ਹੜ੍ਹਾਂ ਨੇ ਮਚਾਈ ਹਰ ਪਾਸੇ ਤਬਾਹੀ 20 ਮੌਤਾਂ !100 ਤੋਂ ਵੱਧ ਲਾਪਤਾ ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ ਜਾਣੋ ਆਪਣੇ ਇਲਾਕੇ ਦਾ ਹਾਲ
ਇਨੀਂ ਦਿਨੀ ਮੌਸਮ ਦਾ ਖਰਾਬ ਹਾਲ ਵੱਡੇ ਹਾਦਸਿਆਂ ਤੇ ਜਾਨਾਂ ਜਾਣ ਦਾ ਸਬੱਬ ਬਣਦਾ ਨਜ਼ਰ ਆ ਰਿਹਾ ਹੈ..ਲੋਕਾਂ ਵਿਚਾਲੇ ਅਚਾਨਕ ਆਏ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਘੱਟੋ-ਘੱਟ 20 ਲੋਕਾਂ ਦੀ ਜਾਨ ਚਲੀ ਗਈ ਹੈ, ਜਦੋਂਕਿ 100 ਤੋਂ ਵੱਧ ਹੋਰ ਲਾਪਤਾ ਹੋ ਗਏ। ਦਰਅਸਲ, ਸੋਮਵਾਰ ਨੂੰ ਅਫ਼ਗਾਨਿਸਤਾਨ ਦੇ ਪੂਰਬੀ ਨੂਰੀਸਤਾਨ ਸੂਬੇ ਵਿੱਚ ਭਿਆਨਕ ਹੜ੍ਹਾਂ ਨੇ ਕਹਿਰ ਮਚਾਇਆ ਹੋਇਆ ਹੈ।.png)
ਇਸ ਦੌਰਾਨ ਸਰਕਾਰੀ ਬਖਤਾਰ ਨਿਊਜ਼ ਏਜੰਸੀ ਅਨੁਸਾਰ, ਅਫਗਾਨਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ANDMA) ਨੇ ਰਿਪੋਰਟ ਦਿੱਤੀ ਹੈ ਕਿ ਸੂਬਾਈ ਰਾਜਧਾਨੀ ਪਰੂਨ ਵਿੱਚ 80 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਆਫ਼ਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਖੋਜ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ।
ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ
ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ANDMA ਦੇ ਬੁਲਾਰੇ ਯੂਸਫ਼ ਹਮਦ ਨੇ ਚਿਤਾਵਨੀ ਦਿੱਤੀ ਕਿ ਬਚਾਅ ਟੀਮਾਂ ਮਲਬੇ ਨਾਲ ਭਰੇ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚਣ ਕਾਰਨ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਵਰਤਮਾਨ ਵਿੱਚ ਲਾਪਤਾ ਵਿਅਕਤੀਆਂ ਦੀ ਭਾਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਅਫਗਾਨਿਸਤਾਨ ਦੇ ਆਵਾਜਾਈ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਮੌਸਮ ਏਜੰਸੀ ਨੇ ਭਵਿੱਖਬਾਣੀ ਕੀਤੀ ਹੈ ਕਿ ਅਫਗਾਨਿਸਤਾਨ ਦੇ 34 ਸੂਬਿਆਂ ਵਿੱਚੋਂ 10 ਵਿੱਚ ਬਹੁਤ ਜ਼ਿਆਦਾ ਮੌਸਮੀ ਹਾਲਾਤ ਬਣੇ ਰਹਿਣਗੇ। ਜਿਸ ਵਿੱਚ ਭਾਰੀ ਮੀਂਹ, ਗਰਜ, ਤੇਜ਼ ਹਵਾਵਾਂ ਅਤੇ ਅਚਾਨਕ ਹੜ੍ਹਾਂ ਦਾ ਖ਼ਤਰਾ ਰਹੇਗਾ। ਮੰਤਰਾਲੇ ਨੇ ਲੋਕਾਂ ਨੂੰ ਨਦੀਆਂ ਦੇ ਕਿਨਾਰਿਆਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ।

