ਸਰਸਾ ਨੰਗਲ ਵਿਖੇ ਬਣੇਗਾ ਫੁੱਟ ਓਵਰ ਬ੍ਰਿਜ਼, ਇਲਾਕਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ- ਹਰਜੋਤ ਬੈਂਸ

ਸਰਸਾ ਨੰਗਲ ਵਿਖੇ ਬਣੇਗਾ ਫੁੱਟ ਓਵਰ ਬ੍ਰਿਜ਼, ਇਲਾਕਾ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ- ਹਰਜੋਤ ਬੈਂਸ

ਭਰਤਗੜ੍ਹ (ਕੀਰਤਪੁਰ ਸਾਹਿਬ) 07 ਅਕਤੂਬਰ ()

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਲਹਿਰ ਚਲਾਈ ਗਈ ਹੈ। ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਲਗਾਤਾਰ ਵੱਡੇ ਪ੍ਰੋਜੈਕਟ ਸੁਰੂ ਕੀਤੇ ਜਾ ਰਹੇ ਹਨ। ਕੰਢੀ ਇਲਾਕੇ ਵਿਚ ਤਿੰਨ ਪੁਲਾਂ ਦਾ ਕੰਮ ਕਰੋੜਾਂ ਦੀ ਲਾਗਤ/ ਸੜਕਾਂ ਦਾ ਕੰਮ ਲਗਭਗ 100 ਕਰੋੜ ਦੀ ਲਾਗਤ ਨਾਲ ਸੁਰੂ ਹੋ ਰਿਹਾ ਹੈ। ਇਸ ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦਿੰਦੇ ਹੋਏ ਅੱਜ ਸਰਸਾ ਨੰਗਲ ਵਿਖੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਨਜ਼ਦੀਕ ਫੁੱਟ ਓਵਰ ਬ੍ਰਿਜ਼ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਦਾ ਕੰਮ ਜਲਦੀ ਮੁਕੰਮਲ ਕਰਕੇ ਇਹ ਪੁਲ ਲੋਕਾਂ ਨੂੰ ਸਮਰਪਿਤ ਹੋਵੇਗਾ।

   ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਅੱਜ 2.10 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਫੁੱਟ ਓਵਰ ਬ੍ਰਿਜ਼ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਕੇਵਲ ਉਹੀ ਨੀਂਹ ਪੱਥਰ ਰੱਖੇ ਜਾ ਰਹੇ ਹਨ, ਜਿਨ੍ਹਾਂ ਵਿਕਾਸ ਦੇ ਕੰਮਾਂ ਦੀਆਂ ਪ੍ਰਵਾਨਗੀਆਂ ਹੋ ਗਈਆਂ ਹਨ, ਟੈਂਡਰ ਪ੍ਰਕਿਰਿਆ ਮੁਕੰਮਲ ਹੈ, ਠੇਕੇਦਾਰਾ ਨੂੰ ਕੰਮ ਅਲਾਂਟ ਹੋ ਚੁੱਕੇ ਹਨ ਅਤੇ ਕੰਮ ਤੁਰੰਤ ਸੁਰੂ ਹੋ ਜਾਣਗੇ।

    ਸ.ਬੈਂਸ ਨੇ ਦੱਸਿਆ ਕਿ ਸਰਸਾ ਨੰਗਲ ਵਿੱਚ ਫੁੱਟ ਓਵਰ ਬ੍ਰਿਜ਼ ਇਲਾਕੇ ਦੇ ਲੋਕਾਂ ਲਈ ਵੱਡੀ ਸੋਗਾਤ ਹੋਵੇਗਾ, ਕਿਉਕਿ ਇਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੇ  ਰਿਹਾਇਸ਼ ਹਾਈਵੇ ਦੇ ਇੱਕ ਪਾਸੇ ਹੈ ਜਦੋਂ ਕਿ ਸਕੂਲ, ਖੇਤ ਤੇ ਹੋਰ ਜਰੂਰੀ ਅਦਾਰੇ ਦੂਸਰੇ ਪਾਸੇ ਹਨ। ਸੜਕ ਉਤੇ ਆਵਾਜਾਈ ਵਧੇਰੇ ਹੋਣ ਕਾਰਨ ਬੱਚਿਆਂ ਦੀ ਬਜੁਰਗਾਂ ਦੀ ਸੁਰੱਖਿਆ ਦੀ ਖਤਰਾ ਬਣਿਆ ਰਹਿੰਦਾ ਹੈ, ਇਸ ਫੁੱਟ ਓਵਰ ਬ੍ਰਿਜ਼ ਦੇ ਨਿਰਮਾਣ ਨਾਲ ਇਹ ਸਮੱਸਿਆ ਜੜ੍ਹ ਤੋ ਖਤਮ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ, ਹਿਮਾਚਲ ਪ੍ਰਦੇਸ਼ ਬਾਰਡਰ ਤੋ ਕੀਰਤਪੁਰ ਸਾਹਿਬ ਤੱਕ ਵਾਇਆ ਨੰਗਲ ਸ੍ਰੀ ਅਨੰਦਪੁਰ ਸਾਹਿਬ ਸੜਕ ਦੀ ਹਾਲਤ ਤਰਸਯੋਗ ਸੀ ਅਤੇ ਵਾਹਨ ਚਾਲਕਾ ਨੂੰ ਬਹੁਤ ਮੁਸ਼ਕਿਲ ਪੇਸ਼ ਆਉਦੀ ਸੀ।

