ਹਰਿਆਣਾ ਵਿੱਚ ਕੱਟੂ ਆਟੇ ਤੋਂ ਬਣੇ ਪਕਵਾਨ ਖਾਣ ਨਾਲ ਵਿਗੜੀ 120 ਲੋਕਾਂ ਦੀ ਸਿਹਤ
ਹਰਿਆਣਾ- ਪਹਿਲੇ ਨਵਰਾਤਰੇ 'ਤੇ ਐਤਵਾਰ ਨੂੰ ਕੱਟੂ ਤੇ ਸਾਮਕ ਦੇ ਚੌਲ ਤੇ ਉਸ ਦੇ ਆਟੇ ਨਾਲ ਬਣੀਆਂ ਰੋਟੀਆਂ ਤੇ ਪੂੜੀਆਂ ਖਾਣ ਨਾਲ ਅੰਬਾਲਾ ਤੇ ਯਮੁਨਾਨਗਰ ਜ਼ਿਲ੍ਹੇ ਵਿੱਚ 120 ਲੋਕ ਬਿਮਾਰ ਹੋ ਗਏ। ਦੱਸ ਦਈਏ ਕਿ ਇਨ੍ਹਾਂ ਨੇ ਵਰਤ ਰੱਖਿਆ ਸੀ। ਸ਼ਰਧਾ ਦੇ ਭੋਜਨ ਵਿੱਚ ਮਿਲਾਵਟ ਕਾਰਨ ਇਹ ਲੋਕ ਹਸਪਤਾਲ ਪਹੁੰਚਣ 'ਤੇ ਮਜ਼ਬੂਰ ਹੋ ਗਏ।
ਬਿਮਾਰ ਹੋਏ ਲੋਕਾਂ ਨੂੰ ਪੇਟ ਦਰਦ, ਉੱਲਟੀਆਂ, ਦਸਤ ਦਾ ਸਾਹਮਣਾ ਕਰਨਾ ਪਿਆ। ਖਾਦ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਰਿਆਨਾ ਦੁਕਾਨਾਂ ਤੇ ਜਿਸ ਚੱਕੀ ਤੋਂ ਆਟਾ ਸਪਲਾਈ ਹੋਇਆ, ਉਥੋਂ ਪੰਜ ਸੈਂਪਲ ਲਏ ਹਨ। ਇਸ ਸਮੇਂ 21 ਮਰੀਜ਼ ਹਸਪਤਾਲ ਵਿੱਚ ਦਾਖਲ ਹਨ। ਇਨ੍ਹਾਂ ਵਿੱਚੋਂ 8 ਸਾਢੌਰਾ ਸਮੁਦਾਇਕ ਸਿਹਤ ਕੇਂਦਰ ਤੇ 13 ਬਿਲਾਸਪੁਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।
Read Also- ਮੋਹਾਲੀ ਅਦਾਲਤ ਨੇ ਜ਼ਬਰ-ਜਨਾਹ ਮਾਮਲੇ ‘ਚ ਸੁਣਾਇਆ ਵੱਡਾ ਫੈਸਲਾ, ਪਾਸਟਰ ਬਜਿੰਦਰ ਨੂੰ ਹੋਈ ਉਮਰ ਕੈਦ
ਅੰਬਾਲਾ ਵਿੱਚ 27 ਤੇ ਯਮੁਨਾਨਗਰ ਵਿੱਚ 93 ਲੋਕ ਬਿਮਾਰ ਹੋਏ ਹਨ। ਨਵਰਾਤਰੇ ਮੌਕੇ 'ਤੇ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਜ਼ਿਆਦਾਤਰ ਵਰਤਧਾਰੀਆਂ ਨੂੰ ਇਲਾਜ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਯਮੁਨਾਨਗਰ ਵਿੱਚ ਬਿਮਾਰ ਹੋਣ ਵਾਲੇ ਲੋਕ ਸਾਢੌਰਾ ਤੇ ਆਸਪਾਸ ਦੇ ਪਿੰਡਾਂ ਦੇ ਹਨ। ਇਨ੍ਹਾਂ ਵਿੱਚ ਬੱਚਿਆਂ ਤੋਂ ਲੈ ਕੇ ਬੁਜ਼ੁਰਗਾਂ ਤੱਕ ਸ਼ਾਮਲ ਹਨ।
ਬਿਮਾਰ ਹੋਏ ਸਾਰੇ ਲੋਕਾਂ ਨੇ ਵੱਖ-ਵੱਖ ਦੁਕਾਨਾਂ ਤੋਂ ਆਟਾ ਖਰੀਦਿਆ ਸੀ। ਇਹ ਆਟਾ ਸਾਢੌਰਾ ਸਥਿਤ ਭਾਟੀਆ ਚੱਕੀ ਤੋਂ ਸਪਲਾਈ ਕੀਤਾ ਗਿਆ ਸੀ। ਜਦੋਂ ਲੋਕਾਂ ਦੇ ਬਿਮਾਰ ਹੋਣ ਦੀ ਜਾਣਕਾਰੀ ਫੈਲੀ ਤਾਂ ਇਹ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਿਆ।
ਖਾਦ ਸੁਰੱਖਿਆ ਅਧਿਕਾਰੀ ਡਾ. ਅਮਿਤ ਚੌਹਾਨ ਆਪਣੀ ਟੀਮ ਨਾਲ ਸੈਂਪਲਿੰਗ ਕਰਨ ਲਈ ਪਹੁੰਚੇ। ਉਹ ਸਭ ਤੋਂ ਪਹਿਲਾਂ ਭਾਟੀਆ ਚੱਕੀ 'ਤੇ ਗਏ। ਅੱਗੇ ਦਾ ਦਰਵਾਜਾ ਬੰਦ ਹੋਣ ਕਾਰਨ ਟੀਮ ਪਿੱਛੇ ਦੇ ਰਸਤੇ ਅੰਦਰ ਗਈ। ਉਥੇ ਤੋਂ ਆਟੇ ਦੇ ਦੋ ਸੈਂਪਲ ਲਏ ਗਏ।
ਉਨ੍ਹਾਂ ਦੱਸਿਆ ਕਿ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਪੁਰਾਣਾ ਆਟਾ ਮਿਲਾਇਆ ਗਿਆ ਹੈ। ਸਾਢੌਰਾ ਦੇ ਨਿਵਾਸੀ ਕੁਲਦੀਪ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਉਸ ਦੇ ਪਰਿਵਾਰ ਨੇ ਸਾਮਕ ਦੇ ਚੌਲਾਂ ਦੇ ਆਟੇ ਨਾਲ ਬਣੀਆਂ ਪਕੌੜੀਆਂ ਤੇ ਪੂੜੀਆਂ ਖਾਧੀਆਂ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਹੋਈ ਹੈ।
Related Posts
Advertisement
