ਸਪੀਕਰ ਸੰਧਵਾ ਨੇ ਵੱਖ ਵੱਖ ਪਿੰਡਾਂ ਵਿਚ ਆਯੂਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ ਦਾ ਕੀਤਾ ਉਦਘਾਟਨ
ਕੋਟਕਪੂਰਾ, 28 ਨਵੰਬਰ- ਭਾਰਤ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਇਤਿਹਾਸਕ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਬੀਤੇ ਸ਼ਾਮ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਵਾੜਾ ਦਰਾਕਾ ਅਤੇ ਪਿੰਡ ਵਾਂਦਰ ਜਟਾਣਾ ਬਲਾਕ ਕੋਟਕਪੂਰਾ ਵਿਖੇ ਆਯੂਸ਼ਮਾਨ ਭਾਰਤ ਹੈਲਥ ਐਂਡ ਵੈਲਨੈੱਸ ਸੈਂਟਰ ਦੀ ਉਸਾਰੀ ਦਾ ਉਦਘਾਟਨ ਕੀਤਾ।
ਇਸ ਮੌਕੇ ਸਪੀਕਰ ਸੰਧਵਾਂ ਨੇ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚ ਸਾਰੇ ਨਾਗਰਿਕਾਂ ਲਈ ਬੇਸਿਕ ਤੋਂ ਲੈ ਕੇ ਜਰੂਰਤ ਦੀਆਂ ਸਾਰੀਆਂ ਸਿਹਤ ਸੇਵਾਵਾਂ , ਦਵਾਈਆਂ ਬਿਲਕੁਲ ਮੁਫ਼ਤ ਮਿਲਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਨਾਲ ਸਬੰਧਤ ਜੋ ਸਹੂਲਤਾਂ ਦੀ ਜਰੂਰਤ ਹੈ, ਉਹ ਸਾਰੀਆਂ ਲੋਕਾਂ ਨੂੰ ਇਥੋਂ ਮਿਲਣਗੀਆਂ। ਕਿਸੇ ਨੂੰ ਹੁਣ ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ। ਕੋਈ ਵੀ ਇਨਸਾਨ ਇਲਾਜ ਤੋਂ ਵਾਂਝਾ ਨਹੀਂ ਰਹੇਗਾ। ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਹੈਲਥ ਐਂਡ ਵੈਲਨੈੱਸ ਸੈਂਟਰ ਦੀ ਉਸਾਰੀ ਨਾਲ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਇੱਕ ਛੱਤ ਹੇਠ ਮਿਲਣਗੀਆਂ, ਜਿਸ ਨਾਲ ਗਰੀਬ ਅਤੇ ਆਮ ਵਰਗ ਨੂੰ ਸਭ ਤੋਂ ਵੱਧ ਲਾਭ ਪਹੁੰਚੇਗਾ।
ਇਸ ਮੌਕੇ ਡਾ. ਪੁਖਰਾਜ ਐਮ.ਓ, ਡਾਕਟਰ ਮਨੋਜ ਗਰਗ, ਹਰਜਿੰਦਰ ਕੌਰ ਐਲ.ਐਚ.ਵੀ, ਲਖਵਿੰਦਰ ਕੌਰ ਸੀ.ਐਚ.ਓ, ਸੰਗੀਤਾ ਰਾਣੀ ਏ.ਐਨ.ਐਮ, ਪਰਮਜੀਤ ਕੌਰ ਸਰਪੰਚ, ਅੰਗਰੇਜ ਸਿੰਘ ਸਰਪੰਚ, ਅਮਨਦੀਪ ਕੌਰ ਸੀ.ਐਚ.ਓ ਵੀ ਹਾਜਰ ਸਨ।

