ਲੋਕਾਂ ਨੂੰ ਯੋਗਾ ਨਾਲ ਮਿਲ ਰਿਹਾ ਸਰੀਰਕ ਤੇ ਮਾਨਸਿਕ ਸਿਹਤ ਲਾਭ
ਮਾਹਿਲਪੁਰ ‘ਚ ਰੋਜ਼ਾਨਾ ਤੌਰ 'ਤੇ ਲੱਗ ਰਹੀਆਂ ਹਨ ਯੋਗ ਕਲਾਸਾਂ
ਹੁਸ਼ਿਆਰਪੁਰ, 15 ਮਈ: ‘ਸੀ.ਐਮ.ਦੀ ਯੋਗਸ਼ਾਲਾ’ ਤਹਿਤ’ ਮਾਹਿਲਪੁਰ ਬਲਾਕ ਵਿਚ ਦੋ ਯੋਗਾ ਇੰਸਟ੍ਰਕਟਰ ਸਵੇਰੇ 4:30 ਵਜੇ ਤੋਂ ਸ਼ਾਮ 7:30 ਵਜੇ ਤੱਕ ਯੋਗਾ ਕਲਾਸਾਂ ਦਾ ਆਯੋਜਨ ਕਰ ਰਹੇ ਹਨ, ਜਿਸ ਨਾਲ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਲਾਭ ਮਿਲ ਰਿਹਾ ਹੈ। ਜ਼ਿਲ੍ਹਾ ਕੋਆਰਡੀਨੇਟਰ ਮਾਧਵੀ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 5 ਵਿੱਚ ਸੁਨੀਤਾ ਕਰਨਵਾਲ ਦੇ ਗੋਡਿਆਂ ਦੇ ਜੋੜ 100 ਫੀਸਦੀ ਤੋਂ ਘੱਟ ਕੇ 20 ਫੀਸਦੀ ਹੋ ਗਏ ਹਨ ਅਤੇ ਉਸਦੀ ਸਰਵਾਈਕਲ ਸਮੱਸਿਆ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਅਨੀਤਾ ਦੀ ਟੁੱਟਦੀ ਹੋਈ ਆਵਾਜ਼ ਹੁਣ ਆਮ ਹੋ ਗਈ। ਆਂਗਣਵਾੜੀ ਕੇਂਦਰ ਵਿੱਚ ਸੰਤੋਸ਼ ਸੈਣੀ ਨੂੰ ਪਿੱਠ ਦੇ ਦਰਦ ਤੋਂ ਰਾਹਤ ਮਿਲੀ ਅਤੇ ਉਸਨੇ 8 ਕਿਲੋ ਭਾਰ ਘਟਾਇਆ। ਹਵੇਲੀ ਪਿੰਡ ਦਾ ਕਰਨ, ਜੋ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ, ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਬਘੌਰਾ ਰੋਡ, ਵਾਰਡ ਨੰਬਰ 13 ਵਿੱਚ ਰਾਣੀ ਦੇਵੀ ਅਤੇ ਸਿਮਰਨ ਦੀਆਂ ਅੱਖਾਂ ਵਿੱਚੋਂ ਪਾਣੀ ਆਉਣ ਦੀ ਸਮੱਸਿਆ ਠੀਕ ਹੋ ਗਈ, ਜਦਕਿ ਮਨੀਸ਼ਾ ਰਾਣੀ ਨੇ 3 ਕਿਲੋ ਭਾਰ ਘਟਾਇਆ।
ਉਨ੍ਹਾਂ ਦੱਸਿਆ ਕਿ ਮਾਹਿਲਪੁਰ ਬਲਾਕ ਵਿੱਚ ਵੱਖ-ਵੱਖ ਥਾਵਾਂ 'ਤੇ ਯੋਗਾ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਗਰਲਜ਼ ਸਕੂਲ ਦੇ ਸਾਹਮਣੇ ਸਵੇਰੇ 6:30-7:30 , ਬਗੀਚੀ ਮੁਹੱਲਾ ਵਿੱਚ ਸਵੇਰੇ 4:30-5:30 , ਵਿਸ਼ਵਕਰਮਾ ਮੰਦਰ ਵਿੱਚ ਸਵੇਰੇ 9:30-10:30 ਵਜੇ, ਆਂਗਣਵਾੜੀ ਕੇਂਦਰ ਵਿੱਚ ਸਵੇਰੇ 9:00-10:00 ਵਜੇ, ਬਘੌਰਾ ਰੋਡ, ਵਾਰਡ ਨੰਬਰ 11 ਵਿਖੇ ਸ਼ਾਮ 6:15-7:15 , ਬਾਪੂ ਗੰਗਾ ਦਾਸ ਜੀ ਮੰਦਰ ਵਿੱਚ ਸ਼ਾਮ 5:00-6:00 , ਟੂਟੋ ਮਜ਼ਾਰਾ ਵਿੱਚ ਸਵੇਰੇ 8:00-9:00 , ਮਾਨਵ ਕੇਂਦਰ ਵਿੱਚ ਸਵੇਰੇ 5:35-6:35 ਤੋਂ ਇਲਾਵਾ ਹੋਰ ਸਥਾਨਾਂ ‘ਤੇ ਵੀ ਯੋਗ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ ਕਲਸਾਾਂ ਵਿਚ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਿਹਤ ਵਿਚ ਕਾਫੀ ਸੁਧਾਰ ਮਿਲ ਰਿਹਾ ਹੈ।
Related Posts
Advertisement
