ਰੱਖੜੀ ਮੌਕੇ ਹਰਿਆਣਾ ਸਰਕਾਰ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ

ਰੱਖੜੀ ਮੌਕੇ ਹਰਿਆਣਾ ਸਰਕਾਰ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਮੁਫ਼ਤ ਬੱਸ ਸਫ਼ਰ ਦਾ ਐਲਾਨ

ਹਰਿਆਣਾ ਸਰਕਾਰ ਨੇ ਰੱਖੜੀ ਦੇ ਤਿਉਹਾਰ ਮੌਕੇ ਸੂਬੇ ਦੀਆਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਔਰਤਾਂ ਅਤੇ ਉਨ੍ਹਾਂ ਨਾਲ ਸਫ਼ਰ ਕਰ ਰਹੇ 15 ਸਾਲ ਤੱਕ ਦੇ ਬੱਚਿਆਂ ਲਈ 36 ਘੰਟੇ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਹੈ। ਇਹ ਛੋਟ 27 ਅਗਸਤ 2026 ਨੂੰ ਦੁਪਹਿਰ 12:00 ਵਜੇ ਤੋਂ ਸ਼ੁਰੂ ਹੋ ਕੇ 28 ਅਗਸਤ 2026 ਦੀ ਅੱਧੀ ਰਾਤ (12:00 ਵਜੇ) ਤੱਕ ਲਾਗੂ ਰਹੇਗੀ।

image (2)

ਮੁੱਖ ਵੇਰਵੇ:

  • ਯੋਗ ਯਾਤਰੀ: ਸਾਰੀਆਂ ਔਰਤਾਂ ਅਤੇ ਉਨ੍ਹਾਂ ਨਾਲ ਸਫ਼ਰ ਕਰਨ ਵਾਲੇ 15 ਸਾਲ ਤੱਕ ਦੇ ਬੱਚੇ।

  • ਰੂਟ: ਹਰਿਆਣਾ ਅੰਦਰ ਚੱਲਣ ਵਾਲੀਆਂ ਸਾਧਾਰਨ ਬੱਸਾਂ ਦੇ ਨਾਲ-ਨਾਲ ਚੰਡੀਗੜ੍ਹ ਅਤੇ ਦਿੱਲੀ ਆਉਣ-ਜਾਣ ਵਾਲੀਆਂ ਸਾਧਾਰਨ ਬੱਸਾਂ।

  • ਵਾਧੂ ਬੱਸਾਂ: ਤਿਉਹਾਰੀ ਭੀੜ ਦੇ ਮੱਦੇਨਜ਼ਰ ਸਾਰੇ ਡਿਪੂ ਜੀਐੱਮਜ਼ ਨੂੰ ਲੋੜੀਂਦੀ ਗਿਣਤੀ ਵਿੱਚ ਵਾਧੂ ਬੱਸਾਂ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

  • ਸੁਰੱਖਿਆ ਪ੍ਰਬੰਧ: ਔਰਤਾਂ ਦੀ ਸੁਰੱਖਿਆ ਅਤੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਬੱਸ ਅੱਡਿਆਂ 'ਤੇ ਪੁਲਿਸ ਤਾਇਨਾਤ ਰਹੇਗੀ।

  • ਕਰਮਚਾਰੀਆਂ ਲਈ ਹਦਾਇਤਾਂ: ਰੋਡਵੇਜ਼ ਸਟਾਫ਼ ਨੂੰ ਡਿਊਟੀ ਦੌਰਾਨ ਵਰਦੀ ਪਹਿਨਣ ਅਤੇ ਯਾਤਰੀਆਂ ਨਾਲ ਸਹਿਯੋਗ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ ਹੈ।

image (3)

  • ਰਿਪੋਰਟ: ਇਸ ਯੋਜਨਾ ਦਾ ਲਾਭ ਲੈਣ ਵਾਲੀਆਂ ਔਰਤਾਂ ਅਤੇ ਬੱਚਿਆਂ ਦਾ ਅੰਕੜਾ ਇਕੱਠਾ ਕਰਕੇ 31 ਅਗਸਤ 2026 ਤੱਕ ਹੈੱਡਕੁਆਰਟਰ ਨੂੰ ਭੇਜਣ ਦੇ ਹੁਕਮ ਦਿੱਤੇ ਗਏ ਹਨ।