ਫਰਾਂਸ ਦੇ ਪਿੰਡ 'ਚ ਭਿਆਨਕ ਤੂਫ਼ਾਨ (ਟੌਰਨੇਡੋ) ਦਾ ਕਹਿਰ: 41 ਲੋਕ ਜ਼ਖ਼ਮੀ, ਸੈਂਕੜੇ ਘਰ ਤਬਾਹ

ਫਰਾਂਸ ਦੇ ਪਿੰਡ 'ਚ ਭਿਆਨਕ ਤੂਫ਼ਾਨ (ਟੌਰਨੇਡੋ) ਦਾ ਕਹਿਰ: 41 ਲੋਕ ਜ਼ਖ਼ਮੀ, ਸੈਂਕੜੇ ਘਰ ਤਬਾਹ

ਫਰਾਂਸ ਦੇ ਇੱਕ ਪਿੰਡ ਵਿੱਚ ਸੋਮਵਾਰ ਦੇਰ ਰਾਤ ਆਏ ਭਿਆਨਕ ਟੌਰਨੇਡੋ (ਤੂਫ਼ਾਨ) ਨੇ ਭਾਰੀ ਤਬਾਹੀ ਮਚਾਈ। ਇਸ ਕੁਦਰਤੀ ਆਫ਼ਤ ਕਾਰਨ 41 ਲੋਕ ਜ਼ਖ਼ਮੀ ਹੋ ਗਏ ਅਤੇ ਸੈਂਕੜੇ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਸਭ ਤੋਂ ਵੱਧ ਨੁਕਸਾਨ ਲਗਭਗ 1,000 ਦੀ ਆਬਾਦੀ ਵਾਲੇ ਪਿੰਡ 'ਪੋਮਾਸ' ਵਿੱਚ ਹੋਇਆ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਇੱਥੇ ਕਰੀਬ 300 ਘਰ ਨੁਕਸਾਨੇ ਗਏ ਹਨ ਅਤੇ ਕਈ ਮਕਾਨਾਂ ਦੀਆਂ ਛੱਤਾਂ ਪੂਰੀ ਤਰ੍ਹਾਂ ਉੱਡ ਗਈਆਂ।

ਮੌਸਮ ਵਿਭਾਗ (Météo-France) ਨੇ ਦੱਸਿਆ ਕਿ ਨੇੜਲੇ ਪਿੰਡ ਵਿੱਚ ਹਵਾਵਾਂ ਦੀ ਰਫ਼ਤਾਰ 117.48 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ। ਦੇਸ਼ ਦੇ ਦੱਖਣ-ਪੱਛਮੀ ਇਲਾਕਿਆਂ ਵਿੱਚ ਤੂਫ਼ਾਨ ਨੂੰ ਲੈ ਕੇ ਪਹਿਲਾਂ ਹੀ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੀ।

ਟਰਾਂਸਪੋਰਟ ਮੰਤਰੀ ਫਿਲਿਪ ਤਬਾਰੋ ਅਨੁਸਾਰ ਤੂਫ਼ਾਨ ਕਾਰਨ ਰੇਲ ਆਵਾਜਾਈ ਪ੍ਰਭਾਵਿਤ ਹੋਈ, ਸੜਕਾਂ ਬੰਦ ਕਰਨੀਆਂ ਪਈਆਂ ਅਤੇ ਪੈਰਿਸ ਸਮੇਤ ਕਈ ਹਵਾਈ ਅੱਡਿਆਂ 'ਤੇ ਉਡਾਣਾਂ ਰੱਦ ਤੇ ਲੇਟ ਹੋਈਆਂ।

image

ਘਟਨਾ ਵਾਲੀ ਥਾਂ 'ਤੇ 120 ਤੋਂ ਵੱਧ ਬਚਾਅ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਖ਼ਮੀਆਂ ਵਿੱਚੋਂ 15 ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ, ਜੋ ਮਕਾਨ ਡਿੱਗਣ ਕਾਰਨ ਜ਼ਖ਼ਮੀ ਹੋਈ।

Related Posts