ਪੰਜਾਬ ਯੂਨੀਵਰਸਿਟੀ ’ਚ ਹੋਏ ਕਤਲ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ, 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਯੂਨੀਵਰਸਿਟੀ ’ਚ ਹੋਏ ਕਤਲ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ, 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ-  ਹਰਿਆਣਵੀ ਗਾਇਕਾ ਮਾਸੂਮ ਸ਼ਰਮਾ ਦੇ ਇੱਕ ਸ਼ੋਅ ਦੌਰਾਨ ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਦੇ ਵਿਦਿਆਰਥੀ ਆਦਿਤਿਆ ਠਾਕੁਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਚਾਰ ਦੋਸ਼ੀ ਮਨੀਮਾਜਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਭੀੜ ਬਹੁਤ ਜ਼ਿਆਦਾ ਸੀ। ਜਦੋਂ ਉਹ ਕੁਝ ਦੇਰ ਸੰਗੀਤ ਸਮਾਰੋਹ ਦੇਖਣ ਤੋਂ ਬਾਅਦ ਜਾਣ ਲੱਗੇ ਤਾਂ ਭੀੜ ਕਾਰਨ ਕੁਝ ਵਿਦਿਆਰਥੀਆਂ ਨਾਲ ਝਗੜਾ ਅਤੇ ਮਾਮੂਲੀ ਝੜਪ ਹੋ ਗਈ।

ਜਦੋਂ ਉਹਨਾਂ ਨੇ ਬਾਹਰ ਆ ਕੇ ਆਪਣੇ ਦੂਜੇ ਦੋਸਤਾਂ ਨੂੰ ਇਹ ਦੱਸਿਆ, ਤਾਂ ਉਨ੍ਹਾਂ ਨੇ ਗੁੱਸੇ ਨਾਲ ਕਿਹਾ ਕਿ ਉਨ੍ਹਾਂ ਮੁੰਡਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਇਸ ਤੋਂ ਬਾਅਦ, ਉਹ ਸਾਰੇ ਦੁਬਾਰਾ ਕੰਸਰਟ ਵਾਲੀ ਥਾਂ ਦੇ ਬਾਹਰ, ਬੁਆਏਜ਼ ਹੋਸਟਲ ਨੰਬਰ 8 ਦੇ ਨੇੜੇ ਖੁੱਲ੍ਹੇ ਮੈਦਾਨ ਵਿੱਚ ਪਹੁੰਚ ਗਏ, ਅਤੇ ਸ਼ਿਕਾਇਤਕਰਤਾ ਅਤੇ ਉੱਥੇ ਮੌਜੂਦ ਹੋਰ ਵਿਦਿਆਰਥੀਆਂ ਨਾਲ ਦੁਬਾਰਾ ਲੜਾਈ ਸ਼ੁਰੂ ਕਰ ਦਿੱਤੀ।

images (8)

Read Also- 1 ਅਪ੍ਰੈਲ ਤੋਂ LPG ਤੋਂ ਲੈ ਕੇ UPI ਤੇ ਇਨਕਮ ਟੈਕਸ ਸਣੇ ਬਦਲਣਗੇ ਇਹ ਨਿਯਮ

ਇਸ ਦੌਰਾਨ, ਉਹਨਾਂ ਦੇ ਦੋਸਤਾਂ ਨੇ ਵਿਦਿਆਰਥੀ ਉੱਤੇ ਚਾਕੂ ਨਾਲ ਹਮਲਾ ਕੀਤਾ, ਉਸ ਦੀ ਪਿੱਠ ਵਿੱਚ ਚਾਕੂ ਮਾਰਿਆ, ਜਦੋਂ ਕਿ ਇੱਕ ਹੋਰ ਵਿਦਿਆਰਥੀ ਦੀ ਸੱਜੀ ਲੱਤ ‘ਤੇ ਚਾਕੂ ਮਾਰਿਆ ਗਿਆ। ਇਸ ਤੋਂ ਬਾਅਦ ਸਾਰੇ ਮੁਲਜ਼ਮ ਉੱਥੋਂ ਫਰਾਰ ਹੋ ਗਏ।

