ਲੋਕ ਆਪਣੇ ਆਲੇ ਦੁਆਲੇ ਨੂੰ ਰੱਖਣ ਸਾਫ ਸੁਥਰਾ : ਸਿਹਤ ਅਧਿਕਾਰੀ

ਲੋਕ ਆਪਣੇ ਆਲੇ ਦੁਆਲੇ ਨੂੰ ਰੱਖਣ ਸਾਫ ਸੁਥਰਾ : ਸਿਹਤ ਅਧਿਕਾਰੀ

ਫਾਜ਼ਿਲਕਾ 04 ਸਿਤੰਬਰ :ਸਿਵਲ ਸਰਜਨ (ਵਾਧੂ ਚਾਰਜ) ਡਾ. ਐਡੀਸਨ ਐਰਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ (ਵਾਧੂ ਚਾਰਜ) ਡਾ. ਗੁਰਮੇਜ ਸਿੰਘ, ਡਾ. ਪਵਨਪ੍ਰੀਤ ਸਿੰਘ ਤੇ ਸਕੂਲ ਪ੍ਰਿੰਸੀਪਲ ਅਸ਼ੋਕ ਕੁਮਾਰ ਦੀ ਯੋਗ ਅਗਵਾਈ ਵਿਚ ਜੰਡਵਾਲਾ ਭੀਮੇਸ਼ਾਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਵੱਛ ਭਾਰਤ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ।ਜਾਣਕਾਰੀ ਦਿੰਦਿਆਂ […]

ਫਾਜ਼ਿਲਕਾ 04 ਸਿਤੰਬਰ :
ਸਿਵਲ ਸਰਜਨ (ਵਾਧੂ ਚਾਰਜ) ਡਾ. ਐਡੀਸਨ ਐਰਿਕ ਦੇ ਦਿਸ਼ਾ ਨਿਰਦੇਸ਼ਾਂ ਤੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫਸਰ (ਵਾਧੂ ਚਾਰਜ) ਡਾ. ਗੁਰਮੇਜ ਸਿੰਘ, ਡਾ. ਪਵਨਪ੍ਰੀਤ ਸਿੰਘ ਤੇ ਸਕੂਲ ਪ੍ਰਿੰਸੀਪਲ ਅਸ਼ੋਕ ਕੁਮਾਰ ਦੀ ਯੋਗ ਅਗਵਾਈ ਵਿਚ ਜੰਡਵਾਲਾ ਭੀਮੇਸ਼ਾਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਵੱਛ ਭਾਰਤ ਅਭਿਆਨ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ।
ਜਾਣਕਾਰੀ ਦਿੰਦਿਆਂ ਹੈਲਥ ਵੈਲਨੈਸ ਸੈਂਟਰ ਜੰਡਵਾਲਾ ਭੀਮੇਸ਼ਾਹ ਸ਼ਾਹ ਦੇ ਮਲਟੀਪਰਪਜ਼ ਹੈਲਥ ਵਰਕਰ ਸੁਧੀਰ ਕੁਮਰ ਨੇ ਦੱਸਿਆ ਕਿ
ਅਤੇ ਸਕੂਲ ਦੇ ਸਟਾਫ ਦੇ ਸਹਿਯੋਗ ਨਾਲ ਸਕੂਲ ਸਟਾਫ ਤੇ  ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦੌਰਾਨ ਵਿਦਿਆਰਥੀਆਂ ਵਲੋਂ ਪਿੰਡ ਵਿਚ ਲੋਕਾਂ ਨੂੰ ਸਾਫ ਸਫਾਈ ਰੱਖਣ ਤੇ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦਸਿਆ ਕਿ ਇਸ ਮੌਕੇ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬੱਚਣ ਲਈ ਆਪਣੇ ਆਲੇ ਦੁਆਲੇ ਖੜੇ ਪਾਣੀ ਨੂੰ ਸਾਫ ਕੀਤਾ ਜਾਵੇ, ਘਰਾਂ ਵਿਚ ਛੱਤਾਂ ਤੇ  ਪਏ ਖਾਲੀ ਬਰਤਨਾਂ ਵਿੱਚ ਪਾਣੀ ਨਾ ਭਰਨ ਵਿੱਚ ਦਿੱਤਾ ਜਾਵੇ, ਖੜੇ ਪਾਣੀ ਵਿਚ ਮੱਛਰ ਪੈਦਾ ਹੁੰਦੇ ਹਨ, ਸੋ ਛੱਤਾਂ ਤੇ ਪਏ ਖਾਲੀ ਟਾਇਰਾਂ, ਖਾਲੀ ਭਾਂਡਿਆਂ ਵਿੱਚ ਭਰੇ ਪਾਣੀ ਨੂੰ ਸਮੇਂ ਸਮੇਂ ਤੇ ਸਾਫ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸ਼ੁਕਰਵਾਰ ਨੂੰ ਡਰਾਈ ਡੇ ਫਰਾਈ ਡੇ ਮਨਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਹਾਜਰ ਰਹੇ।

Tags:

Latest

ਆਬਕਾਰੀ ਨੀਤੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਬਾ-ਇੱਜ਼ਤ ਬਰੀ ਹੋਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਵੱਲੋਂ 'ਆਪ' ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ: ਭਗਵੰਤ ਸਿੰਘ ਮਾਨ
ਕਥਿਤ ਸ਼ਰਾਬ ਘੁਟਾਲੇ ਦੇ ਕੇਸ ਵਿੱਚ ਇਨਸਾਫ਼ ਨੇ ਨਿਆਂਪਾਲਿਕਾ ਵਿੱਚ ਆਮ ਆਦਮੀ ਦਾ ਵਿਸ਼ਵਾਸ ਮੁੜ ਬਹਾਲ ਕੀਤਾ: ਬਲਤੇਜ ਪੰਨੂ
ਸੱਚ ਨੇ ਸੌੜੀ ਰਾਜਨੀਤੀ ਨੂੰ ਕੀਤਾ ਦਰਕਿਨਾਰ: ਹਰਜੋਤ ਬੈਂਸ ਨੇ ਅਰਵਿੰਦ ਕੇਜਰੀਵਾਲ ਨੂੰ ਕੇਸ ਵਿਚੋਂ ਬਰੀ ਕਰਨ ਦੇ ਫੈਸਲੇ ਨੂੰ ਲੋਕਤੰਤਰ ਦੀ ਵੱਡੀ ਜਿੱਤ ਦੱਸਿਆ
ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦਾ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਨਦਾਰ ਅਗਾਜ਼
ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਕਲੀਨ ਚਿੱਟ, ਇਮਾਨਦਾਰ ਰਾਜਨੀਤੀ ਦੀ ਜਿੱਤ: ਹਰਦੀਪ ਸਿੰਘ ਮੁੰਡੀਆਂ