ਨਸ਼ਾ ਮੁਕਤੀ ਮੁੜ-ਵਸੇਬਾ ਕੇੰਦਰ ਵਿਖੇ 'ਯੂਥ ਅਗੇਂਸਟ ਡਰੱਗਸ' ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ

ਨਸ਼ਾ ਮੁਕਤੀ ਮੁੜ-ਵਸੇਬਾ ਕੇੰਦਰ ਵਿਖੇ 'ਯੂਥ ਅਗੇਂਸਟ ਡਰੱਗਸ' ਵਿਸ਼ੇ ’ਤੇ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ, 21 ਦਸੰਬਰ :
    ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਰਾਜਿੰਦਰ ਅਗਰਵਾਲ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੈਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਨੀਰਜ ਗੋਇਲ ਵੱਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਨੁਸਾਰ 'ਯੁੱਧ ਅਗੇਂਸਟ ਡਰੱਗਜ਼' ਤਹਿਤ ਅੱਜ ਜ਼ਿਲ੍ਹਾ ਨਸ਼ਾ ਮੁਕਤੀ ਮੁੜ-ਵਸੇਬਾ ਕੇੰਦਰ ਹੁਸ਼ਿਆਰਪੁਰ ਵਿਖ਼ੇ ਕੇਂਦਰ ਦੇ ਕਾਊਂਸਲਰ ਪ੍ਰਸ਼ਾਂਤ ਆਦਿਆ ਦੀ ਹਾਜ਼ਰੀ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਤੋਂ ਐਡਵੋਕੇਟ ਰੁਪਿਕਾ ਠਾਕੁਰ ਅਸਿਸਟੈਂਟ ਲੀਗਲ ਏਡ ਡਿਫੈਂਸ ਕਾਉੰਸਿਲ,ਐਡਵੋਕੇਟ ਨਿਹਾਰਿਕਾ ਅਸਿਸਟੈਂਟ ਲੀਗਲ ਡਿਫੈਂਸ ਕਾਉੰਸਿਲ ਵੱਲੋਂ ਮਰੀਜ਼ਾਂ ਨੂੰ ਨਸ਼ਾਖ਼ੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
     ਇਸ ਮੌਕੇ ਐਡਵੋਕੇਟ ਰੁਪਿਕਾ ਠਾਕੁਰ ਨੇ ਕਿਹਾ ਕਿ ਨਸ਼ਾਖ਼ੋਰੀ ਨਾਲ ਗ੍ਰਹਿਸਥੀ ਵਿਅਕਤੀ ਆਪਣੀ ਸਰੀਰਕ, ਮਾਨਸਿਕ, ਆਰਥਿਕ, ਸਮਾਜਿਕ ਸ਼ਕਤੀ ਗੁਆ ਬੈਠਦਾ ਹੈ। ਇਸ ਲਈ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ।
    ਇਸ ਮੌਕੇ ਐਡਵੋਕੇਟ ਨਿਹਾਰਿਕਾ ਨੇ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਬਦਲਣ, ਆਪਣੇ ਸਕਿੱਲ ਨੂੰ ਬਾਹਰ ਕੱਢਣ,  ਨਸ਼ਿਆਂ ਤੋਂ ਦੂਰ ਰਹਿਣ ਅਤੇ ਨਵੀਂ ਸੋਚ- ਨਵੀਂ ਵਿਚਾਰਧਾਰਾ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਮੌਕੇ ਐਡਵੋਕੇਟਾਂ ਵੱਲੋਂ 10-15 ਮਰੀਜ਼ਾਂ ਨਾਲ ਵਿਅਕਤੀਗਤ ਕਾਊਂਸਲਿੰਗ ਵੀਂ ਕੀਤੀ ਗਈ। ਇਸ ਮੌਕੇ ਨਸ਼ੇ ਤੋਂ ਦੂਰ ਰਹਿਣ ਦੀ ਸਹੁੰ ਵੀਂ ਚੁਕਾਈ ਗਈ। ਇਸ ਦੌਰਾਨ ਵਿਸ਼ਾਲ ਠਾਕੁਰ ਸਟਾਫ਼ ਨਰਸ ਤੇ ਮਰੀਜ਼ ਹਾਜ਼ਰ ਸਨ।