ਪੰਜਾਬ ਯੂਨੀਵਰਸਿਟੀ ਦੇ ਵੀ. ਸੀ. ਪ੍ਰੋ. ਰੇਨੂ ਵਿਗ ਨੇ ਯੂ. ਆਈ. ਈ. ਟੀ. ਦੇ ਵਿਦਿਆਰਥੀ ਆਦਿੱਤਿਆ ਠਾਕੁਰ ਦੀ ਦੁਖਦਾਈ ਅਤੇ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਪੀ. ਯੂ. ਵਿਦਿਆਰਥੀ ਭਲਾਈ ਦੇ ਡੀਨ ਪ੍ਰੋ. ਅਮਿਤ ਚੌਹਾਨ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਕਿ ਸਤਿਕਾਰ ਵਜੋਂ, ਯੂਨੀਵਰਸਿਟੀ 'ਚ ਸਾਰੇ ਸੱਭਿਆਚਾਰਕ ਸਮਾਗਮ, ਪ੍ਰੋਗਰਾਮ ਅਤੇ ਗਤੀਵਿਧੀਆਂ ਅਗਲੇ ਨੋਟਿਸ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਅਕਾਦਮਿਕ ਪ੍ਰੋਗਰਾਮ ਅਤੇ ਗਤੀਵਿਧੀਆਂ ਪਿਛਲੇ ਸ਼ਡਿਊਲ ਅਨੁਸਾਰ ਜਾਰੀ ਰਹਿਣਗੀਆਂ।

ਕਾਬੂ ਕੀਤਾ ਮੁਲਜ਼ਮਾਂ ਦੀ ਪਛਾਣ ਲਵਿਸ਼ ਨਿਵਾਸੀ ਮਨੀਮਾਜਰਾ (ਸੀਜੀਸੀ ਲਾਂਡਰਾਂ ਦਾ ਵਿਦਿਆਰਥੀ), ਉਦੈ ਵਾਸੀ ਮਨੀਮਾਜਰਾ (ਖਾਲਸਾ ਕਾਲਜ ਸੈਕਟਰ-26, ਚੰਡੀਗੜ੍ਹ ਦਾ ਵਿਦਿਆਰਥੀ), ਸਾਹਿਲ ਨਿਵਾਸੀ ਮਨੀਮਾਜਰਾ, ਰਾਘਵ ਵਾਸੀ ਮਨੀਮਾਜਰਾ (ਖਾਲਸਾ ਕਾਲਜ ਸੈਕਟਰ-26, ਚੰਡੀਗੜ੍ਹ ਦਾ ਵਿਦਿਆਰਥੀ) ਵਜੋਂ ਹੋਈ ਹੈ।

Advertisement

Latest

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਹਰਜੋਤ ਸਿੰਘ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਵਾਜਾਈ ਸੁਚਾਰੂ ਬਣਾਉਣ ਲਈ ਸੜਕਾਂ ਅਪਗ੍ਰੇਡ ਕਰਨ ਦੇ ਹੁਕਮ
ਅਰਵਿੰਦ ਕੇਜਰਵਾਲ ਅਤੇ ਮੁੱਖ ਮੰਤਰੀ ਮਾਨ ਵੱਲੋਂ ਨੌਜਵਾਨਾਂ ਦੀ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਬਾਰੇ ਨਵੇਂ ਕੋਰਸ ਦੀ ਸ਼ੁਰੂਆਤ
ਮੰਤਰੀ ਸੰਜੀਵ ਅਰੋੜਾ ਨੇ ਸ਼ਹਿਰੀ ਸੜਕਾਂ ਨੂੰ ਵਿਸ਼ਵ ਪੱਧਰੀ ਮਿਆਰਾਂ 'ਤੇ ਅਪਗ੍ਰੇਡ ਕਰਨ ਲਈ ਸ਼ਹਿਰ-ਪੱਧਰੀ ਕਮੇਟੀ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ
ਪੰਜਾਬ ਸਰਕਾਰ ਵੱਲੋਂ ਰੀਅਲ ਅਸਟੇਟ ਖੇਤਰ 'ਚ ਵੱਡੇ ਬਦਲਾਅ ਲਈ ਰੋਡਮੈਪ ਤਿਆਰ ਕਰਨ ਵਾਸਤੇ ਸੈਕਟਰ-ਵਿਸ਼ੇਸ਼ ਕਮੇਟੀ ਗਠਤ
ਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