾਟੀਆਂ ਬਰਨਾਲਾ ਵਿਖੇ ਲਗਭਗ 14 ਵੱਖ ਵੱਖ ਸਥਾਨਾਂ 'ਤੇ ਪਰਾਲੀ ਦੇ ਡੰਪ ਸਥਾਪਿਤ ਕਰਵਾਏ ਗਏ ਹਨ ਜਿਨ੍ਹਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਚਾਇਤੀ ਤੇ ਸਾਮਲਾਟ ਜਮੀਨਾਂ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿੰਆਂ ਕਿਹਾ ਕਿ ਆਪਣੇ ਨੇੜੇ ਕੰਮ ਕਰ ਰਹੇ ਬੇਲਰ ਨਾਲ ਸੰਪਰਕ ਕੀਤਾ ਜਾਵੇ ਤੇ ਬੁਕਿੰਗ ਕਰਵਾ ਕੇ ਪਰਾਲੀ ਦੀਆਂ ਗੰਢਾਂ ਬਣਵਾ ਕੇ ਪਰਾਲੀ ਦੀ ਸੰਭਾਲ ਕੀਤੀ ਜਾਵੇ। 
ਡਿਪਟੀ ਕਮਿਸ਼ਨਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਵੱਲੋਂ ਜਿਲ੍ਹੇ ਵਿੱਚ ਪਰਾਲੀ ਦੀ ਸੰਭਾਲ ਕਰਨ ਵਾਲੇ ਕਿਸਾਨਾਂ ਵਾਤਾਵਰਣ ਰਖਵਾਲਿਆਂ ਲਈ ਲੱਕੀ ਡਰਾਅ(ਪਰਾਲੀ) ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ 1,00,000 ਰੁਪਏ 25 ਕਿਸਾਨਾਂ ਵਿੱਚ ਵੰਡਿਆ ਜਾਵੇਗਾ, ਜਿਸ ਵਿੱਚ ਪਹਿਲਾਂ ਇਨਾਮ 20,000 , ਦੂਜਾ ਇਨਾਮ 15000 ਰੁਪਏ, ਤੀਸਰਾ ਇਨਾਮ 10000 ਤੇ ਬਾਕੀ 22 ਕਿਸਾਨਾਂ ਵਿੱਚ 2500—2500 ਰੁਪਏ ਵੰਡਿਆ ਜਾਵੇਗਾ।ਇਹ ਲੱਕੀ ਡਰਾਅ ਲਗਾਤਾਰ 7 ਹਫਤੇ ਕੱਢਿਆ ਜਾਣਾ ਹੈ, ਇਸ ਦਾ ਪਹਿਲਾਂ ਡਰਾਅ ਕੱਢਿਆ ਜਾ ਚੁੱਕਾ ਹੈ, ਦੂਸਰਾ ਡਰਾਅ ਅਗਲੇ ਹਫਤੇ ਕੱਢਿਆ ਜਾਵੇਗਾ। ਉਹਨਾਂ ਸ਼ਾਲਾਘਾ ਕਰਦਿੰਆਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਲੱਕੀ ਡਰਾਅ ਲਈ ਬਹੁਤ ਉਤਸ਼ਾਹ ਦੇਖਿਆ ਗਿਆ ਤੇ ਇਹਨਾਂ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕ ਦੂਤ ਵਜੋਂ ਕੰਮ ਕਰਕੇ ਦੂਸਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਉਹ ਵੀ ਇਹਨਾਂ ਕਿਸਾਨਾਂ ਵਾਂਗ ਪਰਾਲੀ ਦੀ ਸੁੱਚਜੀ ਵਰਤੋਂ ਕਰਕੇ ਵਾਤਾਵਰਣ ਦੀ ਸੰਭਾਲ ਕਰਨ ਵਿੱਚ ਆਪਣਾ ਯੋਗਦਾਨ ਪਾਉਣ।   
ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਧਰਮਵੀਰ ਸਿੰਘ ਕੰਬੋਜ਼ ਨੇ ਕਿਹਾ ਕਿ ਪਰਾਲੀ ਪ੍ਰਬੰਧਨ  ਕਰਨ ਵਾਲੀਆਂ ਮਸੀਨਾਂ ਬਾਰੇ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਬਰਨਾਲਾ ਦੇ ਸਾਰੇ ਦਫਤਰਾਂ ਵਿੱਚ ਸੰਪਰਕ ਕਰ ਸਕਦੇ ਹਨ, ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਇੱਕ ਨੰਬਰ 7973975463 ਜਾਰੀ ਕੀਤਾ ਗਿਆ ਹੈ, ਜਿਸ 'ਤੇ ਫੋਨ ਕਰਕੇ ਲੱਕੀ ਡਰਾਅ (ਪਰਾਲੀ) ਅਤੇ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।
ਇਸ ਮੌਕੇ ਹਰਮਨ ਸਿੰਘ ਖੇਤੀਬਾੜੀ ਅਫਸਰ, ਸੁਨੀਤਾ ਰਾਣੀ ਨੋਡਲ ਅਫਸਰ(ਪਰਾਲੀ), ਚਰਨਰਾਮ ਖੇਤੀਬਾੜੀ ਵਿਸਥਾਰ ਅਫ਼ਸਰ, ਸਨਮਿੰਦਰਪਾਲ ਸਿੰਘ ਬੀ ਟੀ ਐਮ, ਹਰਪਾਲ ਸਿੰਘ ਏ ਐਸ ਆਈ, ਕੁਲਵੀਰ ਸਿੰਘ ਏ ਟੀ ਐਮ ਕਲੱਸਰ ਅਫਸਰ, ਪਿੰਡ ਦੀ ਪੰਚਾਇੰਤ, ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ , ਨੋਡਲ ਅਫਸਰ , ਆਰ ਜੀ ਆਰ ਸੈੱਲ , ਸੀ ਆਈ ਆਈ ਫਾਊਡੇਸ਼ਨ ਦੇ ਨੁਮਾਇੰਦੇ ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਕਿਸਾਨ ਹਾਜ਼ਰ ਸਨ।