ਤਰੁਣ ਚੁੱਘ ਸਣੇ ਇਨ੍ਹਾਂ 7 ਆਗੂਆਂ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ
ਤਰੁਣ ਚੁੱਘ, ਡਾ. ਅਲਕਾ ਸਿੰਘ, ਸ਼੍ਰੀ ਜਤਿੰਦਰ ਮੇਘਜੀਭਾਈ ਕੰਜਾਰੀਆ, ਸ਼੍ਰੀ ਰਾਜੇਂਦਰ ਹੀਰਾਲਾਲ ਜੈਨ, ਸ਼੍ਰੀ ਐਮ. ਨਾਗਰਾਜਾ ਅਤੇ ਸ਼੍ਰੀਮਤੀ ਅਧਿਕਾਰਿਮਾਯੁਮ ਸ਼ਾਰਦਾ ਦੇਵੀ ਵੱਲੋਂ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਗਈ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ 8 ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ।

ਦੱਸ ਦੇਈਏ ਕਿ ਰਾਜ ਸਭਾ ਦੇ 8 ਨਵੇਂ ਚੁਣੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਉੱਚ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਇਨ੍ਹਾਂ 'ਚ ਭਾਜਪਾ ਨੇਤਾ ਤਰੁਣ ਚੁੱਘ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਾਮਲ ਹਨ। ਰਾਜ ਸਭਾ ਦੇ ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਨਵੇਂ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ, ਜਿੱਥੇ ਖੜਗੇ ਨੇ ਰਾਧਾਕ੍ਰਿਸ਼ਨਨ ਦੇ ਚੈਂਬਰ 'ਚ ਵੱਖ ਤੋਂ ਸਹੁੰ ਚੁੱਕੀ, ਉੱਥੇ ਹੀ ਬਾਕੀ 7 ਮੈਂਬਰਾਂ ਨੇ ਰਾਜ ਸਭਾ 'ਚ ਸਹੁੰ ਚੁੱਕੀ।
ਇਸਦੇ ਨਾਲ ਹੀ ਦੱਸ ਦੇਈਏ ਕਿ ਖੜਗੇ ਅਤੇ ਚੁੱਘ ਤੋਂ ਇਲਾਵਾ 6 ਹੋਰ ਨਵੇਂ ਮੈਂਬਰਾਂ 'ਚ ਜਿਤੇਂਦਰ ਮੇਘਜੀਭਾਈ ਕੰਜਾਰੀਆ ਅਤੇ ਮਾਨਸਿੰਘ ਮੇਰਮਨ ਪਰਮਾਰ (ਗੁਜਰਾਤ), ਐੱਮ ਨਾਗਰਾਜਾ (ਕਰਨਾਟਕ), ਰਾਜੇਂਦਰ ਹੀਰਾਲਾਲ ਜੈਨ (ਮਹਾਰਾਸ਼ਟਰ), ਅਧਿਕਾਰਿਮਯੁਮ ਸ਼ਾਰਦਾ ਦੇਵੀ (ਮਣੀਪੁਰ) ਅਤੇ ਅਲਕਾ ਸਿੰਘ (ਰਾਜਸਥਾਨ) ਸ਼ਾਮਲ ਸਨ।
ਸਹੁੰ ਚੁੱਕ ਸਮਾਰੋਹ ਦੌਰਾਨ ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼, ਸਦਨ ਦੇ ਨੇਤਾ ਜੇ.ਪੀ. ਨੱਢਾ, ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਮੌਜੂਦ ਸਨ। ਉਹ ਸਪੀਕਰ ਦੇ ਕਮਰੇ ਅਤੇ ਸਦਨ, ਦੋਵੇਂ ਥਾਵਾਂ 'ਤੇ ਮੌਜੂਦ ਰਹੇ। ਖੜਗੇ ਨੇ ਹੱਥ 'ਚ ਸੰਵਿਧਾਨ ਦੀ ਕਾਪੀ ਲੈ ਕੇ ਹਿੰਦੀ 'ਚ ਸਹੁੰ ਚੁੱਕੀ। ਸਹੁੰ ਚੁੱਕਣ ਦੌਰਾਨ ਕਾਂਗਰਸ ਸੰਸਦੀ ਦਲ ਦੀ ਮੈਂਬਰ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਮੌਜੂਦ ਸਨ। ਰਾਧਾਕ੍ਰਿਸ਼ਨਨ ਨੇ ਨਵੇਂ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਦਨ 'ਚ ਉਨ੍ਹਾਂ ਦਾ ਸਵਾਗਤ ਕੀਤਾ

