ਸਮੈਮ ਸਕੀਮ ਅਧੀਨ ਖੇਤੀਬਾੜੀ ਮਸ਼ੀਨਾਂ ਸਬਸਿਡੀ *ਤੇ ਦੇਣ ਲਈ ਅਰਜੀਆਂ ਦੀ ਮਿਆਦ ਵਿੱਚ 22 ਮਈ ਤੱਕ ਵਾਧਾ : ਮੁੱਖ ਖੇਤੀਬਾੜੀ ਅਫਸਰ

ਸਮੈਮ ਸਕੀਮ ਅਧੀਨ ਖੇਤੀਬਾੜੀ ਮਸ਼ੀਨਾਂ ਸਬਸਿਡੀ *ਤੇ ਦੇਣ ਲਈ ਅਰਜੀਆਂ ਦੀ ਮਿਆਦ ਵਿੱਚ 22 ਮਈ ਤੱਕ ਵਾਧਾ : ਮੁੱਖ ਖੇਤੀਬਾੜੀ ਅਫਸਰ

ਮਾਨਸਾ, 15 ਮਈ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਸਮੈਮ ਸਕੀਮ ਸਾਲ 2025—26 ਦੌਰਾਨ ਖੇਤੀਬਾੜੀ ਮਸ਼ੀਨਾਂ *ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕਿਸਾਨਾਂ ਪਾਸੋਂ ਪੋਰਟਲ ਰਾਹੀ ਦੁਬਾਰਾ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ।ਪੰਜਾਬ ਸਰਕਾਰ ਵੱਲੋਂ ਇਹਨਾਂ ਆਨਲਾਈਨ ਅਰਜੀਆਂ ਨੂੰ ਅਪਲਾਈ ਕਰਨ ਦੀ ਮਿਆਦ ਪਹਿਲਾਂ ਮਿਤੀ 12 ਮਈ 2025 ਤੱਕ ਸੀ ਜੋ ਹੁਣ 22 ਮਈ 2025 ਸ਼ਾਮ 5 ਵਜੇ ਤੱਕ ਵਧਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਬਿਨੈਕਾਰਾਂ ਵੱਲੋਂ ਆਪਣੀਆਂ ਦਰਖ਼ਾਸਤਾਂ ਸਹੀ ਕੈਟਾਗਿਰੀ, ਸਹੀ ਜਾਣਕਾਰੀ ਭਰਕੇ ਅਪਲਾਈ ਕੀਤੀਆ ਜਾਣ ਅਤੇ ਇੰਨਾਂ ਅਰਜੀਆ ਨੂੰ ਵਿਭਾਗ ਦੇ ਪੋਰਟਲ agrimachinerypb.com *ਤੇ ਅਪਲਾਈ ਕੀਤਾ ਜਾ ਸਕਦਾ ਹੈ।ਇਸ ਸਕੀਮ ਦਾ ਲਾਭ ਲੈਣ ਲਈ ਬਿਨੈਕਾਰਾਂ ਵੱਲੋ ਅਪਣੀਆਂ ਦਰਖ਼ਾਸਤਾਂ ਪੋਰਟਲ ਉਪਰ ਦਿੱਤੀਆ ਗਈਆਂ ਸ਼ਰਤਾਂ ਅਨੁਸਾਰ ਹੀ ਅਪਲਾਈ ਕੀਤੀਆ ਜਾਣ।ਇਸ ਸਕੀਮ ਦਾ ਲਾਭ ਲੈਣ ਲਈ ਨਿੱਜੀ ਕਿਸਾਨ/ਕਸਟਮ ਹਾਈਰਿੰਗ ਸੈਂਟਰਾਂ ਵੱਲੋਂ ਨਿਉਮੈਟਿਕ ਪਲਾਂਟਰ, ਰੇਜਡ ਬੈਡ ਪਲਾਂਟਰ, ਪੀ.ਟੀ.ਓ. ਬੰਡ ਫਾਰਮਰ, ਹਾਈ ਕਲੀਸ ਬੂਮ ਸਪਰੇਅਰ, ਨਰਸਰੀ ਸੀਡਰ, ਡੀ.ਐਸ.ਆਰ. ਪੇਡੀ ਟਰਾਂਸਪਲਾਂਟਰ, ਟਰੈਕਟਰ ਉਪਰੇਟਿਡ ਬੂਮ ਸਪਰੇਅਰ, ਲੱਕੀ ਸੀਡਰ ਡਰਿੱਲ ਅਤੇ ਮੈਨੂਅਲ/ਪਾਵਰ ਸਪਰੇਅਰ ਮਸ਼ੀਨਾਂ ਤੋਂ ਇਲਾਵਾ ਪੋਰਟਲ ਦੀ ਸੂਚੀ ਤੇ ਹੋਰ ਉਪਲੱਬਧ ਮਸ਼ੀਨਾਂ ਨੂੰ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਛੋਟੇ/ਸੀਮਾਂਤ/ਕਿਸਾਨ ਔਰਤਾਂ ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ ਸਬਸਿਡੀ ਦੀ ਦਰ 50 ਫੀਸਦੀ ਅਤੇ 5 ਏਕੜ ਤੋਂ ਉਪਰ ਜ਼ਮੀਨ ਵਾਲੇ ਕਿਸਾਨਾਂ ਲਈ ਸਬਸਿਡੀ ਦੀ ਦਰ 40 ਫੀਸਦੀ ਹੋਵੇਗੀ।ਕਸਟਮ ਹਾਈਰਿੰਗ ਸੈਂਟਰ ਜਿੰਨਾਂ ਵਿੱਚ ਸਹਿਕਾਰੀ ਸਭਾਵਾਂ/ਰਜਿਸਟਰਡ ਕਿਸਾਨ ਗਰੁੱਪ/ਐਫ.ਪੀ.ਓ. ਗ੍ਰਾਮ ਪੰਚਾਇਤਾਂ ਹਨ, ਉਹਨਾਂ ਲਈ ਸਬਸਿਡੀ ਦੀ ਦਰ 40 ਫ਼ੀਸਦੀ ਹੋਵੇਗੀ।
ਵਧੇਰੇ ਜਾਣਕਾਰੀ ਲਈ ਸਬੰਧਤ ਦਫਤਰ ਜਿ਼ਲ੍ਹੇ ਦੇ ਬਲਾਕ ਖੇਤੀਬਾੜੀ ਅਫਸਰ ਅਤੇ ਜਿ਼ਲ੍ਹਾ ਪੱਧਰ ਦੇ ਦਫਤਰ, ਮੁੱਖ ਖੇਤੀਬਾੜੀ ਅਫਸਰ ਮਾਨਸਾ ਵਿਖੇ ਇੰਜੀਨੀਅਰ ਸ਼ਾਖਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Tags: