ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਾਂਚ ਅਨੁਸਾਰ ਸਤਲੁਜ ‘ਚ ਮੱਛੀਆਂ ਦੇ ਮਰਨ ਪਿੱਛੇ ਉਦਯੋਗਿਕ ਪ੍ਰਦੂਸ਼ਣ ਦੀ ਕੋਈ ਭੂਮਿਕਾ ਨਹੀਂ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਾਂਚ ਅਨੁਸਾਰ ਸਤਲੁਜ ‘ਚ ਮੱਛੀਆਂ ਦੇ ਮਰਨ ਪਿੱਛੇ ਉਦਯੋਗਿਕ ਪ੍ਰਦੂਸ਼ਣ ਦੀ ਕੋਈ ਭੂਮਿਕਾ ਨਹੀਂ

ਚੰਡੀਗੜ੍ਹ, 24 ਅਪ੍ਰੈਲ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹਰੀਕੇ ਹੈੱਡ ਵਰਕਸ ਨੇੜੇ ਸਤਲੁਜ ਦਰਿਆ ‘ਚ ਮੱਛੀਆਂ ਦੇ ਮਰਨ ਸਬੰਧੀ ਰਿਪੋਰਟ ਕੀਤੇ ਗਏ ਮਾਮਲੇ ਵਿੱਚ ਵਿਸਤ੍ਰਿਤ ਫੀਲਡ ਜਾਂਚ ਪੂਰੀ ਕਰ ਲਈ ਹੈ। ਜਾਂਚ ਤੋਂ ਪਤਾ ਚੱਲਦਾ ਹੈ ਕਿ ਵਿਸ਼ਲੇਸ਼ਿਤ ਮਾਪਦੰਡਾਂ ਦੇ ਆਧਾਰ 'ਤੇ ਦਰਿਆ ਦੇ ਹਿੱਸੇ, ਜਿਥੋਂ ਨਮੂਨੇ ਲਏ ਗਏ ਸਨ, ਵਿੱਚ ਉਦਯੋਗਿਕ ਪ੍ਰਦੂਸ਼ਣ ਦਾ ਕੋਈ ਜ਼ਹਿਰੀਲਾ ਤੱਤ ਨਹੀਂ ਪਾਇਆ ਗਿਆ।

ਬੋਰਡ ਨੂੰ ਪਿਛਲੇ ਦਿਨੀਂ 3 ਅਪ੍ਰੈਲ ਨੂੰ ਇੱਕ ਵੀਡੀਓ ਪ੍ਰਾਪਤ ਹੋਈ ਸੀ, ਜਿਸ ਵਿੱਚ ਮਰੀਆਂ ਮੱਛੀਆਂ ਦਿਖਾਈ ਦੇ ਰਹੀਆਂ ਸਨ। ਪੀ.ਪੀ.ਸੀ.ਬੀ. ਦੀ ਇੱਕ ਟੀਮ ਨੇ ਅਗਲੇ ਹੀ ਦਿਨ ਵਿਗਿਆਨਕ ਸਟਾਫ਼ ਅਤੇ ਮੱਛੀ ਪਾਲਣ ਵਿਭਾਗ ਦੇ ਨਾਲ ਪਿੰਡ ਗੱਟਾ ਬਾਦਸ਼ਾਹ/ਦੀਨੇਕੇ ਦੇ ਨੇੜੇ ਹਰੀਕੇ ਹੈੱਡ ਵਰਕਸ ਦੇ ਆਲੇ-ਦੁਆਲੇ ਸਾਈਟ ਦਾ ਪਤਾ ਲਗਾਇਆ। ਫੀਲਡ ਨਿਰੀਖਣਾਂ ਨੇ ਹਰੀਕੇ ਹੈੱਡ ਵਰਕਸ ਦੀ ਡਾਊਨਸਟ੍ਰੀਮ ਦੀਆਂ ਕਈ ਥਾਵਾਂ 'ਤੇ ਖਾਸ ਕਰਕੇ ਫਿਸ਼ ਲੈਡਰ ਦੇ ਨੇੜੇ ਅਤੇ ਬੈਰਾਜ ਦੇ ਖਾਸ ਗੇਟਾਂ ਦੇ ਅੰਦਰ, ਮਰੀਆਂ ਮੱਛੀਆਂ ਦੀ ਮੌਜੂਦਗੀ; ਅਤੇ ਅੱਪਸਟ੍ਰੀਮ ‘ਚ ਕੋਈ ਮਰੀ ਮੱਛੀ ਨਾ ਹੋਣ ਦੀ ਪੁਸ਼ਟੀ ਕੀਤੀ।

ਮੁੱਢਲੇ ਟੈਸਟਿੰਗ ਨਤੀਜੇ ਆਮ ਆਕਸੀਜਨ ਅਤੇ ਐਸਿਡਿਟੀ ਪੱਧਰ ਦਿਖਾਉਂਦੇ ਹਨ, ਜੋ ਜਲ-ਜੀਵਨ ਲਈ ਢੁਕਵਾਂ ਹੈ। ਨਮੂਨੇ ਦੇ ਨਤੀਜਿਆਂ ਵਿੱਚ ਕੋਈ ਗੰਭੀਰ ਜ਼ਹਿਰੀਲਾਪਣ ਨਹੀਂ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਮੱਛੀਆਂ ਕਿਸੇ ਵੀ ਉਦਯੋਗਿਕ ਪ੍ਰਦੂਸ਼ਣ ਕਾਰਨ ਨਹੀਂ ਮਰੀਆਂ।

ਡਿਸੌਲਵਡ ਆਕਸੀਜਨ ਪੱਧਰ ਮੁੱਖ ਤੌਰ 'ਤੇ 6.2–7.7 ਮਿਲੀਗ੍ਰਾਮ/ਲੀਟਰ ਦੇ ਦਰਮਿਆਨ ਸੀ, ਜੋ ਜਲ-ਜੀਵਨ ਲਈ ਢੁਕਵਾਂ ਹੈ।

ਪੀ.ਐਚ. ਪੱਧਰ 6.8 ਤੋਂ 7.5 ਤੱਕ ਸਵੀਕਾਰਯੋਗ ਸੀਮਾਵਾਂ ਦੇ ਅੰਦਰ ਸੀ।

ਭਾਰੀ ਧਾਤਾਂ, ਟਰੇਸ ਐਲੀਮੈਂਟਸ ਅਤੇ ਕੀਟਨਾਸ਼ਕਾਂ ਦਾ ਵਿਸ਼ਲੇਸ਼ਣ ਵੀ ਨਿਰਧਾਰਤ ਸੀਮਾਵਾਂ ਦੇ ਅੰਦਰ ਪਾਇਆ ਗਿਆ।

ਮੱਛੀ ਪਾਲਣ ਵਿਭਾਗ ਦੁਆਰਾ ਇਕੱਠੇ ਕੀਤੇ ਗਏ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਜਾਂਚੇ  ਗਏ ਮੱਛੀ ਦੇ ਨਮੂਨੇ ਵੀ ਡੀ-ਕੰਪੋਜਿਸ਼ਨ ਦੇ ਅਗਲੇ ਪੜਾਅ ‘ਚ ਹੋਣ ਕਾਰਨ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ।

ਪਿਛਲਾ ਇਤਿਹਾਸ ਦੱਸਦਾ ਹੈ ਕਿ ਪ੍ਰਜਨਨ ਸੀਜ਼ਨ ਯਾਨੀ ਅਪ੍ਰੈਲ ਅਤੇ ਮਈ ਦੌਰਾਨ ਮੱਛੀਆਂ ਦੀ ਮੌਤ ਦਾ ਵਰਤਾਰਾ ਆਮ ਹੁੰਦਾ ਹੈ।

ਦੱਸਣਯੋਗ ਹੈ ਕਿ ਸਤਲੁਜ ਵਿੱਚ ਮੱਛੀਆਂ ਦੀ ਮੌਤ ਦੇ ਕਿਸੇ ਵੀ ਸਥਾਨਕ ਜਾਂ ਹੋਰ ਕਾਰਨਾਂ ਦਾ ਪਤਾ ਲਗਾਉਣ ਲਈ ਬੋਰਡ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

Latest

ਜਦੋਂ ਤੋਂ ਬੇਅਦਬੀ ਵਿਰੋਧੀ ਕਾਨੂੰਨ ਬਣਿਆ ਹੈ, ਭਾਜਪਾ ਮੈਨੂੰ ਕਮਜ਼ੋਰ ਅਤੇ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਆਪ' ਆਗੂਆਂ ਦੇ ਘਰਾਂ 'ਤੇ ਈਡੀ-ਸੀਬੀਆਈ ਦੀਆਂ ਰੇਡਾਂ ਕਰਵਾ ਕੇ ਅਮਿਤ ਸ਼ਾਹ ਪਾਰਟੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ: ਮੀਤ ਹੇਅਰ
ਭਗਵੰਤ ਸਿੰਘ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹੇਠ ਨਕਦ-ਰਹਿਤ ਇਲਾਜ, ਨਿਊਰੋਲੋਜੀਕਲ ਐਮਰਜੈਂਸੀ ਦੌਰਾਨ ਤੁਰੰਤ ਸਿਹਤ ਸਹੂਲਤਾਂ ਬਣਾ ਰਿਹੈ ਯਕੀਨੀ; ਜਿੱਥੇ ਜੀਵਨ ਬਚਾਉਣ ਲਈ ਮਿੰਟ-ਮਿੰਟ ਹੁੰਦੈ ਸਹਾਈ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਾਂਚ ਅਨੁਸਾਰ ਸਤਲੁਜ ‘ਚ ਮੱਛੀਆਂ ਦੇ ਮਰਨ ਪਿੱਛੇ ਉਦਯੋਗਿਕ ਪ੍ਰਦੂਸ਼ਣ ਦੀ ਕੋਈ ਭੂਮਿਕਾ ਨਹੀਂ
ਪੰਜਾਬ ਨੇ ਲਗਾਤਾਰ ਚੌਥੇ ਸਫਲ ਸੀਜ਼ਨ 'ਚ ਨਾਲੋ-ਨਾਲ ਖ਼ਰੀਦ ਤੇ ਅਦਾਇਗੀ ਯਕੀਨੀ ਬਣਾਈ - ਲਾਲ ਚੰਦ ਕਟਾਰੂਚੱਕ