ਸਿੰਗਰ ਗੁਰੀ 'ਤੇ ਰੇਪ ਕੇਸ ਦਰਜ ਕਰਵਾਉਣ ਵਾਲੀ ਲੇਡੀ ਬਲੌਗਰ ਨੇ ਵੀਡੀਓ ਜਾਰੀ ਕਰ ਦਿੱਤੀ ਸਫ਼ਾਈ, ਲਾਏ ਸਨਸਨੀਖੇਜ਼ ਦੋਸ਼

ਸਿੰਗਰ ਗੁਰੀ 'ਤੇ ਰੇਪ ਕੇਸ ਦਰਜ ਕਰਵਾਉਣ ਵਾਲੀ ਲੇਡੀ ਬਲੌਗਰ ਨੇ ਵੀਡੀਓ ਜਾਰੀ ਕਰ ਦਿੱਤੀ ਸਫ਼ਾਈ, ਲਾਏ ਸਨਸਨੀਖੇਜ਼ ਦੋਸ਼

ਮੋਹਾਲੀ:

ਪੰਜਾਬੀ ਸਿੰਗਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਗੁਰਵਿੰਦਰ ਸਿੰਘ ਉਰਫ਼ ਗੁਰੀ ਚਹਿਲ 'ਤੇ ਜਬਰ-ਜ਼ਨਾਹ (ਰੇਪ) ਦਾ ਕੇਸ ਦਰਜ ਕਰਵਾਉਣ ਵਾਲੀ ਲੇਡੀ ਬਲੌਗਰ ਅਤੇ ਕਾਰੋਬਾਰੀ ਮਹਿਲਾ ਨੇ ਹੁਣ ਇੱਕ ਵੀਡੀਓ ਜਾਰੀ ਕਰਕੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਦੋਸ਼ਾਂ 'ਤੇ ਆਪਣਾ ਪੱਖ ਰੱਖਿਆ ਹੈ। ਬਲੌਗਰ ਨੇ ਦਾਅਵਾ ਕੀਤਾ ਕਿ ਉਸ ਨੂੰ ਬਦਨਾਮ ਕਰਨ ਲਈ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਉਸਨੇ ਕਿਹਾ ਕਿ ਉਸ 'ਤੇ 20 ਲੱਖ ਰੁਪਏ ਲੈਣ, 5 ਵਿਆਹ ਕਰਵਾਉਣ, 5 ਕਰੋੜ ਰੁਪਏ ਮੰਗਣ ਅਤੇ 5 ਰੇਪ ਕੇਸ ਦਰਜ ਕਰਵਾਉਣ ਦੇ ਲਗਾਏ ਜਾ ਰਹੇ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਸਨੇ ਸਪੱਸ਼ਟ ਕੀਤਾ ਕਿ ਉਸਦਾ ਵਿਆਹ ਸਿਰਫ਼ ਸਾਲ 2021 ਵਿੱਚ ਹੋਇਆ ਸੀ, ਜੋ 2-3 ਮਹੀਨੇ ਹੀ ਚੱਲ ਸਕਿਆ।

ਬਲੌਗਰ ਨੇ ਸਿੰਗਰ ਗੁਰੀ 'ਤੇ ਵੱਡੇ ਇਲਜ਼ਾਮ ਲਾਉਂਦਿਆਂ ਦਾਅਵਾ ਕੀਤਾ ਕਿ ਗੁਰੀ ਦੇ ਫ਼ੋਨ ਵਿੱਚੋਂ ਕਰੀਬ 180 ਲੜਕੀਆਂ ਦੀਆਂ ਤਸਵੀਰਾਂ ਮਿਲੀਆਂ ਹਨ ਅਤੇ ਕਾਫ਼ੀ ਡਾਟਾ ਰਿਕਵਰ ਹੋਇਆ ਹੈ। ਉਸ ਮੁਤਾਬਕ ਗੁਰੀ ਕਈ ਕੁੜੀਆਂ ਨੂੰ ਬਲੈਕਮੇਲ ਕਰ ਰਿਹਾ ਸੀ। ਇਸ ਤੋਂ ਇਲਾਵਾ ਉਸਨੇ ਪੁਰਾਣੇ ਵਿਵਾਦਾਂ, ਗੰਭੀਰ ਸੱਟਾਂ ਅਤੇ ਕਥਿਤ ਤੌਰ 'ਤੇ ਦੋ ਦਿਨ ਬੰਧਕ ਬਣਾਏ ਜਾਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ।

image

ਦੱਸਣਯੋਗ ਹੈ ਕਿ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ 1 ਮਈ ਨੂੰ ਗੁਰੀ ਚਹਿਲ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ 27 ਦਸੰਬਰ 2025 ਨੂੰ ਬੰਦੂਕ ਦੀ ਨੋਕ 'ਤੇ ਉਸ ਨਾਲ ਜ਼ਬਰਦਸਤੀ ਕੀਤੀ ਗਈ ਅਤੇ ਵੀਡੀਓ ਬਣਾ ਕੇ ਬਲੈਕਮੇਲ ਕੀਤਾ ਗਿਆ। ਫ਼ਿਲਹਾਲ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ।