Pushkar Mela: 70 ਇੰਚ ਉੱਚਾ ਚਿੱਟਾ ਘੋੜਾ 'ਬਾਦਲ' ਬਣਿਆ ਖਿੱਚ ਦਾ ਕੇਂਦਰ, 40 ਬਾਊਂਸਰਾਂ ਦੀ ਸੁਰੱਖਿਆ ਤੇ ਨੋਟਾਂ ਦੀ ਹੋਈ ਬਰਸਾਤ

Pushkar Mela: 70 ਇੰਚ ਉੱਚਾ ਚਿੱਟਾ ਘੋੜਾ 'ਬਾਦਲ' ਬਣਿਆ ਖਿੱਚ ਦਾ ਕੇਂਦਰ, 40 ਬਾਊਂਸਰਾਂ ਦੀ ਸੁਰੱਖਿਆ ਤੇ ਨੋਟਾਂ ਦੀ ਹੋਈ ਬਰਸਾਤ

ਅੰਤਰਰਾਸ਼ਟਰੀ ਪੁਸ਼ਕਰ ਮੇਲੇ ਵਿੱਚ 70 ਇੰਚ ਉੱਚੇ ਨੁਗਰਾ ਨਸਲ ਦੇ ਚਿੱਟੇ ਘੋੜੇ 'ਬਾਦਲ' ਦੀ ਸ਼ਾਹੀ ਐਂਟਰੀ ਚਰਚਾ ਦਾ ਵਿਸ਼ਾ ਬਣ ਗਈ ਹੈ। 30 ਤੋਂ 40 ਨਿੱਜੀ ਬਾਊਂਸਰਾਂ ਦੇ ਸੁਰੱਖਿਆ ਘੇਰੇ, ਢੋਲ-ਨਗਾੜਿਆਂ ਅਤੇ ਨੋਟਾਂ ਦੀ ਬਰਸਾਤ ਵਿਚਕਾਰ ਕੱਢੇ ਗਏ ਜਲੂਸ ਨੇ ਮੇਲੇ ਦੀ ਰੌਣਕ ਵਧਾ ਦਿੱਤੀ।

ਅਜਮੇਰ: ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਪੁਸ਼ਕਰ ਮੇਲੇ ਵਿੱਚ ਇਸ ਵਾਰ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਸ ਨੇ ਦੇਸ਼-ਵਿਦੇਸ਼ ਤੋਂ ਆਏ ਪਸ਼ੂ ਪਾਲਕਾਂ, ਘੋੜਾ ਪ੍ਰੇਮੀਆਂ ਅਤੇ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਮੇਲੇ ਵਿੱਚ 6 ਸਾਲਾਨੁਗਰਾ ਨਸਲ ਦੇ ਚਿੱਟੇ ਘੋੜੇ ‘ਬਾਦਲ’ ਨੇ ਕਿਸੇ ਵੱਡੇ ਸੈਲੀਬ੍ਰਿਟੀ ਜਾਂ ਸ਼ਾਹੀ ਮਹਿਮਾਨ ਵਾਂਗ ਐਂਟਰੀ ਮਾਰੀ। ਕਰੀਬ 70 ਇੰਚ ਉੱਚੇ ਇਸ ਸ਼ਾਨਦਾਰ ਘੋੜੇ ਦੇ ਸਵਾਗਤ ਵਿੱਚ ਜਿੱਥੇ ਘੋੜਾ ਪ੍ਰੇਮੀਆਂ ਨੇ ਜੰਮ ਕੇ ਨੋਟ ਉਡਾਏ, ਉੱਥੇ ਹੀ ਉਸ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ 30 ਤੋਂ 40 ਨਿੱਜੀ ਬਾਊਂਸਰ ਹਰ ਕਿਸੇ ਲਈ ਹੈਰਾਨੀ ਦਾ ਵਿਸ਼ਾ ਬਣੇ ਰਹੇ।

