ਪਰਾਲੀ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਸਬਸਿਡੀ ਤੇ ਖਰੀਦੀਆਂ ਮਸ਼ੀਨਾਂ ਦੀ ਕੀਤੀ ਗਈ ਭੌਤਿਕ ਪੜਤਾਲ

ਪਰਾਲੀ ਪ੍ਰਬੰਧਨ ਲਈ ਕਿਸਾਨਾਂ ਵੱਲੋਂ ਸਬਸਿਡੀ ਤੇ ਖਰੀਦੀਆਂ ਮਸ਼ੀਨਾਂ ਦੀ ਕੀਤੀ ਗਈ ਭੌਤਿਕ ਪੜਤਾਲ

ਅਹਿਮਦਗੜ੍ਹ/ਮਾਲੇਰਕੋਟਲਾ 15 ਅਕਤੂਬਰ

                   ਸਰਕਾਰ ਵੱਲੋਂ ਦਿੱਤੀ ਗਈ ਸਬਸਿਡੀ ਰਾਹੀਂ ਕਿਸਾਨਾਂ ਵੱਲੋਂ ਜ਼ਿਲ੍ਹੇ ਭਰ ਵਿੱਚ ਪਰਾਲੀ ਪ੍ਰਬੰਧਨ ਲਈ ਖਰੀਦੀਆਂ ਗਈਆਂ ਮਸ਼ੀਨਾਂ ਦੀ ਵੱਖ-ਵੱਖ ਬਲਾਕਾਂ ਵਿੱਚ ਫਿਜੀਕਲ ਵੈਰੀਫਿਕੇਸ਼ਨ ਕੀਤੀ ਗਈ। ਇਸ ਭੌਤਿਕ ਪੜਤਾਲ ਮੌਕੇ ਖੇਤੀਬਾੜੀ ਬਲਾਕ ਅਹਿਮਦਗੜ੍ਹ ਦੇ ਪਿੰਡ ਅਖਤਿਆਰਪੁਰ ਵਿਖੇ ਖੇਤੀਬਾੜੀ ਅਫ਼ਸਰ ਡਾ. ਪਰਦੀਪ ਟਿਵਾਣਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਤੀਬਾੜੀ ਵਿਕਾਸ ਅਫ਼ਸਰ ਮਨਿੰਦਰਦੀਪ ਸਿੰਘ ਰੋਮਾਣਾ ਅਤੇ ਏ. ਟੀ. ਐਮ ਗੁਰਵਿੰਦਰ ਸਿੰਘ ਨੇ ਵੈਰੀਫਿਕੇਸ਼ਨ ਦੇ ਕਾਰਜ ਦਾ ਨਿਰੀਖਣ ਕੀਤਾ।

                   ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਾਂ ਲਈ ਇਹਨਾਂ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ। ਉਹਨਾਂ ਨੇ ਇਨਾਂ ਮਸ਼ੀਨਾਂ ਦੀ ਖਰੀਦ ਕਰਨ ਵਾਲੇ ਕਿਸਾਨਾਂ ਨੂੰ ਆਖਿਆ ਕਿ ਉਹ ਆਪਣੀ ਪਰਾਲੀ ਦੀ ਸੰਭਾਲ ਤੋਂ ਬਾਅਦ ਹੋਰ ਕਿਸਾਨਾਂ ਨੂੰ ਵੀ ਇਹ ਮਸ਼ੀਨਾਂ ਕਿਰਾਏ ਤੇ ਉਪਲੱਬਧ ਕਰਾਉਣ ਤਾਂ ਜੋ ਇਹਨਾਂ ਰਾਹੀਂ ਜਿਆਦਾ ਤੋਂ ਜਿਆਦਾ ਪਰਾਲੀ ਦੀ ਸੰਭਾਲ ਹੋ ਸਕੇ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਮਸ਼ੀਨਾਂ ਲੈ ਕੇ ਵੀ ਪਰਾਲੀ ਦਾ ਪ੍ਰਬੰਧਨ ਨਹੀਂ ਕਰਨਗੇ ਉਹਨਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ ।

