ਬਲਾਕਬਸਟਰ ਟ੍ਰੇਲਰ ਤੋਂ ਬਾਅਦ, "ਬੜਾ ਕਰਾਰਾ ਪੂਦਣਾ" ਦੀ ਟੀਮ ਨੇ ਲੁਧਿਆਣਾ ‘ਚ ਜਮਾਇਆ ਮਾਹੌਲ!
ਲੁਧਿਆਣਾ, 30 ਅਕਤੂਬਰ 2025 : ਟ੍ਰੇਲਰ ਅਤੇ ਮੋਹਾਲੀ ਵਿੱਚ ਲਾਂਚ ਹੋਏ ਟਾਈਟਲ ਟ੍ਰੈਕ ਨੂੰ ਮਿਲੇ ਜ਼ਬਰਦਸਤ ਪਿਆਰ ਤੋਂ ਬਾਅਦ, ਫਿਲਮ "ਬੜਾ ਕਰਾਰਾ ਪੂਦਣਾ" ਦੀ ਟੀਮ ਆਪਣੀ ਪ੍ਰਮੋਸ਼ਨਲ ਯਾਤਰਾ ਜਾਰੀ ਰੱਖਦਿਆਂ ਲੁਧਿਆਣਾ ਪਹੁੰਚੀ, ਜਿੱਥੇ ਇੱਕ ਸ਼ਾਨਦਾਰ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ‘ਤੇ ਫਿਲਮ ਦੀ ਟੀਮ — ਉਪਾਸਨਾ ਸਿੰਘ, ਸ਼ੀਬਾ, ਮੰਨਤ ਸਿੰਘ ਅਤੇ ਨਾਲ ਹੀ ਪ੍ਰੋਡਿਊਸਰ ਮਾਧੁਰੀ ਵਿਸ਼ਵਾਸ ਭੋਸਲੇ ਸ਼ਾਮਲ ਹੋਏ। ਚੰਡੀਗੜ੍ਹ ਵਿੱਚ ਹੋਈ ਸਫਲ ਪ੍ਰਮੋਸ਼ਨਲ ਮੀਟ ਤੋਂ ਬਾਅਦ, ਲੁਧਿਆਣਾ ਦਾ ਇਹ ਪ੍ਰੋਗਰਾਮ ਫਿਲਮ ਦੇ ਪ੍ਰਮੋਸ਼ਨਜ਼ ਦਾ ਇੱਕ ਹੋਰ ਮਹੱਤਵਪੂਰਨ ਹਿੱਸਾ ਬਣਿਆ, ਜਿੱਥੇ ਦਰਸ਼ਕਾਂ ਵੱਲੋਂ ਟੀਮ ਨੂੰ ਬੇਹਦ ਪਿਆਰ ਅਤੇ ਸਹਿਯੋਗ ਮਿਲਿਆ।
ਕਹਾਣੀ ਛੇ ਵਿਛੜੀਆਂ ਭੈਣਾਂ ਦੀ ਹੈ ਜੋ ਕਿਸਮਤ ਦੇ ਕਾਰਨ ਦੁਬਾਰਾ ਇਕੱਠੀਆਂ ਹੁੰਦੀਆਂ ਹਨ, ਜਦੋਂ ਉਹਨਾਂ ਨੂੰ ਇਕ ਅਚਾਨਕ ਹੋਏ ਗਿੱਧਾ ਮੁਕਾਬਲੇ ਵਿੱਚ ਹਿੱਸਾ ਲੈਣਾ ਪੈਂਦਾ ਹੈ। ਜੋ ਸ਼ੁਰੂ ਵਿੱਚ ਸਿਰਫ਼ ਯਾਦਾਂ ਦਾ ਮਿਲਾਪ ਹੁੰਦਾ ਹੈ, ਉਹ ਅੱਗੇ ਚੱਲ ਕੇ ਆਪਣੀ-ਆਪਣੀ ਜ਼ਿੰਦਗੀ ਦੀਆਂ ਤਕਲੀਫ਼ਾਂ ਨਾਲ ਮੁਕਾਬਲਾ ਕਰਨ, ਟੁੱਟੇ ਰਿਸ਼ਤਿਆਂ ਨੂੰ ਜੋੜਨ ਅਤੇ ਇਕ-ਦੂਜੇ ਵਿੱਚ ਤਾਕਤ ਲੱਭਣ ਦਾ ਸਫ਼ਰ ਬਣ ਜਾਂਦਾ ਹੈ।
7 ਨਵੰਬਰ 2025 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋ ਰਹੀ, "ਬੜਾ ਕਰਾਰਾ ਪੂਦਣਾ" ਦਰਸ਼ਕਾਂ ਲਈ ਹਾਸੇ, ਭਾਵਨਾਵਾਂ ਅਤੇ ਪੰਜਾਬੀ ਸਭਿਆਚਾਰ ਨਾਲ ਭਰਪੂਰ ਇੱਕ ਸੁਹਣਾ ਸਿਨੇਮਾਈ ਅਨੁਭਵ ਲਿਆਉਣ ਜਾ ਰਹੀ ਹੈ।