ਢੋਲ-ਨਗਾੜਿਆਂ ਦੀ ਗੂੰਜ ਨਾਲ ਨਿਕਲਿਆ 1 ਕਿਲੋਮੀਟਰ ਲੰਬਾ ਜਲੂਸ ਬਾਦਲ ਦੀ ਆਮਦ ਨੂੰ ਯਾਦਗਾਰ ਬਣਾਉਣ ਲਈ ਮੇਲਾ ਗਰਾਊਂਡ ਵਿੱਚ ਕਰੀਬ ਇੱਕ ਕਿਲੋਮੀਟਰ ਲੰਬਾ ਸ਼ਾਹੀ ਜਲੂਸ ਕੱਢਿਆ ਗਿਆ। ਢੋਲ-ਨਗਾੜਿਆਂ ਦੀ ਗੂੰਜ ਵਿਚਕਾਰ ਨਿਕਲੇ ਇਸ ਕਾਫ਼ਲੇ ਵਿੱਚ ਬਾਦਲ ਦੇ ਅੱਗੇ-ਅੱਗੇ ਹੋਰ ਘੋੜੇ ਵੀ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਅਤੇ ਨੱਚਦੇ ਹੋਏ ਚੱਲ ਰਹੇ ਸਨ। ਇਸ ਦੌਰਾਨ ਉਤਸ਼ਾਹਿਤ ਘੋੜਾ ਪ੍ਰੇਮੀਆਂ ਅਤੇ ਸਮਰਥਕਾਂ ਵੱਲੋਂ ਬਾਦਲ ਉੱਪਰ ਨੋਟਾਂ ਦੀ ਬਰਸਾਤ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਜਸ਼ਨ ਵਿੱਚ ਤਬਦੀਲ ਹੋ ਗਿਆ।

ਸੈਲੀਬ੍ਰਿਟੀ ਵਰਗੀ ਸੁਰੱਖਿਆ ਦੇਖ ਦੰਗ ਰਹਿ ਗਏ ਲੋਕ ਆਮ ਤੌਰ 'ਤੇ ਭਾਰੀ ਸੁਰੱਖਿਆ ਵਿਵਸਥਾ ਅਤੇ ਬਾਊਂਸਰਾਂ ਦਾ ਘੇਰਾ ਫ਼ਿਲਮੀ ਸਿਤਾਰਿਆਂ ਜਾਂ ਵੱਡੇ ਨੇਤਾਵਾਂ ਨਾਲ ਦੇਖਣ ਨੂੰ ਮਿਲਦਾ ਹੈ, ਪਰ ਪੁਸ਼ਕਰ ਮੇਲੇ ਵਿੱਚ ਇਹ ਖ਼ਾਸ ਇੰਤਜ਼ਾਮ ਘੋੜੇ 'ਬਾਦਲ' ਲਈ ਕੀਤੇ ਗਏ ਸਨ। ਮੇਲੇ ਵਿੱਚ ਆਈ ਭਾਰੀ ਭੀੜ ਨੂੰ ਕਾਬੂ ਕਰਨ ਅਤੇ ਬਾਦਲ ਨੂੰ ਸੁਰੱਖਿਅਤ ਰੱਖਣ ਲਈ 30 ਤੋਂ 40 ਨਿੱਜੀ ਬਾਊਂਸਰਾਂ ਨੇ ਉਸ ਦੇ ਆਲੇ-ਦੁਆਲੇ ਮਜ਼ਬੂਤ ਘੇਰਾ ਬਣਾਇਆ ਹੋਇਆ ਸੀ।

ਸ਼ਾਨਦਾਰ ਕੱਦ-ਕਾਠੀ ਨੇ ਵਧਾਈ ਮੇਲੇ ਦੀ ਰੌਣਕ ਦੁੱਧ ਵਰਗੇ ਚਿੱਟੇ ਰੰਗ, 70 ਇੰਚ ਦੀ ਉੱਚੀ ਕੱਦ-ਕਾਠੀ ਅਤੇ ਸ਼ਾਹੀ ਅੰਦਾਜ਼ ਵਾਲੇ 'ਬਾਦਲ' ਦੀ ਇੱਕ ਝਲਕ ਪਾਉਣ ਅਤੇ ਉਸ ਨਾਲ ਤਸਵੀਰਾਂ ਖਿਚਵਾਉਣ ਲਈ ਲੋਕਾਂ ਦੀ ਭਾਰੀ ਭੀੜ ਉਮੜ ਪਈ। ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਨੁਗਰਾ ਨਸਲ ਦੇ ਘੋੜੇ ਆਪਣੀ ਖੂਬਸੂਰਤੀ ਅਤੇ ਚਾਲ ਲਈ ਜਾਣੇ ਜਾਂਦੇ ਹਨ, ਪਰ ਬਾਦਲ ਦੀ ਇਸ ਅਨੋਖੀ ਅਤੇ ਸ਼ਾਹੀ ਐਂਟਰੀ ਨੇ ਇਸ ਵਾਰ ਪੁਸ਼ਕਰ ਮੇਲੇ ਦੇ ਆਕਰਸ਼ਣ ਨੂੰ ਚਾਰ ਚੰਨ ਲਗਾ ਦਿੱਤੇ ਹਨ।

Related Posts