    ਸ.ਬੈਂਸ ਨੇ ਪੁਲ ਬਾਰੇ ਹੋਰ ਵੇਰਵੇ ਦਿੰਦੇ ਹੋਏ ਦੱਸਿਆ ਕਿ ਸਰਸਾ ਨੰਗਲ ਵਿੱਚ ਪਿੰਡ ਦੀ ਭੂਗੋਲਿਕ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਾਂ ਦੀ ਸਹੂਲਤ ਲਈ ਇੱਕ ਪਾਸੇ ਤੋ ਦੂਜੇ ਪਾਸੇ ਆਉਣ ਜਾਣ ਲਈ ਇੱਕ ਅੰਤਰ ਰਾਸ਼ਟਰੀ ਪੱਧਰ ਦਾ ਅਤਿ ਆਧੁਨਿਕ ਫੁੱਟ ਬ੍ਰਿਜ਼ 2.10 ਕਰੋੜ ਦੀ ਲਾਗਤ ਨਾਲ ਤਿਆਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਭਰਤਗੜ੍ਹ ਵਿੱਚ ਨੈਸ਼ਨਲ ਹਾਈਵੇ ਤੇ ਸਰਵਿਸ ਲੇਨ ਬਣਾ ਕੇ ਹਾਦਸਿਆ ਨੂੰ ਰੋਕਿਆ ਜਾ ਰਿਹਾ ਹੈ। ਅਜੋਲੀ ਵਿਖੇ ਸਸਪੈਨਸ਼ਨ ਪੁਲ ਬਣਾਇਆ ਜਾਵੇਗਾਜਿੱਥੋ ਲਾਈਟ ਵਾਹੀਕਲਾਂ ਦੀ ਆਵਾਜਾਈ ਸੁਖਾਲੀ ਹੋ ਜਾਵੇਗੀ। ਸ.ਬੈਂਸ ਨੇ ਕਿਹਾ ਕਿ ਇਹ ਸਮਾਗਮ ਇਲਾਕੇ ਦੇ ਲੋਕਾਂ ਵੱਲੋਂ ਆਯੋਜਿਤ ਕੀਤੇ ਜਾ ਰਹੇ ਹਨਵਿਕਾਸ ਦੇ ਵੱਡੇ ਪ੍ਰੋਜੈਕਟ ਲੰਮੀ ਫਾਈਲ ਪ੍ਰਕਿਰਿਆ ਰਾਹੀ ਲੰਘ ਕੇ ਸੁਰੂ ਹੁੰਦੇ ਹਨ ਤੇ ਹੁਣ ਇੱਕ ਸਾਲ ਵਿਚ ਇਨ੍ਹੇ ਜਿਆਦਾ ਪ੍ਰੋਜੈਕਟ ਸੁਰੂ ਹੋ ਜਾਣਗੇਜਿਸ ਨਾਲ ਇਹ ਇਲਾਕਾ ਪੰਜਾਬ ਦਾ ਨੰਬਰ ਇੱਕ ਬਣ ਜਾਵੇਗਾ। ਅਸੀ ਧਾਰਮਿਕ ਟੂਰੀਜਮ ਨੂੰ ਪ੍ਰਫੁੱਲਿਤ ਕਰਨ ਲਈ ਵਿਆਪਕ ਯੋਜਨਾ ਤਿਆਰ ਕਰ ਰਹੇ ਹਾਂ।

     ਇਸ ਮੌਕੇ ਕਮਿੱਕਰ ਸਿੰਘ ਡਾਢੀ ਹਲਕਾ ਕੋਆਡੀਨੇਟਰ, ਜੁਝਾਰ ਸਿੰਘ ਆਸਪੁਰ ਮੈਂਬਰ ਸੈਣੀ ਵੈਲਫੇਅਰ ਬੋਰਡ, ਪਰਮਿੰਦਰ ਕੌਰ ਬਲਾਕ ਪ੍ਰਧਾਨ, ਸੋਹਣ ਸਿੰਘ, ਲਵਪ੍ਰੀਤ ਵਿੱਕੀ, ਮੋਹਣ ਸਿੰਘ, ਗੁਰਅਵਤਾਰ ਸਿੰਘ, ਗੁਰਮੇਲ ਸਿੰਘ, ਭਜਨ ਸਿੰਘ, ਸਤਨਾਮ ਸਿੰਘ, ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ, ਗੁਰਮੀਤ ਸਿੰਘ  ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।