72 ਸਾਲਾ ਅਮਰੀਕਾ ਸਿਟੀਜਨ ਔਰਤ ਦਾ ਲੁਧਿਆਣਾ ਦੇ ਕਿਲਾ ਰਾਏਪੁਰ ਚ ਕਤਲ, ਲਾਸ਼ ਸਾੜੀ, ਦੋਸ਼ੀ ਗ੍ਰਿਫਤਾਰ
ਡੇਹਲੋਂ, 17 ਸਤੰਬਰ (ਦਾਰਾ ਘਵੱਦੀ) : ਲਾਗਲੇ ਪਿੰਡ ਕਿਲ੍ਹਾ ਰਾਏਪੁਰ ਦੇ ਇਕ ਘਰ ਅੰਦਰ ਕੀਰਬ ਦੋ ਮਹੀਨੇ ਪਹਿਲਾਂ ਅਮਰੀਕਾ ਦੇ ਸੀਐਟਲ ਸ਼ਹਿਰ ਤੋਂ ਆਈ 72 ਸਾਲ ਦੀ ਐਨ.ਆਰ.ਆਈ ਔਰਤ ਨੂੰ ਕਤਲ ਕਰ ਕੇ ਲਾਸ਼ ਸਾੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਤਲ ਦੇ ਮੁੱਖ ਮੁਲਜ਼ਮ ਦੀ ਪਛਾਣ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵਸਦੇ ਐੱਨ.ਆਰ.ਆਈ. ਚਰਨਜੀਤ ਸਿੰਘ ਗਰੇਵਾਲ ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਕਤਲ ਦੀ ਸਾਜ਼ਸ਼ ਘੜੀ ਸੀ।
ਕਤਲ ਦੇ ਮੁਲਜ਼ਮ ਦੀ ਪਛਾਣ ਸੁਖਜੀਤ ਸਿੰਘ ਸੋਨੂੰ ਵਾਸੀ ਮੱਲਾ ਪੱਤੀ ਪਿੰਡ ਕਿਲ੍ਹਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ, ਜਿਸ ਨੇ ਚਰਨਜੀਤ ਸਿੰਘ ਗਰੇਵਾਲ ਵਲੋਂ ਘੜੀ ਸਾਜਸ਼ ਅਨੁਸਾਰ ਕਤਲ ਕਰਨਾ ਕਬੂਲਿਆ ਹੈ। ਸੁਖਜੀਤ ਸਿੰਘ ਸੋਨੂੰ ਨੇ ਪੁਲਿਸ ਦੀ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਮ੍ਰਿਤਕਾ ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰਨ ਲਈ ਉਸ ਨੂੰ ਪੰਜਾਹ ਲੱਖ ਰੁਪਏ ਨਕਦ ਅਦਾ ਕੀਤੇ ਜਾਣੇ ਸਨ। ਮ੍ਰਿਤਕਾ ਦੀ ਅਮਰੀਕਾ ਰਹਿੰਦੀ ਭੈਣ ਕਮਲ ਕੌਰ ਖਹਿਰਾ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸੋਨੂੰ ਦੇ ਭਰਾ ਅਤੇ ਚਰਨਜੀਤ ਸਿੰਘ ਗਰੇਵਾਲ ਨੂੰ ਤੁਰਤ ਗ੍ਰਿਫ਼ਤਾਰ ਕਰ ਕੇ ਰੁਪਿੰਦਰ ਕੌਰ ਦੀ ਲਾਸ਼ ਬਰਾਮਦ ਕਰਵਾਈ ਜਾਵੇ।
ਕਮਲ ਕੌਰ ਖਹਿਰਾ ਨੇ ਦਸਿਆ ਕਿ ਚਰਨਜੀਤ ਸਿੰਘ ਗਰੇਵਾਲ ਨੇ ਰੁਪਿੰਦਰ ਕੌਰ ਪੰਧੇਰ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਕਿਲ੍ਹਾ ਰਾਏਪੁਰ ਪਹੁੰਚਣ ਲਈ ਕਿਹਾ ਸੀ। ਮ੍ਰਿਤਕ ਨੇ ਕਥਿਤ ਤੌਰ 'ਤੇ ਸੋਨੂੰ ਅਤੇ ਉਸ ਦੇ ਭਰਾ ਦੇ ਖਾਤਿਆਂ ਵਿਚ ਵੀ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸਨ। ਭਾਵੇਂ ਪੁਲੀਸ ਨੇ ਇਸ ਕੇਸ ਬਾਰੇ ਹਾਲ ਦੀ ਘੜੀ ਚੁੱਪੀ ਸਾਧ ਰੱਖੀ ਹੈ। ਐੱਸ ਐੱਚ ਓ. ਸੁਖਜਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਅੱਗੇ ਪੇਸ਼ ਕੀਤੀ ਰਿਪੋਰਟ ਤੋਂ ਪਤਾ ਚਲਿਆ ਹੈ ਕਿ ਸੋਨੂੰ ਨੇ ਚਰਨਜੀਤ ਸਿੰਘ ਗਰੇਵਾਲ ਦੇ ਕਹਿਣ 'ਤੇ ਉਕਤ ਕਤਲ ਕੀਤਾ ਸੀ ਅਤੇ ਲਾਸ਼ ਸਟੋਰ ਅੰਦਰ ਹੀ ਸਾੜ ਦਿਤੀ ਸੀ। ਰਿਪੋਰਟ ਅਨੁਸਾਰ ਪੁਲਿਸ ਨੇ ਸੁਖਜੀਤ ਸਿੰਘ ਸੋਨੂੰ ਦੇ ਘਰੋਂ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ। ਇਸ ਤੋਂ ਪਹਿਲਾਂ ਸੁਖਜੀਤ ਸਿੰਘ ਸੋਨੂੰ ਨੇ ਡੇਹਲੋਂ ਪੁਲੀਸ ਕੋਲ ਸ਼ਿਕਾਇਤ ਲਿਖਵਾਈ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਘਰ ਵਿਚ ਦੋ-ਤਿੰਨ ਮਹੀਨਿਆਂ ਤੋਂ ਠਹਿਰੀ ਹੋਈ ਰੁਪਿੰਦਰ ਕੌਰ ਨੂੰ ਉਸ ਵੇਲੇ ਅਣਦੱਸੀ ਥਾਂ ਲੁਕੋ ਕੇ ਰੱਖ ਲਿਆ ਜਦੋਂ ਉਹ ਸ਼ਿਕਾਇਤ ਲਿਖਾਉਣ ਤੋਂ ਕਰੀਬ ਦਸ ਦਿਨ ਪਹਿਲਾਂ ਕਨੇਡਾ ਵਿਖੇ ਕਿਸੇ ਵਿਆਹ ਵਿਚ ਜਾਣ ਲਈ ਦਿੱਲੀ ਗਈ ਸੀ। ਜਦਕਿ ਮ੍ਰਿਤਕ ਦੀ ਭੈਣ ਕਮਲ ਕੌਰ ਖਹਿਰਾ ਨੇ ਰੁਪਿੰਦਰ ਦਾ ਫੋਨ ਬੰਦ ਮਿਲਣ ਤੋਂ ਚਾਰ ਦਿਨ ਬਾਅਦ, 28 ਜੁਲਾਈ ਨੂੰ ਭਾਰਤ ਵਿਚ ਅਮਰੀਕੀ ਸਫ਼ਾਰਤਖ਼ਾਨੇ ਤੋਂ ਦਖਲ ਦੀ ਮੰਗ ਕੀਤੀ ਸੀ ।
Read Also : ਵੋਟ ਚੋਰੀ ਮਾਮਲੇ ’ਚ Rahul Gandhi ਦਾ ਵੱਡਾ ਖ਼ੁਲਾਸਾ, ਮੁੱਖ ਚੋਣ ਕਮਿਸ਼ਨ ’ਤੇ ਸਾਧਿਆ ਨਿਸ਼ਾਨਾ
ਜੁਲਾਈ ਤੋਂ ਲਾਪਤਾ ਐਨ.ਆਰ.ਆਈ ਮਹਿਲਾ ਦੇ ਮਾਮਲੇ 'ਚ ਅਮਰੀਕੀ ਸਫ਼ਾਰਤਖ਼ਾਨੇ ਦੇ ਦਖਲ ਮਗਰੋਂ ਪੁਲੀਸ ਹਰਕਤ 'ਚ ਆਈ ਤਾਂ ਪੁਲੀਸ ਵਲੋਂ ਸੋਨੂੰ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕੀਤੀ ਗਈ। ਬੀਤੇ ਵੀਰਵਾਰ ਕਮਲ ਕੌਰ ਖਹਿਰਾ ਨੂੰ ਕਿਸੇ ਪਰਿਵਾਰਕ ਦੋਸਤ ਦਾ ਫੋਨ ਆਇਆ ਸੀ ਕਿ ਰੁਪਿੰਦਰ ਕੌਰ ਪੰਧੇਰ ਨੂੰ ਕਤਲ ਕਰ ਦਿੱਤਾ ਗਿਆ ਹੈ ਅਤੇ ਡੇਹਲੋਂ ਪੁਲੀਸ ਨੇ ਇਸ ਸਬੰਧ ਵਿੱਚ ਸੁਖਜੀਤ ਸਿੰਘ ਸੋਨੂੰ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ ।ਦੋਸ਼ੀ ਸੁਖਜੀਤ ਸਿੰਘ ਸੋਨੂ ਦੀ ਨਿਸ਼ਾਨਦੇਹੀ ਪਰ ਘੁੰਗਰਾਣਾ ਸੁਆ(ਨੇੜੇ ਖੁਸਕ ਬੰਦਰਗਾਹ) ਵਿੱਚੋ NRI ਮ੍ਰਿਤਕਾ ਰੁਪਿੰਦਰ ਕੌਰ ਉਕਤ ਦੀਆ ਸਾੜੀਆ ਹੋਈਆ ਹੱਡੀਆ ਬ੍ਰਾਮਦ ਕਰਵਾਈਆ ਅਤੇ NRI ਮ੍ਰਿਤਕਾ ਰੁਪਿੰਦਰ ਕੌਰ ਉਕਤ ਦਾ ਤੋੜੇ ਗਏ ਮੋਬਾਇਲ IPHONE ਦਾ ਮਲਬਾ ਬਾਮਦ ਕਰਵਾਇਆ ਗਿਆ ਹੈ। ਇਸ ਮੌਕੇ ਏ ਸੀ ਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੁਕੱਦਮਾ ਉਕਤ ਦੀ ਤਫਤੀਸ ਜਾਰੀ ਹੈ
ਉਨ੍ਹਾਂ ਵਲੋਂ ਮ੍ਰਿਤਕਾ ਦੀ ਦੇਹ ਦੇ ਅਤੇ ਹੋਰ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਹੀ ਉਹ ਇਸ ਬਾਰੇ ਕੁਝ ਦੱਸਣਗੇ।