                    ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਮਨਿੰਦਰਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਨੂੰ ਮਸ਼ੀਨਾਂ ਉਪਲੱਬਧ ਕਰਵਾਈਆਂ ਗਈਆਂ ਹਨ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮਸ਼ੀਨਾਂ ਦੇ ਢੁਕਵੇਂ ਇਸਤੇਮਾਲ ਕਰਨ ਲਈ ਲਗਾਤਾਰ ਤਕਨੀਕੀ ਜਾਣਕਾਰੀ ਦੇ ਰਿਹਾ ਹੈ। ਉਨਾਂ ਨੇ ਦੱਸਿਆ ਕਿ ਵੱਖ ਵੱਖ ਖੇਤੀਬਾੜੀ ਬਲਾਕ ਵਿੱਚ 681 ਮਸ਼ੀਨਾ  ਸਰਕਾਰ ਵਲੋਂ ਸਬਸਿਡੀ ਤੇ ਉਪਲੱਬਧ ਕਰਵਾਈਆ ਗਈਆਂ ਹਨ ।

                   ਉਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਇਹ ਮਸ਼ੀਨਾਂ ਦੇ ਵੇਰਵੇ ਉੰਨਤ ਕਿਸਾਨ ਐੱਪ ਤੇ ਉਪਲੱਬਧ ਹਨ ਅਤੇ ਕਿਸਾਨ ਇਹ ਮਸ਼ੀਨਾਂ ਕਿਰਾਏ ਤੇ ਲੈਣ ਲਈ ਉਨਤ ਕਿਸਾਨ ਮੋਬਾਇਲ ਐਪ ਤੇ ਜਾ ਕੇ ਮਸ਼ੀਨਾਂ ਦੀ ਬੁਕਿੰਗ ਕਰਵਾ ਸਕਦੇ ਹਨ। 

Advertisement

Latest

ਮਾਨ ਸਰਕਾਰ ਲਿਆਏਗੀ ਪੰਜਾਬ ਦੀ ਖੇਤੀ ਵਿੱਚ ਨਵਾਂ ਸਵੇਰਾ: ਅਰਜਨਟੀਨਾ ਨਾਲ ਇਤਿਹਾਸਕ ਸਾਂਝੇਦਾਰੀ ਕਰਕੇ ਖੁੱਲ੍ਹਣਗੇ ਵਿਕਾਸ ਦੇ ਨਵੇਂ ਦਰਵਾਜ਼ੇ
ਦਵਾਈ ਮਾਫੀਆ ਦੀ ਖੈਰ ਨਹੀਂ! ਪੰਜਾਬ ਸਰਕਾਰ ਨੇ ਲਿਆ ਵੱਡਾ ਐਕਸ਼ਨ! ਕੰਪਨੀਆਂ ਖਿਲਾਫ ਸਖ਼ਤ ਕਾਰਵਾਈ ਦਾ ਕੀਤਾ ਐਲਾਨ - ਕੋਲਡਰਿਫ ਸਮੇਤ 8 ਦਵਾਈਆਂ ’ਤੇ ਲਾਇਆ ਬੈਨ
ਮਾਨ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਲਿਆ ਅਹਿਮ ਫੈਂਸਲਾ: ਪੰਜਾਬ ’ਚ ਬਾਹਰੋਂ ਆਉਣ ਵਾਲੇ ਮਾਈਨਿੰਗ ਟਰੱਕਾਂ ’ਤੇ ਲਾਗੂ ਹੋਵੇਗੀ ਐਂਟਰੀ ਫੀਸ, ਮਜ਼ਬੂਤ ਹੋਣਗੀਆਂ ਸਰਹੱਦਾਂ*
ਗੁਰਮੀਤ ਸਿੰਘ ਖੁੱਡੀਆਂ ਨੇ 25 ਵੈਟਰਨਰੀ ਇੰਸਪੈਕਟਰਾਂ ਸਮੇਤ ਕੁੱਲ 28 ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹਥਿਆਰ ਅਤੇ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 10 ਪਿਸਤੌਲਾਂ, 500 ਗ੍ਰਾਮ ਅਫੀਮ ਸਮੇਤ ਤਿੰਨ ਕਾਬੂ